Breaking News
Home / India / ਤਾਮਿਲਨਾਡੂ-ਕਰਨਾਟਕ ‘ਚ ਵਧਿਆ ਕਾਵੇਰੀ ਦੇ ਪਾਣੀ ਲਈ ਵਿਵਾਦ ਪ੍ਰਦਰਸ਼ਨਕਾਰੀਆਂ ਵੱਲੋਂ ਵਾਹਨਾਂ ਦੀ ਸਾੜ-ਫੂਕ, ਧਾਰਾ 144 ਲਾਗੂ

ਤਾਮਿਲਨਾਡੂ-ਕਰਨਾਟਕ ‘ਚ ਵਧਿਆ ਕਾਵੇਰੀ ਦੇ ਪਾਣੀ ਲਈ ਵਿਵਾਦ ਪ੍ਰਦਰਸ਼ਨਕਾਰੀਆਂ ਵੱਲੋਂ ਵਾਹਨਾਂ ਦੀ ਸਾੜ-ਫੂਕ, ਧਾਰਾ 144 ਲਾਗੂ

ਨਵੀਂ ਦਿੱਲੀ, 12 ਸਤੰਬਰ (ਚ.ਨ.ਸ.):  ਕਾਵੇਰੀ ਦੇ ਪਾਣੀ ‘ਤੇ ਸੁਪਰੀਮ ਕੋਰਟ ਨੇ ਨਿਰਦੇਸ਼ ਦੇਣ ਤੋਂ ਬਾਅਦ ਕਰਨਾਟਕ ਅਤੇ ਤਾਮਿਲਨਾਡੂ ‘ਚ ਵਿਵਾਦ ਵੱਧ ਗਿਆ ਹੈ। ਤਮਿਲਨਾਡੂ ਨੂੰ ਪਾਣੀ ਦੇਣ ਦੇ ਖਿਲਾਫ ਕਰਨਾਟਕ ‘ਚ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਬੈਂਗਲੂਰੁ ‘ਚ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਦੀ ਤੋੜ ਫੋੜ ਕੀਤੀ ਅਤੇ ਕੁੱਝ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਹਾਲਾਤ ਖਰਾਬ ਹੋਣ ‘ਤੇ ਬੈਂਗਲੂਰੁ ‘ਚ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਤੈਨਾਤ ਕਰਕੇ ਦਫ਼ਾ 144 ਲਗਾ ਦਿੱਤੀ ਗਈ। । ਇਸ ਦੇ ਨਾਲ ਹੀ ਮੈਟਰੋ ਸੇਵਾ ਕੁੱਝ ਦੇਰ ਲਈ ਬੰਦ ਕਰ ਦਿੱਤੀ ਗਈ ਸੀ ਪਰ ਬਾਅਦ ‘ਚ ਹਾਲਾਤ ਠੀਕ ਹੋ ਗਏ। ਦੂਜੇ ਪਾਸੇ ਹਿੰਸਾ ਦੀ ਇਸ ਅੱਗ ‘ਚ ਤਾਮਿਲਨਾਡੂ ‘ਚ ਵੀ ਹਿੰਸਾ ਦੀਆਂ ਖ਼ਬਰਾਂ ਹਨ।  ਤਾਮਿਲਨਾਡੂ ‘ਚ ਕਰਨਾਟਕ ਦੇ ਲੋਕਾਂ ਦੀ ਜਾਇਦਾਦ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਮਿਲੀ ਹੈ। ਚੇਨੱਈ ‘ਚ ਸ਼ੱਕੀ ਤਮਿਲ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਕਰਨਾਟਕ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਹੋਟਲ ‘ਤੇ ਹਮਲਾ ਕਰ ਉਸ ਦੇ ਹੋਟਲ ਦਾ ਨੁਕਸਾਨ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ 4 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਲਗਾਤਾਰ ਵੱਧ ਰਹੇ ਵਿਵਾਦ ਦੇ ਵਿੱਚ ਤਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਹੈ। ਤਮਿਲਨਾਡੂ ‘ਚ ਕਰਨਾਟਕ ਦੇ ਲੋਕਾਂ ਅਤੇ ਉਨ੍ਹਾਂ ਦਾ ਜਾਇਦਾਦ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ‘ਤੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਉਹ ਜੈਲਲਿਤਾ ਨੂੰ ਚਿੱਠੀ ਲਿੱਖਣਗੇਂ। ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਰਾਜ ‘ਚ ਤਮਿਲਨਾਡੂ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੈਂਗਲੂਰੁ ਅਤੇ ਰਾਜ ਦੇ ਦੂਜੇ ਹਿੱਸਿਆਂ ‘ਚ ਰਹਿਣ ਵਾਲੇ ਤਮਿਲਨਾਡੂ ਦੇ ਲੋਕਾਂ ਨੂੰ ਪੂਰੀ ਸੁੱਰਖਿਆ ਦਿੱਤੀ ਜਾਵੇਗੀ। ਮੈਸੂਰ ‘ਚ ਉਨ੍ਹਾਂ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿਥੇ ਤਮਿਲਨਾਡੂ ਦੇ ਲੋਕ ਜ਼ਿਆਦਾ ਰਹਿੰਦੇ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *