Breaking News
Home / Punjab / ਕਸ਼ਮੀਰ ਦੇ ਹੰਦਵਾੜਾ ‘ਚ ਲਗਾਇਆ ਕਰਫਿਊ ਵਾਦੀ ‘ਚ 78ਵੇਂ ਦਿਨ ਵੀ ਪ੍ਰਭਾਵਿਤ ਰਿਹਾ ਜਨਜੀਵਨ

ਕਸ਼ਮੀਰ ਦੇ ਹੰਦਵਾੜਾ ‘ਚ ਲਗਾਇਆ ਕਰਫਿਊ ਵਾਦੀ ‘ਚ 78ਵੇਂ ਦਿਨ ਵੀ ਪ੍ਰਭਾਵਿਤ ਰਿਹਾ ਜਨਜੀਵਨ

ਸ੍ਰੀਨਗਰ, 24 ਸਤੰਬਰ (ਚ.ਨ.ਸ.):  ਉੱਤਰੀ ਕਸ਼ਮੀਰ ਦੇ ਹੰਦਵਾੜਾ ‘ਚ ਅੱਜ ਕਰਫਿਊ ਲਗਾ ਦਿੱਤਾ ਗਿਆ, ਜਦਕਿ ਸ਼੍ਰੀਨਗਰ ਦੇ ਤਿੰਨ ਪੁਲਸ ਥਾਣੇ ਖੇਤਰਾਂ ‘ਚ ਪਾਬੰਦੀ ਜਾਰੀ ਰਹੀ, ਜਿਸ ਨਾਲ ਕਸ਼ਮੀਰ ਘਾਟੀ ‘ਚ ਲਗਾਤਾਰ 78ਵੇਂ ਦਿਨ ਵੀ ਜਨਜੀਵਨ ਪ੍ਰਭਾਵਿਤ ਰਿਹਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਸ਼ਹਿਰ ‘ਚ ਕਰਫਿਊ ਲਗਾਇਆ ਗਿਆ ਜਦਕਿ ਸ਼੍ਰੀਨਗਰ ਦੇ ਅੰਦਰੂਨੀ ਇਲਾਕੇ ਦੇ ਤਿੰਨ ਪੁਲਸ ਥਾਣੇ ਖੇਤਰਾਂ ‘ਚ ਵੀ ਪਾਬੰਦੀ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਨਗਰ ਦੇ ਨੌਹੱਟਾ, ਖਾਨਯਾਰ ਅਤੇ ਐੱਮ. ਆਰ. ਗੰਜ ਪੁਲਸ ਥਾਣੇ ਖੇਤਰਾਂ ‘ਚ ਲੋਕਾਂ ਦੀ ਆਵਾਜਾਈ ‘ਚ ਵੀ ਰੁਕਾਵਟ ਆਈ। ਉਨ੍ਹਾਂ ਨੇ ਦੱਸਿਆ ਕਿ ਕਾਨੂੰਨ
ਵਿਵਸਥਾ ਖਰਾਬ ਹੋਣ ਦੇ ਖਦਸ਼ੇ ਨੂੰ ਧਿਆਨ ‘ਚ ਰੱਖਦੇ ਹੋਏ ਕਰਫਿਊ ਲਗਾਇਆ ਗਿਆ ਹੈ। ਸ਼੍ਰੀਨਗਰ ਦੇ ਉਨ੍ਹਾਂ ਚਾਰ ਖੇਤਰਾਂ ‘ਚੋਂ ਪਾਬੰਦੀ ਹਟਾ ਲਈ ਗਈ ਹੈ, ਜਿੱਥੇ ਬੀਤੇ ਦਿਨ ਲਾਗੂ ਕੀਤੀ ਗਈ ਸੀ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਕਾਨੂੰਨ ਵਿਵਸਥਾ ਖਰਾਬ ਹੋਣ ਦੇ ਖਦਸ਼ੇ ਕਰਕੇ ਬੀਤੇ ਦਿਨ ਇਨ੍ਹਾਂ ਸਥਾਨਾਂ ‘ਤੇ ਕਰਫਿਊ ਲਗਾ ਦਿੱਤਾ ਗਿਆ ਸੀ। ਬਾਕੀ ਘਾਟੀ ‘ਚ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਜਾਰੀ ਰਹੇਗੀ ਅਤੇ ਇਥੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਘਾਟੀ ‘ਚ ਵੱਖਵਾਦੀਆਂ ਨੇ ਆਪਣਾ ਵਿਰੋਧ 29 ਸਤੰਬਰ ਤੱਕ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਹੜਤਾਲ ਦੌਰਾਨ ਕੁਝ ਦਿਨ ਰਾਹਤ ਦੇਣ ਦਾ ਵੀ ਐਲਾਨ ਕੀਤਾ ਹੈ। ਵੱਖਵਾਦੀਆਂ ਨੇ ਅੱਜ ਪੂਰੀ ਘਾਟੀ ਦੇ ਵੱਖ-ਵੱਖ ਤਹਿਸੀਲ ਹੈੱਡਕੁਆਰਟਰਾਂ ‘ਚ ਲੋਕਾਂ ਨੂੰ ਵਿਰੋਧ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਘਾਟੀ ‘ਚ ਦੁਕਾਨਾਂ, ਕਾਰੋਬਾਰੀ ਅਦਾਰੇ, ਪੈਟਰੋਲ ਪੰਪ ਬੰਦ ਰਹੇ ਜਦਕਿ ਕਸ਼ਮੀਰ ਅਤੇ ਘਾਟੀ ਦੇ ਹੋਰ ਇਲਾਕਿਆਂ ‘ਚ ਜਨਤਕ ਵਾਹਨ ਵੀ ਨਾ ਚੱਲੇ। ਇਸ ਤੋਂ ਇਲਾਵਾ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ ਵੀ ਬੰਦ ਹਨ।

About admin

Check Also

ਮੌਸਮ ਵਿਭਾਗ ਦੀ ਚੇਤਾਵਨੀ

ਪੰਜਾਬ ਸਮੇਤ ਉੱਤਰੀ ਭਾਰਤ ‘ਚ ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਕਮਲਾ ਸ਼ਰਮਾ ================ …

Leave a Reply

Your email address will not be published. Required fields are marked *