Breaking News
Home / India / ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗਠਿਤ ਕਮੇਟੀ ਵੱਲੋਂ ਖ਼ੁਲਾਸਾ

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗਠਿਤ ਕਮੇਟੀ ਵੱਲੋਂ ਖ਼ੁਲਾਸਾ

ਭਾਰਤ-ਪਾਕਿ ਸਰਹੱਦ ‘ਤੇ ਕਈ ਕਮੀਆਂ, ਅਜੇ ਵੀ ਸੌਖਿਆਂ ਹੀ ਦਾਖ਼ਲ ਹੋ ਸਕਦੇ ਨੇ ਅਤਿਵਾਦੀ

ਨਵੀਂ ਦਿੱਲੀ, 23 ਸਤੰਬਰ (ਚ.ਨ.ਸ.):  ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗਠਿਤ ਇਕ ਕਮੇਟੀ ਨੇ ਭਾਰਤ-ਪਾਕਿ ਸਰਹੱਦ ਕੋਲ ਕਈ ਕਮੀਆਂ ਗਿਣਾਈਆਂ ਅਤੇ ਜਿੱਥੇ ਨਦੀਆਂ ਕਾਰਨ ਸਰਹੱਦ ਖੁੱਲ੍ਹੀ ਹੋਈ ਹੈ, ਉਥੇ ਵਿਗਿਆਨਕ ਤਕਨੀਕ ਦੀ ਵਰਤੋਂ ਕਰਕੇ ਚੌਕਸੀ ਵਧਾਉਣ ਦੇ ਸੁਝਾਅ ਦਿੱਤੇ ਹਨ। ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਤੋਂ ਬਾਅਦ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਮਧੁਕਰ ਗੁਪਤਾ ਦੀ ਅਗਵਾਈ ‘ਚ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਆਪਣੀ ਪੇਸ਼ਕਾਰੀ ਦਿੱਤੀ। ਦੱਸਿਆ ਜਾਂਦਾ ਹੈ ਕਿ ਉੜੀ ‘ਚ ਐਤਵਾਰ ਨੂੰ ਹੋਏ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਕੰਟਰੋਲ ਲਾਈਨ ਪਾਰ ਕਰਕੇ ਪਾਕਿਸਤਾਨ ਤੋਂ ਆਏ ਸਨ। ਇਸ ਹਮਲੇ ‘ਚ 20 ਫੌਜੀ ਸ਼ਹੀਦ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਕਮੇਟੀ ਨੇ ਭਾਰਤ-ਪਾਕਿ ਸਰਹੱਦ ਦੇ ਕੋਲ ਕਈ  ਕਮੀਆਂ ਗਿਣਾਈਆਂ ਹਨ ਅਤੇ ਉਨ੍ਹਾਂ
ਨੂੰ ਦੂਰ ਕਰਨ ਦੇ ਸੁਝਾਅ ਵੀ ਦਿੱਤੇ ਹਨ। ਕਮੇਟੀ ਨੇ ਸੁਝਾਅ ਦਿੱਤਾ ਕਿ ਲੇਜ਼ਰ ਵਾਲ ਵਰਗੀ ਵਿਗਿਆਨਕ ਵਿਧੀਆਂ ਨੂੰ ਘੁਸਪੈਠ ਨਾਲ ਪ੍ਰਭਾਵਿਤ ਖੇਤਰਾਂ ‘ਚ ਨਹੀਂ ਲਗਾਇਆ ਜਾ ਸਕਿਆ ਹੈ, ਜਿੱਥੇ ਮੁਸ਼ਕਲ ਖੇਤਰਾਂ ਜਾਂ ਛੋਟੀਆਂ ਨਦੀਆਂ ਕਾਰਨ ਕੰਡਿਆਲੀ ਤਾਰਾਂ ਲਗਾਉਣ ਦਾ ਕੰਮ ਵੀ ਨਹੀਂ ਹੋ ਸਕਿਆ ਹੈ। ਕਮੇਟੀ ਨੇ ਪਾਕਿਸਤਾਨ ਨੂੰ ਕੌਮਾਂਤਰੀ ਸਰਹੱਦ ਨਾਲ ਲੱਗਦੇ 4 ਸੂਬਿਆ ਲਈ ਵੱਖ-ਵੱਖ ਸਿਫਾਰਸ਼ਾਂ ਕੀਤੀਆਂ ਹਨ ਕਿਉਂਕਿ ਹਰ ਇਕ ਸੂਬੇ ਦੀਆਂ ਵੱਖ ਸਮੱਸਿਆਵਾਂ ਅਤੇ ਵੱਖ ਭੂਗੋਲਿਕ ਆਕਾਰ ਹਨ। ਉਂਝ ਤਾਂ ਕਮੇਟੀ ਨੇ ਗੁਜਰਾਤ ਤੋਂ ਲੈ ਕੇ ਜੰਮੂ ਖੇਤਰ ਤੱਕ ਦੀ ਕੌਮਾਂਤਰੀ ਸਰਹੱਦ ਦੇ ਅੰਦਾਜ਼ੇ ਦੇ ਆਧਾਰ ‘ਤੇ ਆਪਣੀ ਰਿਪੋਰਟ ਤਿਆਰ ਕੀਤੀ ਹੈ ਪਰ ਕਸ਼ਮੀਰ ਘਾਟੀ ‘ਚ ਕੰਟਰੋਲ ਲਾਈਨ ਕੋਲ ਵੀ ਹਾਲਾਤ ਇਸ ਤਰ੍ਹਾਂ ਦੇ ਹੀ ਹਨ। ਰਾਸ਼ਟਰ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਬੈਠਕ ‘ਚ ਹਿੱਸਾ ਲਿਆ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *