Breaking News
Home / Punjab / ਕਸ਼ਮੀਰ ਅਜ਼ਾਦੀ ਨੂੰ ਲੈ ਕੇ ਪੰਜਾਬੀ ‘ਵਰਸਿਟੀ ‘ਚ ਲੱਗੇ ਪੋਸਟਰ ਫਾੜੇ ਸਥਿਤੀ ਤਣਾਅਪੂਰਣ, ਵਿਦਿਆਰਥੀ ਜਥੇਬੰਦੀਆਂ ਆਹਮੋ-ਸਾਹਮਣੇ

ਕਸ਼ਮੀਰ ਅਜ਼ਾਦੀ ਨੂੰ ਲੈ ਕੇ ਪੰਜਾਬੀ ‘ਵਰਸਿਟੀ ‘ਚ ਲੱਗੇ ਪੋਸਟਰ ਫਾੜੇ ਸਥਿਤੀ ਤਣਾਅਪੂਰਣ, ਵਿਦਿਆਰਥੀ ਜਥੇਬੰਦੀਆਂ ਆਹਮੋ-ਸਾਹਮਣੇ

ਪਟਿਆਲਾ, 9 ਸਤੰਬਰ (ਗੁਰਮੁੱਖ ਸਿੰਘ ਰੁਪਾਣਾ) : ਪੰਜਾਬੀ ਯੂਨੀਵਰਸਿਟੀ ਵਿਚ ਬੀਤੇ ਦਿਨੀਂ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਸਬੰਧੀ ਲੱਗੇ ਪੋਸਟਰ ਫਾੜ ਦਿੱਤੇ ਗਏ ਹਨ। ਇਸ ਤੋਂ ਬਾਅਦ ਸਥਿਤੀ ਤਣਾਅਪੂਰਵਕ ਬਣੀ ਹੋਈ ਹੈ। ਮਾਮਲਾ ਕਸ਼ਮੀਰ ਨਾਲ ਜੁੜੇ ਹੋਣ ਤੇ ਦੇਸ਼ ਵਿਰੋਧੀ ਹੋਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਵਰਸਿਟੀ ਵਿਚ ਖੁਫੀਆ ਏਜੰਸੀਆਂ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਮੰਗਲਵਾਰ ਦੀ ਸ਼ਾਮ ਵਿਦਿਅਰਾਥੀ ਜਥੇਬੰਦੀਆਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਕੋਰੀਡੋਰ ਵਿਚ ਕਸ਼ਮੀਰ ਨੂੰ ਅਜ਼ਾਦ ਕਰਵਾਉਣ ਤੇ ਭਾਰਤੀ ਸਿਸਟਮ ਦੇ ਖਿਲਾਫ ਪੋਸਟਰ ਲਗਾਏ ਗਏ ਸਨ। ਜਿਨ੍ਹਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਰਸਿਟੀ ਪ੍ਰਸਾਸ਼ਨ ਵਲੋਂ ਉਤਾਰ ਦਿੱਤਾ ਗਿਆ ਸੀ। ਬੁੱਧਵਾਰ ਦੀ ਸਵੇਰ ਉਕਤ ਜਥੇਬੰਦੀਆਂ
ਦੇ ਕਾਰਕੁੰਨਾਂ ਵਲੋਂ ਫਿਰ ਤੋਂ ਪੂਰੇ ਕੋਰੀਡੋਰ ਵਿਚ ਵੱਡੇ ਪੱਧਰ ‘ਤੇ ਪੋਸਟਰ ਲਗਾ ਦਿੱਤੇ ਗਏ। ਜਿਸਤੋਂ ਮਾਮਲਾ ਹੋਰ ਭਖ ਗਿਆ। ਜਿਸਦੀ ਸੂਚਨਾਂ ਮਿਲਦਿਆਂ ਸ਼ਹਿਰ ਵਿਚ ਸਰਗਰਮ ਆਰ.ਐਸ.ਐਸ ਤੇ ਏ.ਬੀ.ਵੀ.ਪੀ ਦੇ ਕਾਰਕੂੰਨ ਯੁਨੀਵਰਸਿਟੀ ਪੁੱਜੇ ਤੇ ਉਕਤ ਜਥੇਬੰਦੀਆਂ ਦਾ ਵਿਰੋਧ ਕੀਤਾ। ਪੰਜਾਬੀ ਯੂਨੀਵਰਸਿਟੀ ਸਵੇਰ ਤੋਂ ਭਖੇ ਇਸ ਵਿਵਾਦ ਦੌਰਾਨ ਪੰਜਾਬੀ ਯੂਨੀਵਰਸਿਟੀ ਅਥਾਰਟੀ ਨੇ ਉਕਤ ਵਿਵਾਦਿਤ ਪੋਸਟਰਾਂ ਨੂੰ ਹਟਵਾਉਣਾਂ ਜਰੂਰੀ ਨਹੀਂ ਸਮਝਿਆ। ਜਿਸ ਕਾਰਨ ਯੂਨੀਵਰਸਿਟੀ ਵਿਚ ਅਖਿਲ ਭਾਰਤੀ  ਵਿਦਿਆਰਥ ਪ੍ਰੀਸ਼ਨ ਦਾ ਸਬੰਧਤ ਦੋ ਆਗੂਆ ਵਲੋਂ ਕੋਰੀਡੋਰ ਵਿਚ ਲਗੇ ਪੋਸਟਰਾਂ ਨੂੰ ਫਾੜ ਦਿਤਾ ਗਿਆ। ਇਸ ਦੌਰਾਨ ਮੋਕੇ ‘ਤੇ ਪਹੁੰਚੇ ਪੋਸਟਰ ਲਗਾਉਣ ਵਾਲੀ ਧਿਰ ਤੇ ਪਾੜਨ ਵਾਲੀ ਧਿਰ ਵਿਚ ਕੁਝ ਸਮੇਂ ਲਈ ਗਰਮਾ ਗਰਮੀ ਵੀ ਹੋਈ। ਮੋਕੇ ਪਹੁੰਚੇ ਥਾਣਾ ਅਰਬਨ ਸਟੇਟ ਦੇ ਐਸ.ਐਚ.ਓ ਪੁਨੀਤ ਸਿੰਘ ਚਹਿਲ ਵਲੋਂ ਦੋਵਾਂ ਧਿਰਾਂ ਨੂੰ ਥਾਣੇ ਲਿਜਾਇਆ ਗਿਆ।ਇਸ ਸਬੰਧੀ ਐਸ ਐਚ ਓ ਪੁਨੀਤ ਸਿੰਘ ਨੇ ਕਿਹਾ ਕਿ ਮਾਮਲਾ ਸੰਜੀਦਾ ਹੋਣ ਕਾਰਨ ਸਾਰੇ ਪੱਖਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *