Breaking News
Home / Punjab / ਜੇ ਪਾਕਿ ਨਾ ਸੁਧਰਿਆ ਤਾਂ ਅਤਿਵਾਦ ਕਰ ਦੇਵੇਗਾ ਉਸ ਨੂੰ ਤਬਾਹ : ਓਬਾਮਾ

ਜੇ ਪਾਕਿ ਨਾ ਸੁਧਰਿਆ ਤਾਂ ਅਤਿਵਾਦ ਕਰ ਦੇਵੇਗਾ ਉਸ ਨੂੰ ਤਬਾਹ : ਓਬਾਮਾ

ਵਾਸ਼ਿੰਗਟਨ, 21 ਸਤੰਬਰ (ਚ.ਨ.ਸ.): ਅਤਿਵਾਦ ਦੇ ਮਾਮਲੇ ‘ਚ ਪਾਕਿਸਤਾਨ ਕੌਮਾਂਤਰੀ ਪੱਧਰ ‘ਤੇ ਨਿਖੱੜਦਾਂ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ‘ਚ ਜੇ ਉਹ ਇਸੇ ਨੀਤੀ ‘ਤੇ ਚੱਲਦਾ ਰਿਹਾ ਤਾਂ ਉਸ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੱਲ ਦੀ ਚਿਤਾਵਨੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਨੂੰ ਦਿੰਦਿਆਂ ਸਿੱਧੇ ਸ਼ਬਦਾਂ ‘ਚ ਕਿਹਾ ਹੈ ਕਿ ਪਾਕਿਸਤਾਨ ਲੁਕ-ਛਿਪ ਕੇ ਹਮਲੇ ਕਰਨ ਦੀਆਂ ਹਰਕਤਾਂ ਦੋ ਬਾਜ਼ ਆ ਜਾਵੇ, ਨਹੀਂ ਤਾਂ ਇੱਕ ਦਿਨ ਅੱਤਵਾਦ ਉਸ ਨੂੰ ਤਬਾਹ ਕਰ ਦੇਵੇਗਾ। ਸ਼੍ਰੀ ਓਬਾਮਾ ਸੰਯੁਕਤ ਰਾਸ਼ਟਰ ‘ਚ ਆਪਣੇ ਕਾਰਜਕਾਲ ਦਾ ਆਖਰੀ ਭਾਸ਼ਣ ਦੇ ਰਹੇ ਸਨ। ਓਬਾਮਾ ਨੇ ਅੱਤਵਾਦ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਪੱਛਮੀ ਏਸ਼ੀਆ ਅਸਥਿਰ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਅੱਤਵਾਦੀਆਂ ਦੇ ਟਿਕਾਣੇ
ਅਤੇ ਉਨ੍ਹਾਂ ਦੀਆਂ ਪਨਾਹਗਾਹਾਂ ਦਾ ਨਾਮੋਂ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਅੱਤਵਾਦ ਦੇ ਰੂਪ ‘ਚ ਚੱਲ ਰਹੀ ਅਪ੍ਰਤੱਖ ਜੰਗ ਵਿਰੁੱਧ ਲੜਾਈ ਲੜ ਰਹੇ ਰਾਸ਼ਟਰਾਂ ਨੂੰ ਅਪੀਲ ਕਰਦਿਆਂ ਓਬਾਮਾ ਨੇ ਕਿਹਾ ਕਿ ਸਮਾਂ ਆ ਗਿਆ ਹੈ ਇਸ ਨੂੰ ਮੁਕੰਮਲ ਤੌਰ ‘ਤੇ ਖਤਮ ਕਰ ਦਿੱਤਾ ਜਾਵੇ। ਓਬਾਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਨ-ਚੈਨ ਦਾ ਜੀਵਨ ਬਸ਼ਰ ਕਰਨ ਦੇ ਇਛੁਕ ਵੱਖ-ਵੱਖ ਭਾਈਚਾਰਿਆਂ ਨੂੰ ਸਵੈ-ਹੋਂਦ ਕਾਇਮ ਰੱਖਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਕੱਟੜਵਾਦ ਦੇ ਅੰਗਾਰੇ ਉਨ੍ਹਾਂ ਨੂੰ ਸਾੜ ਕੇ ਸੁਆਹ ਕਰ ਦੇਣਗੇ । ਇਸ ਦੇ ਨਤੀਜੇ ਵਜੋਂ ਅਣਗਿਣਤ ਲੋਕ ਪੀੜਤ ਹੋਣਗੇ ਅਤੇ ਕੱਟੜਵਾਦ ਹੋਰ ਮੁਲਕਾਂ ਤੱਕ ਵੀ ਜਾ ਪਹੁੰਚੇਗਾ। ਉਨ੍ਹਾਂ ਕਿਹਾ ਕਿ ਸਭ ਧਿਰਾਂ ਨੂੰ ਸਾਂਝੇਵਾਦ ਦਾ ਸੰਦੇਸ਼ ਪ੍ਰਸਾਰਿਤ ਕਰਨਾ ਚਾਹੀਦਾ ਹੈ।

About admin

Check Also

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ …

Leave a Reply

Your email address will not be published. Required fields are marked *