Breaking News
Home / Breaking News / ਅਮਰੀਕਾ ‘ਚ ਭਾਰਤੀ ਮੂਲ ਦੇ ਪਰਿਵਾਰ ਦੀ ਘਰ ‘ਚ ਅੱਗ ਨਾਲ ਹੋਈ ਮੌਤ

ਅਮਰੀਕਾ ‘ਚ ਭਾਰਤੀ ਮੂਲ ਦੇ ਪਰਿਵਾਰ ਦੀ ਘਰ ‘ਚ ਅੱਗ ਨਾਲ ਹੋਈ ਮੌਤ

ਨਿਊਜਰਸੀ, 31 ਅਕਤੂਬਰ (ਚ.ਨ.ਸ.):  ਬੀਤੀ ਰਾਤ ਨਿਊਜਰਸੀ ਸੂਬੇ ਦੇ ਟਾਊਨ ਹਿਲਜਬੈਰੋ ਵਿਖੇ ਇਕ ਫਲੈਟ ‘ਚ ਅੱਗ ਲੱਗ ਜਾਣ ਕਾਰਨ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕ ਭਾਰਤ ਤੋਂ ਕੇਰਲਾ ਸੂਬੇ ਨਾਲ ਸੰਬੰਧ ਰੱਖਦੇ ਸਨ। ਇਨ੍ਹਾਂ ਦੀ ਪਹਿਚਾਣ ਡਾ. ਵਿਨੋਦ ਦਮੋਦਰਨ 44 ਸਾਲ ਅਤੇ ਉਸ ਦੀ ਪਤਨੀ ਸਰੀਜਾ (38 ਸਾਲ) ਦੇ ਰੂਪ ‘ਚ ਕੀਤੀ ਗਈ ਹੈ। ਉਨ੍ਹਾਂ ਦੀ ਇਕ 13 ਸਾਲਾ ਦੀ ਬੱਚੀ ਆਦਰਾ ਵੀ ਇਸ ‘ਚ ਮਰ ਗਈ।
ਜ਼ਿਕਰਯੋਗ ਹੈ ਕਿ ਇਹ ਪਰਿਵਾਰ ਹਿਲਜਬੈਰੋ ਗਾਰਡਨ ਨਾਂ ਦੇ ਫਲੈਟ ‘ਚ ਦੂਸਰੀ ਮੰਜਲ ‘ਤੇ ਰਹਿੰਦਾ ਸੀ। ਤਕਰੀਬਨ 10:30 ਵਜੇ ਅਚਾਨਕ ਅੱਗ ਲੱਗਣ ‘ਤੇ ਸਾਹ ਘੁੱਟਣ ਕਾਰਨ ਝੁਲਸ ਕੇ ਇਹ ਮਾਰੇ ਗਏ। ਅੱਗ ਲੱਗਣ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਹ ਫਲੈਟ ਕਿਨਾਰੇ ‘ਤੇ ਸੀ ਜਿਸ ਕਾਰਨ ਹੋਰ ਵੀ ਤਿੰਨੇ ਘਰਾਂ ਨੂੰ ਨੁਕਸਾਨ ਪੁੱਜਾ ਪਰ ਉਨ੍ਹਾਂ ‘ਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਪਰਿਵਾਰ ਤਕਰੀਬਨ 8 ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਪੁਲਸ ਵਿਭਾਗ ਅਤੇ ਅੱਗ ਬੁਝਾਊ ਵਿਭਾਗ ਅੱਗ ਲੱਗਣ ਦੇ ਕਾਰਨਾਂ ਦੀ ਸਹੀ ਕਾਰਨਾਂ ਦਾ ਪਤਾ ਕਰ ਰਹੇ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *