Breaking News
Home / India / ਰਾਜਨਾਥ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ

ਰਾਜਨਾਥ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 21 ਅਕਤੂਬਰ (ਚ.ਨ.ਸ.):  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਪੁਲਿਸ ਸਮਰਿਤੀ ਦਿਵਸ ਮੌਕੇ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਕਰਤੱਵ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਰਾਜਨਾਥ ਨੇ ਇੱਥੇ ਚਾਣਕਯਪੁਰੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ ‘ਤੇ ਫੁੱਲ ਭੇਟ ਕੀਤੇ। ਉਨ੍ਹਾਂ ਨਾਲ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ, ਗੁਪਤਚਰ ਬਿਊਰੋ ਦੇ ਨਿਰਦੇਸ਼ਕ ਦਿਨੇਸ਼ਵਰ ਸ਼ਰਮਾ ਅਤੇ ਪੁਲਿਸ ਅਤੇ ਨੀਮ ਫੌਜੀ ਫੋਰਸਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਨ। ਰਾਸ਼ਟਰੀ ਪੁਲਿਸ ਸਮਰੀਤੀ ਦਿਵਸ ਸੁਰੱਖਿਆ ਕਰਮਚਾਰੀਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ।
ਰਾਜਨਾਥ ਨੇ ਕਿਹਾ,”ਅੱਜ ਪੁਲਿਸ ਸਮਰਿਤੀ ਦਿਵਸ ਮੌਕੇ ਮੈਂ ਉਨ੍ਹਾਂ ਸਾਰੇ ਵੀਰ ਪੁਲਿਸ ਕਰਮਚਾਰੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਕਰੱਤਵ ਪੱਥ ਕਾਰਨ ਆਪਣੀ ਜਾਨ ਕੁਰਬਾਨ ਕਰ ਦਿੱਤੀ।” ਗੁਪਤਚਰ ਬਿਊਰੋ ਦੇ ਨਿਰਦੇਸ਼ਕ ਨੇ ਕਿਹਾ ਕਿ ਸਤੰਬਰ 2015-16 ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 473 ਪੁਲਿਸ ਕਰਮਚਾਰੀ ਸ਼ਹੀਦ ਹੋਏ। ਇਹ ਦਿਵਸ ਉਨ੍ਹਾਂ ਪੁਲਿਸ ਕਰਮਚਾਰੀਆਂ ਦੀ ਯਾਦ ‘ਚ ਮਨਾਇਆ ਜਾਂਦਾ ਹੈ ਜੋ 1959 ‘ਚ ਲੱਦਾਖ ਦੇ ‘ਹਾਟ ਸਪਰਿੰਗ’ ਖੇਤਰ ‘ਚ ਭਾਰਤੀ ਸਰਹੱਦ ਦੀ ਰੱਖਿਆ ਕਰਦੇ ਹੋਏ ਚੀਨੀ ਫੋਰਸਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਐਸ.ਐਸ.ਬੀ. ਅਤੇ ਐਨ.ਐਸ.ਜੀ. ਆਪਣੇ-ਆਪਣੇ ਸੰਬੰਧਤ ਸਥਾਨਾਂ ‘ਤੇ ਇਹ ਦਿਵਸ ਮਨਾਉਣਗੇ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *