Breaking News
Home / India / ਦਿੱਲੀ ਉੱਚ ਅਦਾਲਤ ਦੇ 50 ਸਾਲ ਪੂਰੇ ਹੋਣ ਮੌਕੇ ਸਮਾਗਮ ਦਬੇ-ਕੁਚਲੇ ਲੋਕਾਂ ਨੂੰ ਵੀ ਸਿਸਟਮ ‘ਚ ਲਿਆਉਣਾ ਹੋਵੇਗਾ : ਮੋਦੀ

ਦਿੱਲੀ ਉੱਚ ਅਦਾਲਤ ਦੇ 50 ਸਾਲ ਪੂਰੇ ਹੋਣ ਮੌਕੇ ਸਮਾਗਮ ਦਬੇ-ਕੁਚਲੇ ਲੋਕਾਂ ਨੂੰ ਵੀ ਸਿਸਟਮ ‘ਚ ਲਿਆਉਣਾ ਹੋਵੇਗਾ : ਮੋਦੀ

ਨਵੀਂ ਦਿੱਲੀ, 31 ਅਕਤੂਬਰ (ਚ.ਨ.ਸ.):  ਦਿੱਲੀ ਉੱਚ ਅਦਾਲਤ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਵਿਗਿਆਨ ਭਵਨ ਪਹੁੰਚਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਬਹੁਤ ਗੰਭੀਰ ਮਾਹੌਲ ਬਣਿਆ ਹੋਇਆ ਹੈ। 50 ਸਾਲ ਮਨਾ ਰਹੇ ਹੋ, ਥੋੜਾ ਤਾਂ ਹੱਸੋ। ਇਸ ਤੋਂ ਬਾਅਦ ਪੀ. ਐੱਮ. ਨੇ ਕਿਹਾ ਕਿ ਸਾਨੂੰ ਅਦਾਲਤ ਦੇ ਬੋਝ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਦਾਲਤ ਦੇ ਸਾਹਮਣੇ ਚੁਣੌਤੀਆਂ ਵੱਧੀਆ ਹਨ। ਦਬੇ ਕੁਚਲੇ ਲੋਕਾਂ ਨੂੰ ਵੀ ਸਿਸਟਮ ‘ਚ ਲਿਆਉਣਾ ਹੋਵੇਗਾ। ਦੇਸ਼ ‘ਚ ਨਿਆ ਦਾ ਦਾਇਰਾ ਸੀਮਿਤ ਸੀ ਪਰ ਹੁਣ ਨਹੀਂ। ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰਦੇ ਹੋਏ ਸਮਾਰੋਹ ‘ਚ ਪੀ. ਐੱਮ. ਨੇ ਕਿਹਾ ਕਿ ਸਰਦਾਰ ਪਟੇਲ ਚਾਹੇ ਤਾਂ ਬੈਰਿਸਟਰ ਦੇ ਤੌਰ ‘ਤੇ ਕਰੀਅਰ ਬਣਾ ਸਕਦੇ ਸਨ ਪਰ ਉਹ ਦੇਸ਼ਹਿਤ ਲਈ ਰਾਜਨੀਤੀ ‘ਚ ਆ ਗਏ। ਉਨ੍ਹਾਂ ਨੇ ਇਕ ਵੱਡੇ ਅੰਦੋਲਨ ਨੂੰ ਦਿਸ਼ਾ ਦਿੱਤੀ, ਦੇਸ਼ ਉਨ੍ਹਾਂ ਨੂੰ ਨਮਸਕਾਰ ਕਰਦਾ ਹੈ। ਮੋਦੀ ਨੇ ਕਿਹਾ ਕਿ ਲੋਕਤੰਤਰ ‘ਚ ਚਰਚਾ ਅਤੇ ਬਹਿਸ ਹੁੰਦੀ ਰਹਿਣੀ ਚਾਹੀਦੀ ਹੈ। ਚੁਣੌਤੀ ਤੋਂ ਭੱਜਣਾ ਨਹੀ, ਸਗੋਂ ਉਸ ਨਾਲ ਸੰਘਰਸ਼ ਕਰਨਾ ਸਾਡਾ ਸੁਭਾਅ
ਹੋਣਾ ਚਾਹੀਦਾ ਹੈ। ਪੀ. ਐੱਮ. ਨੇ ਕਿਹਾ ਕਿ ਉਨ੍ਹਾਂ ਨੂੰ ਕਦੀ ਵੀ ਅਦਾਲਤ ਦਾ ਹਿੱਸਾ ਬਨਣ ਦਾ ਮੌਕਾ ਨਹੀਂ ਮਿਲਿਆ। ਆਦਲਤ ਸਾਰਿਆਂ ਦੇ ਯੋਗਦਾਨ ਨਾਲ ਕੰਮ ਕਰਦਾ ਹੈ। ਚਾਹੇ ਟਾਈਪਰਾਈਟਰ ਹੋਵੇ, ਜੱਜ ਹੋਵੇ, ਵਕੀਲ ਹੋਵੇ ਅਤੇ ਚਾਹ ਵਾਲਾ ਵੀ ਜੋ ਚਾਹ ਦਿੰਦਾ ਹੈ। ਅਦਾਲਤ ਦਾ ਭਾਰਤ ‘ਚ ਸਦੀਆਂ ਤੋਂ ਸਨਮਾਨ ਕੀਤਾ ਜਾ ਰਿਹਾ ਹੈ। ਸਾਰੀ ਸਰਕਾਰੀ ਮਸ਼ੀਨਰੀ ਹਰ ਸੰਭਵ ਤਰੀਕੇ ਨਾਲ ਅਦਾਲਤ ਦਾ ਸਮਰਥਨ ਕਰਨ ਲਈ ਕੰਮ ਕਰੇਗੀ।

About admin

Check Also

ਚੰਡੀਗੜ੍ਹ ਪੁੱਜੇ ਸ਼ਤਰੂਘਨ ਤੇ ਸਿਨਹਾ ‘ਹੁਣ ਭਾਜਪਾ ‘ਚ ਬਹੁਤ ਕੁਝ ਬਦਲ ਚੁੱਕਿਐ’

ਕਮਲਾ ਸ਼ਰਮਾ ਚੰਡੀਗੜ੍ਹ , 20 ਮਈ—ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ ਭਾਰਤੀ ਜਨਤਾ ਪਾਰਟੀ ਨਾਲ …

Leave a Reply

Your email address will not be published. Required fields are marked *