Breaking News
Home / Business / ਗੋਵਿੰਦਾ ਨੇ ਦਾਊਦ ਦੀ ਮਦਦ ਨਾਲ ਜਿੱਤੀ ਸੀ ਚੋਣ : ਰਾਮ ਨਾਇਕ

ਗੋਵਿੰਦਾ ਨੇ ਦਾਊਦ ਦੀ ਮਦਦ ਨਾਲ ਜਿੱਤੀ ਸੀ ਚੋਣ : ਰਾਮ ਨਾਇਕ

ਮੁੰਬਈ, 3 ਮਈ (ਚ.ਨ.ਸ.) :ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿਣ ਵਾਲੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਗੋਵਿੰਦਾ ‘ਤੇ ਗੰਭੀਰ ਦੋਸ਼ ਲਾਇਆ ਹੈ। ਰਾਮ ਨਾਇਕ ਨੇ ਕਿਹਾ ਹੈ ਕਿ ਗੋਵਿੰਦਾ ਨੇ ਸਾਲ 2004 ਦੀਆਂ ਲੋਕ ਸਭਾ ਚੋਣਾਂ ‘ਚ ਆਪਣੀ ਜਿੱਤ ਪੱਕੀ ਕਰਨ ਲਈ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਮਦਦ ਲਈ ਸੀ। ਉਨ੍ਹਾਂ ਨੇ ਇਹ ਦਾਅਵਾ ਆਪਣੀ ਕਿਤਾਬ ‘ਚੇਯਰੇਵੇਤੀ, ਚੇਯਰੇਵੇਤੀ’ ‘ਚ ਕੀਤਾ ਹੈ। ਇਹ ਕਿਤਾਬ 25 ਅਪ੍ਰੈਲ ਨੂੰ ਮੁੰਬਈ ‘ਚ ਰਿਲੀਜ਼ ਹੋਈ ਹੈ। ਰਾਮ ਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਹਿਣ ‘ਚ ਕੋਈ ਝਿਜਕ ਨਹੀਂ ਹੈ ਕਿ ਗੋਵਿੰਦਾ ਦੇ ਦਾਊਦ ਨਾਲ ਸੰਬੰਧ ਸਨ। ਉਨ੍ਹਾਂ ਕਿਹਾ ਕਿ ਗੋਵਿੰਦਾ ਨੇ ਆਪਣੀ ਤਾਕਤ ਦੀ ਵਰਤੋਂ ਚੋਣਾਂ ਵਿਚ ਮੇਰੇ ਵਿਰੁੱਧ ਕੀਤੀ, ਜਿਸ ਦਾ ਨਤੀਜਾ ਵੀ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਮੈਨੂੰ ਅਹਿਸਾਸ ਹੋਣ ਲੱਗਾ ਸੀ ਕਿ ਕੁਝ ਗਲਤ ਹੋ ਸਕਦਾ ਹੈ ਅਤੇ ਉਹ ਹੀ ਹੋਇਆ। ਓਧਰ ਗੋਵਿੰਦਾ ਨੇ ਰਾਮ ਨਾਇਕ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਹੀ ਸੀ ਜਿਸ ਨੇ ਮੈਨੂੰ ਜਿਤਾਇਆ ਸੀ। ਮੈਨੂੰ ਉਦੋਂ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਸੀ।
ਰਾਮ ਨਾਈਕ ਮੇਰੇ ‘ਤੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਗੋਵਿੰਦਾ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਇਸ ਸੰਕਟ ਤੋਂ ਬਾਹਰ ਕੱਢਣ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੈਨੂੰ ਪਦਮਸ਼੍ਰੀ ਐਵਾਰਡ ਨਹੀਂ ਮਿਲਿਆ ਪਰ ਮੇਰੇ ਉੱਪਰ ਅਜਿਹੇ ਦੋਸ਼ ਨਾ ਲਾਇਆ ਜਾਵੇ।

About admin

Check Also

ਖੱਟੜ ਨੇ ਕੈਪਟਨ ਨੂੰ ਲਿਖੀ ਚਿੱਠੀ

ਰਾਵੀ-ਬਿਆਸ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਕੀਤੇ ਜਾਣ ਉਪਰਾਲੇ ਜਨਤਕ ਥਾਵਾਂ ਦੀ ਥਾਂ ਮਸਜਿਦ …

Leave a Reply

Your email address will not be published. Required fields are marked *