Breaking News
Home / Punjab / ਐਸ. ਪੀ. ਸਲਵਿੰਦਰ ਸਿੰਘ ਖਿਲਾਫ਼ ਛੇੜਛਾੜ ਦਾ ਕੇਸ

ਐਸ. ਪੀ. ਸਲਵਿੰਦਰ ਸਿੰਘ ਖਿਲਾਫ਼ ਛੇੜਛਾੜ ਦਾ ਕੇਸ

ਗੁਰਦਾਸਪੁਰ, 21 ਅਕਤੂਬਰ (ਚ.ਨ.ਸ.):  ਪਠਾਨਕੋਟ ਏਅਰਬੇਸ ਉਤੇ ਦਹਿਸ਼ਤੀ ਹਮਲੇ ਦੌਰਾਨ ਚਰਚਾ ਵਿੱਚ ਆਏ ਐਸ.ਪੀ. ਸਲਵਿੰਦਰ ਸਿੰਘ ਖਿਲਾਫ਼ ਮਹਿਲਾ ਪੁਲਿਸ ਕਰਮੀਂ ਨਾਲ ਕਥਿਤ ਛੇੜਛਾੜ ਦੇ ਦੋਸ਼ ਹੇਠ ਥਾਣਾ ਸਿਟੀ ਗੁਰਦਾਸਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਰਾਜਬੀਰ ਸਿੰਘ ਨੇ ਦੱਸਿਆ ਕਿ ਸਲਵਿੰਦਰ ਸਿੰਘ ਦੀ ਗੁਰਦਾਸਪੁਰ ਵਿਖੇ ਤਾਇਨਾਤੀ ਦੌਰਾਨ ਸੱਤ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਖ਼ਿਲਾਫ਼ ਛੇੜਛਾੜ ਅਤੇ ਸ਼ੋਸ਼ਣ ਕਰਨ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ। ਏਅਰਬੇਸ ਉੱਤੇ ਹਮਲੇ ਦੌਰਾਨ ਵਿਵਾਦਾਂ ਵਿੱਚ ਘਿਰਨ ਤੋਂ ਪਿੱਛੋਂ ਇਹ ਸ਼ਿਕਾਇਤ ਮਹਿਲਾ ਆਈ.ਜੀ. ਗੁਰਪ੍ਰੀਤ ਕੌਰ ਦਿਓ ਕੋਲ ਜਾਂਚ ਲਈ ਭੇਜੀ ਗਈ ਸੀ, ਜਿਨ੍ਹਾਂ ਵੱਲੋਂ ਜਾਂਚ ਪੂਰੀ ਕਰਨ ਤੋਂ ਬਾਅਦ ਕੀਤੀ ਗਈ ਸਿਫਾਰਸ਼ ਦੇ ਆਧਾਰ ਉੱਤੇ ਹੀ ਇਹ ਕੇਸ ਦਰਜ ਕੀਤਾ ਗਿਆ ਹੈ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *