Breaking News
Home / India / ਸਰਦਾਰ ਪਟੇਲ ਨੂੰ ਮੋਦੀ ਸਮੇਤ ਕਈ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਸਰਦਾਰ ਪਟੇਲ ਨੂੰ ਮੋਦੀ ਸਮੇਤ ਕਈ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਨਵੀਂ ਦਿੱਲੀ, 31 ਅਕਤੂਬਰ (ਚ.ਨ.ਸ.): ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਨਾਲ ਸਨਮਾਨਿਤ ਆਇਰਨ ਮੈਨ ਸਰਦਾਰ ਵੱਲ ਭਭਾਈ ਪਟੇਲ ਦੀ ਅੱਜ 141ਵੀਂ ਜਯੰਤੀ ਹੈ। ਪਟੇਲ ਜੀ ਦਾ ਜਨਮ ਸਨ 31 ਅਕਤੂਬਰ 1875 ਨੂੰ ਗੁਜਰਾਤ ‘ਚ ਹੋਇਆ ਸੀ। ਪਟੇਲ ਨੇ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਅੰਦੋਲਨ ‘ਚ ਅਹਿਮ ਭੂਮਿਕਾ ਨਿਭਾਈ ਸੀ। ਸਰਦਾਰ ਪਟੇਲ ਨੂੰ ਅੱਜ ਸਵੇਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐੱਲ. ਜੀ. ਨਜੀਬ ਜੰਗ ਸਮੇਤ ਕਈ ਨੇਤਾਵਾਂ ਨੇ ਸ਼ਰਧਾਂਜਲੀ ਦਿੱਤੀ। ਜਿਨ੍ਹਾਂ ‘ਚ ਸ਼ਰਧਾਂਜਲੀ ਦੇਣ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵੈਂਕੇਯਾ ਨਾਇਡੂ ਅਤੇ ਦਿੱਲੀ ਦੇ ਰਾਜਪਾਲ ਨਜੀਬ ਜੰਗ ਵੀ ਪੀ. ਐੱਮ. ਮੋਦੀ ਨਾਲ ਪਹੁੰਚੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਨੂੰ ਯਾਦ ਕਰਦੇ ਹੋਏ ਆਪਣੇ ਟਵਿੱਟਰ ‘ਤੇ ਲਿਖਿਆ ਕਿ ‘ਮੈਂ ਝੁੱਕ ਕੇ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜਯੰਤੀ ਦੇ ਮੌਕੇ ‘ਤੇ ਨਮਸਕਾਰ
ਕਰਦਾ ਹਾਂ, ਅਸੀਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕਰਾਂਗੇ। ਉਨ੍ਹਾਂ ਨੇ ਦੇਸ਼ ਨੂੰ ਅੱਗੇ ਵਧਾਉਣ ਲਈ ਬਹੁਤ ਕੁਝ ਕੀਤਾ ਹੈ। ਸਰਦਾਰ ਪਟੇਲ ਦੀ ਜਯੰਤੀ ਨੂੰ ਕੇਂਦਰ ਸਰਕਾਰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ‘ਚ ਮਨਾ ਰਹੀ ਹੈ। ਇਸ ਦਿਵਸ ਨੂੰ ਸਰਕਾਰ 31 ਅਕਤੂਬਰ ਤੋਂ ਲੈ ਕੇ ਇਕ ਹਫਤੇ ਤੱਕ ਮਣਾਏਗੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *