Breaking News
Home / India / ਸਿੰਧੂ, ਸਾਕਸ਼ੀ, ਦੀਪਾ ਅਤੇ ਜੀਤੂ ‘ਖੇਡ ਰਤਨ’ ਨਾਲ ਸਨਮਾਨਿਤ 6 ਕੋਚਾਂ ਨੂੰ ਦਿੱਤਾ ‘ਦ੍ਰੋਣਾਚਾਰੀਆ ਪੁਰਸਕਾਰ’

ਸਿੰਧੂ, ਸਾਕਸ਼ੀ, ਦੀਪਾ ਅਤੇ ਜੀਤੂ ‘ਖੇਡ ਰਤਨ’ ਨਾਲ ਸਨਮਾਨਿਤ 6 ਕੋਚਾਂ ਨੂੰ ਦਿੱਤਾ ‘ਦ੍ਰੋਣਾਚਾਰੀਆ ਪੁਰਸਕਾਰ’

ਨਵੀਂ ਦਿੱਲੀ, 29 ਅਗਸਤ, (ਚ.ਨ.ਸ.) : ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਮਹਿਲਾ ਪਹਿਲਵਾਨ ਸਾਕਸ਼ੀ ਮਲਿਕ, ਜਿਮਨਾਸਟ ਦੀਪਾ ਕਰਮਾਕਰ ਅਤੇ ਨਿਸ਼ਾਨੇਬਾਜ਼  ਜੀਤੂ ਰਾਏ ਨੂੰ ਖੇਡ ਰਤਨ ਦਿੱਤਾ ਗਿਆ। 25 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਇਕੱਠੇ ਚਾਰ ਭਾਰਤੀ ਖਿਡਾਰੀਆਂ ਨੂੰ ਖੇਡ ਰਤਨ ਦਿੱਤਾ ਗਿਆ। ਇਸ ਤੋਂ ਇਲਾਵਾ 15 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕ੍ਰਿਕਟਰ ਅਜਿੰਕਿਆ ਰਹਾਣੇ, ਮੁੱਕੇਬਾਜ਼ ਸ਼ਿਵਾ ਥਾਪਾ, ਹਾਕੀ ਖਿਡਾਰੀ ਵੀ.ਆਰ. ਰਘੁਨਾਥ ਅਤੇ ਲੰਬੀ ਦੂਰੀ ਦੀ ਦੌੜਾਕ ਲਲੀਤਾ ਬਾਬਰ ਨੂੰ ਅਰਜੁਨ
ਪੁਰਸਕਾਰ ਦਿੱਤਾ ਗਿਆ। ਰੀਓ ਓਲੰਪਿਕ ‘ਚ ਬਿਹਤਰੀਨ ਪ੍ਰਦਰਸ਼ਨ
ਕਰਨ ਵਾਲੀ ਦੇਸ਼ ਦੀਆਂ ਤਿੰਨ ਮਹਿਲਾ ਖਿਡਾਰਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ‘ਰਾਜ਼ੀਵ ਗਾਂਧੀ’ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ ਛੇ ਕੋਚਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਦਿੱਤਾ ਗਿਆ ਜਿਸ ‘ਚ ਦੀਪਾ ਕਰਮਾਕਰ ਦੇ ਕੋਚ ਬਿਸ਼ਵੇਸ਼ਵਰ ਨੰਦੀ, ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਤੋਂ ਇਲਾਵਾ ਐਥਲੈਟਿਕਸ ਕੋਚ ਨਾਗਾਪੂਰੀ ਰਮੇਸ਼, ਮੁੱਕੇਬਾਜ਼ੀ ਕੋਚ ਸਾਗਰ ਮਲ ਧਿਆਲ, ਤੈਰਾਕੀ ਕੋਚ ਪ੍ਰਦੀਪ ਕੁਮਾਰ ਅਤੇ ਕੁਸ਼ਤੀ ਕੋਚ ਮਹਾਵੀਰ ਸਿੰਘ ਨੂੰ ਦ੍ਰੋਣਾਚਰੀਆ ਪੁਰਸਕਾਰ ਦਿੱਤਾ ਗਿਆ। ਰਾਸ਼ਟਰ ਭਵਨ ‘ਚ ਰਾਸ਼ਟਰਪਤੀ ਹੱਥੋਂ ਇਹ ਪੁਰਸਕਾਰ ਸਾਰਿਆਂ ਨੂੰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੀ.ਐੱਮ. ਮੋਦੀ ਨੇ ਸਿੰਧੂ, ਸਾਕਸ਼ੀ, ਦੀਪਾ ਕਰਮਾਕਰ ਅਤੇ ਸ਼ੂਟਰ ਜੀਤੂ ਰਾਏ ਨਾਲ ਮੁਲਾਕਾਤ ਕੀਤੀ ਸੀ। ਪੀ.ਵੀ ਸਿੰਧੂ ਓਲੰਪਿਕ ‘ਚ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਬਣੀ। ਉਥੇ ਹੀ ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਵੀ ਮਹਿਲਾ ਕੁਸ਼ਤੀ ਮੁਕਾਬਲੇ ‘ਚ ਪਹਿਲੀ ਵਾਰ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਿਆ ਅਤੇ ਦੂਜੇ ਪਾਸੇ ਦੀਪਾ ਕਰਮਾਕਰ ਓਲੰਪਿਕ ‘ਚ ਕੋਈ ਤਮਗਾ ਨਹੀਂ ਜਿੱਤ ਸਕੀ ਪਰ ਆਪਣੇ ‘ਪ੍ਰੋਡੂਨੋਵਾ ਵਾਲਟ’ ਰਾਹੀ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣੀ, ਉਹ ਸਿਰਫ ਕੁਝ ਅੰਕਾਂ ਦੇ ਫਾਸਲੇ ਤੋਂ ਕਾਂਸੀ ਤਮਗਾ ਜਿੱਤਣ ਤੋਂ ਖੁੰਝ ਗਈ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *