Breaking News
Home / India / ਭਾਰਤ ਨੇ 500ਵੇਂ ਇਤਿਹਾਸਕ ਟੈਸਟ ‘ਚ ਨਿਊਜ਼ੀਲੈਂਡ ਨੂੰ ਦਿੱਤੀ 197 ਦੌੜਾਂ ਨਾਲ ਮਾਤ

ਭਾਰਤ ਨੇ 500ਵੇਂ ਇਤਿਹਾਸਕ ਟੈਸਟ ‘ਚ ਨਿਊਜ਼ੀਲੈਂਡ ਨੂੰ ਦਿੱਤੀ 197 ਦੌੜਾਂ ਨਾਲ ਮਾਤ

ਟੀਮ ਇੰਡੀਆ ਬਣੀ ਟੈਸਟ ‘ਚ ਨੰਬਰ 1

ਕਾਨਪੁਰ, 26 ਸਤੰਬਰ (ਚ.ਨ.ਸ.): ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ਾਂ ਅਤੇ ਗੇਦਬਾਜ਼ਾ ਨੇ ਆਲਰਾਊਂਡਰ ਖੇਡ ਦਿਖਾਉਂਦਿਆਂ ਨਿਊਜ਼ੀਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ 197 ਦੌੜਾਂ ਨਾਲ ਜਿੱਤ ਹਾਸਲ ਕਰਦਿਆਂ ਆਪਣੇ ਇਤਿਹਾਸਕ 500ਵੇਂ ਟੈਸਟ ਨੂੰ ਯਾਦਗਾਰ ਬਣਾ ਦਿੱਤਾ। ਕਾਨਪੁਰ ਦੇ ਗਰੀਨ ਪਾਰਕ ਮੈਦਾਨ ‘ਚ ਖੇਡੇ ਗਏ ਇਸ ਮੈਚ ‘ਚ ਭਾਰਤ ਨੇ ਆਪਣੀ ਦੂਜੀ ਪਾਰੀ 5 ਵਿਕਟਾਂ ‘ਤੇ 377 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ। ਜਦੋਂ ਕਿ ਨਿਊਜ਼ੀਲੈਂਡ ਦੇ ਸਾਹਮਣੇ ਜਿੱਤ ਵਾਸਤੇ 434 ਦੌੜਾਂ ਦਾ ਨਿਸ਼ਾਨਾ ਰੱਖਿਆ। ਇਸ ਸਕੋਰ ਦਾ ਪਿੱਛਾ ਕਰਨ ‘ਚ ਮਹਿਮਾਨ ਟੀਮ ਬੁਰੀ ਤਰ੍ਹਾਂ ਅਸਫਲ ਰਹੀ ਅਤੇ ਆਖਰੀ ਦਿਨ ਲੰਚ ਤੋਂ ਥੋੜੀ ਦੇਰ ਬਾਅਦ ਹੀ ਉਸ ਦੀ ਦੂਜੀ ਪਾਰੀ 87.3 ਓਵਰਾਂ ‘ਚ 236 ਦੌੜਾਂ ‘ਤੇ ਸਮੇਟੀ ਗਈ। ਇਸ ਜਿੱਤ ਨਾਲ ਭਾਰਤੀ ਟੀਮ ਨੇ 3 ਟੈਸਟ ਮੈਚਾਂ ਦੀ ਲੜੀ ‘ਚ 1-0 ਦੀ ਲੀਡ ਹਾਸਲ ਕਰ ਲਈ ਹੈ।  ਟੈਸਟ ‘ਚ 200 ਵਿਕਟਾਂ ਦਾ ਆਂਕੜਾ ਪੂਰਾ ਕਰਨ ਵਾਲੇ
ਤਜ਼ਰਬੇਕਾਰ ਆਫ ਸਪਿੰਨਰ ਰਵੀ ਚੰਦਰਨ ਅਸ਼ਵਿਨ ਨੇ ਨਿਊਜ਼ੀਲੈਡ ਦੀ ਟੀਮ ਦੀ ਦੂਜੀ ਪਾਰੀ ਸਮੇਟਨ ‘ਚ ਅਹਿਮ ਭੂਮਿਕਾ ਨਿਭਾਈ। ਅਸਵਿਨ ਨੇ 35.3 ਓਵਰਾਂ ‘ਚ 132 ਦੌੜਾਂ ਦੇ ਕੇ 6 ਖਿਡਾਰੀਆਂ ਨੂੰ ਆਊਟ ਕਰ ਦਿੱਤਾ। ਅਸ਼ਵਿਨ ਨੇ ਇਸ ਮੈਚ ‘ਚ ਦੋਹਾਂ ਪਾਰੀਆਂ ਦੌਰਾਨ ਕੁੱਲ ਮਿਲਾ ਕੇ 10 ਵਿਕਟਾਂ ਉਡਾਈਆਂ। ਨਿਊਜ਼ੀਲੈਂਡ ਦੀ ਦੂਜੀ ਪਾਰੀ ‘ਚ ਤੇਜ਼ ਗੇਦਬਾਜ਼ ਮੁਹੰਮਦ ਸ਼ੰਮੀ ਨੇ ਅੱਠ ਓਵਰਾਂ ‘ਚ 18 ਦੋੜਾ ਦੇ ਕੇ ਦੋ ਵਿਕਟਾਂ ਅਤੇ ਰਵਿੰਦਰ ਜਡੇਜਾ ਨੇ 58 ਦੌੜਾਂ ‘ਤੇ 1 ਵਿਕਟ ਹਾਸਲ ਕੀਤੀ। ਜਡੇਜਾ ਨੇ ਇਸ ਮੈਚ ‘ਚ ਕੁੱਲ ਛੇ ਵਿਕਟਾ ਲਈਆਂ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *