Breaking News
Home / Business / ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ ਦਾ ਮਾਮਲਾ ਸੀ. ਬੀ. ਆਈ. ਵੱਲੋਂ ਲਗਾਤਾਰ ਦੂਜੇ ਦਿਨ ਵੀ ਤਿਆਗੀ ਤੋਂ ਪੁੱਛ-ਗਿੱਛ

ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ ਦਾ ਮਾਮਲਾ ਸੀ. ਬੀ. ਆਈ. ਵੱਲੋਂ ਲਗਾਤਾਰ ਦੂਜੇ ਦਿਨ ਵੀ ਤਿਆਗੀ ਤੋਂ ਪੁੱਛ-ਗਿੱਛ

ਨਵੀਂ ਦਿੱਲੀ, 3 ਮਈ (ਚ.ਨ.ਸ.) : ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦਾ ਮਾਮਲੇ ਵਿਚ ਪੁੱਛ-ਗਿੱਛ ਲਈ ਸਾਬਕਾ ਹਵਾਈ ਫੌਜ ਮੁਖੀ ਐਸ. ਪੀ. ਤਿਆਗੀ ਮੰਗਲਵਾਰ ਦੀ ਸਵੇਰ ਨੂੰ ਫਿਰ ਸੀ. ਬੀ. ਆਈ. ਦਫਤਰ ਪਹੁੰਚੇ। ਸੀ. ਬੀ. ਆਈ. ਵਲੋਂ ਉਨ੍ਹਾਂ ਤੋਂ ਪੁੱਛ-ਗਿੱਛ ਦਾ ਇਹ ਦੂਜਾ ਦਿਨ ਸੀ। ਤਿਆਗੀ ਤੋਂ ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਕੱਲ ਲਗਭਗ ਪੂਰੇ ਦਿਨ ਪੁੱਛ-ਗਿੱਛ ਕੀਤੀ ਸੀ ਅਤੇ ਉਨ੍ਹਾਂ ਨੂੰ 36 ਅਰਬ ਰੁਪਏ ਦੇ ਘਪਲੇ ਮਾਮਲੇ ਵਿਚ ਅੱਜ ਫਿਰ ਪੇਸ਼ ਹੋਣ ਨੂੰ ਕਿਹਾ ਸੀ।
ਤਿਆਗੀ ‘ਤੇ 12 ਹੈਲੀਕਾਪਟਰਾਂ ਦੇ ਸੌਦੇ ਨੂੰ ਉਸ ਦੀਆਂ ਸ਼ਰਤਾਂ ‘ਚ ਫੇਰਬਦਲ ਕਰਕੇ ਇਟਲੀ ਦੀ ਮੁੱਖ ਰੱਖਿਆ ਕੰਪਨੀ ਫਿਨਮੇਕਾਨਿਕਾ ਅਤੇ ਉਸ ਦੀ ਬ੍ਰਿਟਿਸ਼ ਸਹਾਇਕ ਕੰਪਨੀ ਅਗਸਤਾ ਵੈਸਟਲੈਂਡ ਦੇ ਪੱਖ ‘ਚ ਕਰਨ ਦਾ ਦੋਸ਼ ਹੈ। ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਹਵਾਈ ਫੌਜ ਦੇ ਉੱਪ ਮੁਖੀ ਜੇ. ਐਸ. ਗੁਜਰਾਲ ਤੋਂ ਵੀ ਸ਼ਨੀਵਾਰ ਨੂੰ ਪੁੱਛ-ਗਿੱਛ ਕੀਤੀ ਸੀ। ਜਦੋਂ ਅਗਸਤਾ ਵੈਸਟਲੈਂਡ ਸਮਝੌਤਾ ਹੋਇਆ ਸੀ, ਉਸ ਸਮੇਂ ਉਹ ਖਰੀਦ ਵਿਭਾਗ ਦੇ ਮੁੱਖ ਅਧਿਕਾਰੀ ਸਨ। ਤਿਆਗੀ ਉਦੋਂ ਸ਼ੱਕ ਦੇ ਦਾਇਰੇ ਵਿਚ ਆਏ, ਜਦੋਂ ਇਟਲੀ ਦੀ ਇਕ ਅਦਾਲਤ ਨੇ ਕਈ ਮੌਕਿਆਂ ‘ਤੇ ਉਨ੍ਹਾਂ ਦੇ ਨਾਂ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਤਿਆਗੀ, ਉਨ੍ਹਾਂ ਦੇ ਤਿੰਨ ਰਿਸ਼ਤੇਦਾਰਾਂ ਅਤੇ ਯੂਰਪ ਵਿਚੌਲਿਆਂ ਸਮੇਤ 13 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।

About admin

Check Also

ਖੱਟੜ ਨੇ ਕੈਪਟਨ ਨੂੰ ਲਿਖੀ ਚਿੱਠੀ

ਰਾਵੀ-ਬਿਆਸ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਕੀਤੇ ਜਾਣ ਉਪਰਾਲੇ ਜਨਤਕ ਥਾਵਾਂ ਦੀ ਥਾਂ ਮਸਜਿਦ …

Leave a Reply

Your email address will not be published. Required fields are marked *