Breaking News
Home / Punjab / ਨੇਪਾਲੀ ਵਿਦੇਸ਼ ਮੰਤਰੀ ਵੱਲੋਂ ਸੁਸ਼ਮਾ ਨਾਲ ਮੁਲਾਕਾਤ

ਨੇਪਾਲੀ ਵਿਦੇਸ਼ ਮੰਤਰੀ ਵੱਲੋਂ ਸੁਸ਼ਮਾ ਨਾਲ ਮੁਲਾਕਾਤ

ਨਵੀਂ ਦਿੱਲੀ/ਕਾਠਮੰਡੂ, 12 ਸਤੰਬਰ (ਚ.ਨ.ਸ.):  ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਕਾਸ਼ ਸ਼ਰਨ ਮਹਤ ਨੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਹਲ ਪ੍ਰਚੰਡ ਦੀ ਵੀਰਵਾਰ ਤੋਂ ਸ਼ੁਰੂ ਹੋ ਰਹੀ ਭਾਰਤ ਦੀ ਯਾਤਰਾ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਅਧਿਕਾਰਤ ਸੂਤਰਾਂ ਮੁਤਾਬਕ ਮਹਤ ਅਤੇ ਸੁਸ਼ਮਾ ਨੇ ਆਪਸੀ ਹਿੱਤਾਂ ਨਾਲ ਜੁੜੇ ਮੁੱਦਿਆਂ ‘ਤੇ ਲੰਬੀ ਚਰਚਾ ਕੀਤੀ ਅਤੇ ਭਾਰਤ-ਨੇਪਾਲ ਦੋ-ਪੱਖੀ ਸੰਬੰਧਾਂ ਦੀ ਸਮੀਖਿਆ ਕੀਤੀ। ਦੋਹਾਂ ਨੇਤਾਵਾਂ ਨੇ ਆਉਣ ਵਾਲੇ ਸਮੇਂ ‘ਚ ਇਕ-ਦੂਜੇ ਦੇ ਇੱਥੇ ਉੱਚ ਪੱਧਰੀ ਯਾਤਰਾਵਾਂ ਦੀਆਂ ਤਿਆਰੀਆਂ ਨੂੰ ਲੈ ਕੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਦੋਹਾਂ ਪੱਖਾਂ ਨੇ ਭਾਰਤ-ਨੇਪਾਲ ਵਿਚਾਲੇ ਸਦੀਆਂ ਪੁਰਾਣੇ ਮਜ਼ਬੂਤ ਦੋਸਤਾਨਾ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਇਰਾਦਾ ਜਤਾਇਆ। ਦੋਹਾਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਰੱਖਿਆ ਅਤੇ ਸੁਰੱਖਿਆ, ਆਰਥਿਕ ਅਤੇ ਵਿਕਾਸ ਸੰਬੰਧੀ ਸਾਂਝੇਦਾਰੀ, ਢਾਂਚਾਗਤ ਵਿਕਾਸ, ਊਰਜਾ ਅਤੇ ਜਲ ਸਾਧਨ ਦੇ ਖੇਤਰ ‘ਚ ਸਹਿਯੋਗ, ਲੋਕਾਂ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਵਧਾਉਣ ਦਾ ਸੰਕਲਪ ਲਿਆ। ਸੂਤਰਾਂ ਮੁਤਾਬਕ ਪ੍ਰਚੰਡ ਦੀ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸ਼ਿਖਰ ਬੈਠਕ ‘ਚ ਆਉਣ ਵਾਲੇ ਵਿਸ਼ਿਆਂ ਅਤੇ ਸਮਝੌਤਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ ਅਤੇ ਏਜੰਡੇ ਨੂੰ ਆਖਰੀ ਰੂਪ ਦਿੱਤਾ ਗਿਆ ਹੈ। ਮਹਤ ਭਾਰਤ ਦੀ 3 ਦਿਨ ਯਾਤਰਾ ‘ਤੇ ਐਤਵਾਰ ਦੀ ਸ਼ਾਮ ਨੂੰ ਇੱਥੇ ਆਏ ਸਨ। ਉਹ ਮੰਗਲਵਾਰ ਨੂੰ ਕਾਠਮੰਡੂ ਵਾਪਸ ਪਰਤਣਗੇ। ਪ੍ਰਚੰਡ 15 ਸਤੰਬਰ ਨੂੰ ਭਾਰਤ ਦੀ 3 ਦਿਨਾਂ ਦੀ ਯਾਤਰਾ ‘ਤੇ ਇੱਥੇ ਆਉਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਸ਼ਿਖਰ ਬੈਠਕ ‘ਚ ਹਿੱਸਾ ਲੈਣਗੇ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *