Breaking News
Home / India / ਮੁੰਬਈ ‘ਚ ਪੰਜ ਸ਼ੱਕੀ ਦਿੱਸਣ ਮਗਰੋਂ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ ਸੁਰੱਖਿਆ ਏਜੰਸੀਆਂ ਵੱਲੋਂ ਹਥਿਆਰਬੰਦਾਂ ਦੀ ਭਾਲ ਸ਼ੁਰੂ

ਮੁੰਬਈ ‘ਚ ਪੰਜ ਸ਼ੱਕੀ ਦਿੱਸਣ ਮਗਰੋਂ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ ਸੁਰੱਖਿਆ ਏਜੰਸੀਆਂ ਵੱਲੋਂ ਹਥਿਆਰਬੰਦਾਂ ਦੀ ਭਾਲ ਸ਼ੁਰੂ

ਨਵੀਂ ਦਿੱਲੀ, 22 ਸਤੰਬਰ (ਚ.ਨ.ਸ.):  ਉੜੀ ਹਮਲੇ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਇੱਕ ਪਾਸੇ ਸਰਹੱਦ ‘ਤੇ ਤਣਾਅ ਵਧ ਗਿਆ ਹੈ, ਉੱਥੇ ਸ਼ੱਕੀ ਬੰਦਿਆਂ ਦੀ ਘੁਸਪੈਠ ਦੀਆਂ ਸੂਚਨਾਵਾਂ ਨਾਲ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਮੁੰਬਈ ਤੋਂ ਕਰੀਬ 50 ਕਿਲੋਮੀਟਰ ਦੂਰ ਰਾਏਗੜ੍ਹ ਦੇ ਉਰਨ ਵਿੱਚ ਅੱਜ ਸਵੇਰੇ ਸਾਢੇ ਛੇ ਵਜੇ ਦੋ ਬੱਚਿਆਂ ਨੇ ਚਾਰ ਸ਼ੱਕੀ ਬੰਦਿਆਂ ਨੂੰ ਵੇਖਿਆ। ਖਬਰ ਮਿਲਦੇ ਹੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਸ਼ੱਕ ਹੈ ਕਿ ਇਹ ਅੱਤਵਾਦੀ ਹੋ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਬੱਚਿਆਂ ਨੇ ਸ਼ੱਕੀਆਂ ਨੂੰ ਵੇਖਿਆ, ਉਨ੍ਹਾਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਜਿਨ੍ਹਾਂ ਸ਼ੱਕੀਆਂ ਨੂੰ ਵੇਖਿਆ ਉਹ ਕਹਿ ਰਹੇ ਸਨ ਕਿਪਹਿਲਾਂ ਸਕੂਲ ਤੇ ਬਾਅਦ ਵਿੱਚ ਨੇੜੇ ਸਥਿਤ ਓ.ਐਨ.ਜੀ.ਸੀ. ਨੂੰ ਨਿਸ਼ਾਨਾ ਬਣਾਉਣਗੇ। ਮਹਾਰਾਸ਼ਟਰ ਦੇ ਪੁਲਿਸ ਮੁਖੀ ਨੇ ਕਿਹਾ ਕਿ ਦੋ ਬੱਚਿਆਂ ਨੇ ਪੰਜ ਸ਼ੱਕੀਆਂ ਨੂੰ ਵੇਖਿਆ। ਡੀਜੀਪੀ ਸਤੀਸ਼ ਮਾਥੁਰ ਮੁਤਾਬਕ ਇੱਕ ਬੱਚੇ ਨੇ ਪੰਜ ਤੇ ਦੂਜੇ ਨੇ ਇੱਕ ਸ਼ੱਕੀ ਨੂੰ ਵੇਖਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਲਾਕਾ ਸੀਲ ਕਰ ਲਿਆ ਹੈ। ਤਲਾਸ਼ੀ ਜਾਰੀ ਹੈ ਤੇ ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *