Breaking News
Home / India / ਮੰਦਿਰਾਂ ਸਬੰਧੀ ਪਟੀਸ਼ਨ ‘ਤੇ ਟਿੱਪਣੀ ਮੈਂ ਵੀ ਹਿੰਦੂ ਹਾਂ, ਘਰ ਵੀ ਹੋ ਸਕਦੀ ਹੈ ਪੂਜਾ : ਜਸਟਿਸ ਦਵੇ

ਮੰਦਿਰਾਂ ਸਬੰਧੀ ਪਟੀਸ਼ਨ ‘ਤੇ ਟਿੱਪਣੀ ਮੈਂ ਵੀ ਹਿੰਦੂ ਹਾਂ, ਘਰ ਵੀ ਹੋ ਸਕਦੀ ਹੈ ਪੂਜਾ : ਜਸਟਿਸ ਦਵੇ

ਨਵੀਂ ਦਿੱਲੀ, 21 ਅਕਤੂਬਰ (ਚ.ਨ.ਸ.):  ਸੁਪਰੀਮ ਕੋਰਟ ‘ਚ ਮੰਦਰਾਂ ਨਾਲ ਜੁੜੀ ਪਟੀਸ਼ਨ ਦੀ ਸੁਣਵਾਈ ਦੌਰਾਨ ਜਸਟਿਸ ਦਵੇ ਦੇ ਕੁਮੈਂਟ ਨਾਲ ਕੋਈ ਵੀ ਹੱਸੇ ਬਿਨਾਂ ਨਹੀਂ ਰਹਿ ਸਕਿਆ। ਤਾਮਿਲਨਾਡੂ ਦੇ ਇਕ ਵਕੀਲ ਨੇ ਉੱਥੇ 63 ਮੰਦਰਾਂ ‘ਚ ਤਾਲੇ ਲੱਗੇ ਹੋਣ ਦਾ ਮੁੱਦਾ ਚੁੱਕਿਆ। ਵਕੀਲ ਨੇ ਕਿਹਾ ਕਿ ਜੱਜ ਸਾਹਿਬ, ਇਸ ਮਾਮਲੇ ‘ਚ ਜਲਦ ਸੁਣਵਾਈ ਕਰੋ। ਮੰਦਰਾਂ ‘ਚ ਤਾਲੇ ਲੱਗੇ ਹੋਣ ਨਾਲ ਲੋਕ ਪੂਜਾ-ਪਾਠ ਨਹੀਂ ਕਰ ਪਾ ਰਹੇ ਹਨ। ਇਸ ‘ਤੇ ਜਸਟਿਸ ਏ.ਆਰ. ਦਵੇ ਨੇ ਚੁਟਕੀ ਲੈਂਦੇ ਹੋਏ ਕਿਹਾ,”ਅਜੀ ਵਕੀਲ ਸਾਹਿਬ, ਅਜਿਹਾ ਨਾ ਕਰੋ ਕਿ ਮੰਦਰ ਬੰਦ ਪਏ ਹਨ ਤਾਂ ਪੂਜਾ-ਪਾਠ ਨਹੀਂ ਹੋ ਰਿਹਾ। ਮੈਂ ਵੀ ਹਿੰਦੂ ਹਾਂ, ਘਰ ‘ਚ ਪੂਜਾ-ਪਾਠ ਕਰਦਾ ਹਾਂ। ਇਹ ਮੈਂ ਵੀ ਜਾਣਦਾ ਹਾਂ ਕਿ ਲੋਕ ਮੰਦਰ ਜਾਣ ਜਾਂ ਨਾ ਜਾਣ ਪਰ ਆਪਣੇ ਭਗਵਾਨ ਦੀ ਪੂਜਾ ਜ਼ਰੂਰ ਕਰਦੇ ਹਨ।” ਜਸਟਿਸ ਦਵੇ ਨੇ ਕਿਹਾ,”ਤੁਸੀਂ ਚਿੰਤਾ ਨਾ ਕਰੋ, ਅਦਾਲਤ ਉਕਤ ਮਾਮਲੇ ਨੂੰ 24 ਅਕਤੂਬਰ ਨੂੰ ਜ਼ਰੂਰ ਸੁਣੇਗੀ।” ਸੁਪਰੀਮ ਕੋਰਟ ਨੇ ਕਿਹਾ ਕਿ ਚੋਣਾਂ ‘ਚ ਧਰਮ, ਭਾਸ਼ਾ ਅਤੇ ਜਾਤੀ ਦੇ ਆਧਾਰ ‘ਤੇ ਵੋਟ ਨਾ ਹੋਵੇ। ਧਰਮ ਅਤੇ ਰਾਜਨੀਤੀ ਨੂੰ ਨਾਲ ਨਹੀਂ ਹੋਣਾ ਚਾਹੀਦਾ। ਚੋਣਾਂ ਇਕ ਨਿਰਪੱਖ ਮਾਮਲਾ ਹੈ। ”ਸਾਨੂੰ ਇਹ ਦੇਖਣਾ ਹੋਵੇਗਾ ਕਿ ਸੰਵਿਧਾਨਕ ਬੈਂਚ ਜਦੋਂ ਇਸ ਮਾਮਲੇ ‘ਚ ਵਿਆਖਿਆ ਕਰੇ ਤਾਂ
ਉਹ ਨਿਰਖੱਤਾ ਅਨੁਸਾਰ ਹੋਵੇ। ਹਿੰਦੁਤਵ ਜਾਂ ਧਰਮ ਸਾਡਾ ਮੁੱਦਾ ਨਹੀਂ ਹੈ। ਬੈਂਚ ਨੇ ਤੈਅ ਕਰਨਾ ਹੈ ਕਿ ਚੋਣਾਂ ‘ਚ ਧਰਮ ਦਾ ਦਖਲ ਨਾ ਹੋਵੇ।” ਇਹ ਕਮੈਂਟ ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ.ਐੱਸ. ਠਾਕੁਰ ਨੇ ਭਾਸ਼ਾ, ਜਾਤੀ ਅਤੇ ਧਰਮ ਦੇ ਆਧਾਰ ‘ਤੇ ਵੋਟਿੰਗ ਨਾਲ ਜੁੜੇ ਮਾਮਲੇ ‘ਚ ਸੰਵਿਧਾਨਕ ਬੈਂਚ ਦੇ ਸਾਹਮਣੇ ਚੱਲ ਰਹੀ ਸੁਣਵਾਈ ਦੌਰਾਨ ਕੀਤਾ। ਚੀਫ ਜਸਟਿਸ ਨੇ ਫਟਕਾਰ ਲਾਉਂਦੇ ਹੋਏ ਕਿਹਾ ਕਿ 20 ਸਾਲਾਂ ਤੋਂ ਸਰਕਾਰ ਨੇ ਕਿਉਂ ਨਹੀਂ ਮਾਮਲੇ ਨੂੰ ਲੈ ਕੇ ਕਾਨੂੰਨ ‘ਚ ਤਬਦੀਲੀ ਕੀਤੀ? ਬੈਂਚ ਨੇ ਕੇਂਦਰ ਸਰਕਾਰ ਦੀ ਮੰਸ਼ਾ ‘ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਸੰਸਦ ਨੇ ਇਸ ਦੌਰਾਨ ਕੁਝ ਨਹੀਂ ਕੀਤਾ, ਹਮੇਸ਼ਾ ਦੀ ਤਰ੍ਹਾਂ ਇਸ ਇੰਤਜ਼ਾਰ ‘ਚ ਰਹੀ ਕਿ ਪਹਿਲਾਂ ਕੋਰਟ ਕੁਝ ਕਰੇ ਅਤੇ ਬਾਅਦ ‘ਚ ਉਹ ਆਪਣੀ ਮੋਹਰ ਲਾਉਂਦੇ ਹੋਏ ਕਾਨੂੰਨ ਬਣਾਏ। ਸਰਕਾਰ ਸਾਡੇ ਕੰਮ ਕਰਨ ਤੋਂ ਬਾਅਦ ਕਿਉਂ ਜਾਗਦੀ ਹੈ?

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *