Breaking News
Home / India / ਦੇਸ਼ ‘ਚ ‘ਰਾਮ ਰਾਜ’ ਦੀ ਸਥਾਪਨਾ ਦਾ ਆਦੇਸ਼ ਨਹੀਂ ਦਿੱਤਾ ਜਾ ਸਕਦਾ : ਸੁਪਰੀਮ ਕੋਰਟ

ਦੇਸ਼ ‘ਚ ‘ਰਾਮ ਰਾਜ’ ਦੀ ਸਥਾਪਨਾ ਦਾ ਆਦੇਸ਼ ਨਹੀਂ ਦਿੱਤਾ ਜਾ ਸਕਦਾ : ਸੁਪਰੀਮ ਕੋਰਟ

ਨਵੀਂ ਦਿੱਲੀ, 26 ਅਗਸਤ, (ਚ.ਨ.ਸ.) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸ ਵੱਲੋਂ ਦੇਸ਼ ਵਿਚ ‘ਰਾਮ ਰਾਜ’ ਦੀ ਸਥਾਪਨਾ ਦਾ ਆਦੇਸ਼ ਨਹੀਂ ਦਿੱਤਾ ਜਾ ਸਕਦਾ ਅਤੇ ਸੀਮਿਤ ਸਮਰਥਾ ਕਾਰਨ ਉਹ ਚਾਹੁੰਦਿਆਂ ਹੋਇਆਂ ਵੀ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰ ਸਕਦੀ ਮੁੱਖ ਜੱਜ ਟੀ.ਐਸ. ਠਾਕੁਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਕੀ ਤੁਸੀਂ ਸੋਚਦੇ ਹੋ ਕਿ ਸਾਡੇ ਹੁਕਮਾਂ ਨਾਲ ਹੀ ਸਭ ਕੁਝ ਹੋ ਜਾਵੇਗਾ। ਜੇਕਰ ਅਸੀਂ ਕੋਈ ਹੁਕਮ ਪਾਸ ਕਰਾਂਗੇ ਤਾਂ ਦੇਸ਼ ਵਿਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਵੇਗਾ  ਅਤੇ ਸਾਰਾ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗਾ?:  ਕੀ ਸਾਨੂੰ ਇਹ ਆਦੇਸ਼ ਦੇਣਾ ਚਾਹੀਦਾ ਹੈ ਕਿ ਦੇਸ਼ ਵਿਚ ਰਾਮ ਰਾਜ ਹੋਣਾ ਚਾਹੀਦਾ ਹੈ?  ਅਜਿਹਾ ਨਹੀਂ ਹੋ ਸਕਦਾ।
ਬੈਂਚ ਦੇਸ਼ ਭਰ ਵਿਚ ਸੜਕਾਂ ਅਤੇ ਪੈਦਲ ਮਾਰਗਾਂ ‘ਤੇ ਟੋਏ, ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਵਿਰੁੱਧ ਦਾਇਰ ਇਕ ਅਪੀਲ ‘ਤੇ ਸੁਣਵਾਈ ਕਰ ਰਿਹਾ ਸੀ। ਇਸ ਬੈਂਚ ਵਿਚ ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ ਚੰਦਰਚੂੜ ਵੀ ਸ਼ਾਮਲ ਹਨ। ਬੈਂਚ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰਨਾ ਚਾਹੁੰਦੇ ਹਾਂ ਪਰ ਕਰ ਨਹੀਂ ਸਕਦੇ। ਕੁਝ ਵੀ ਕਰਨ ਦੀ ਸਾਡੀ ਸਮਰੱਥਾ ਸੀਮਿਤ ਹੈ। ਇਹੋ ਇਕ ਸਮੱਸਿਆ ਹੈ। ਸੁਪਰੀਮ ਕੋਰਟ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਅਪੀਲਕਰਤਾ ਇਕ ਐਨ.ਜੀ.ਓ. ਨੇ ਬੈਂਚ ਤੋਂ ਆਪਣੀ ਅਪੀਲ ਨੂੰ ਰੱਦ ਨਾ ਕਰਨ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਜੇਕਰ ਇਹ ਅਦਾਲਤ ਕੋਈ ਕਾਰਵਾਈ ਨਹੀਂ ਕਰੇਗੀ ਅਤੇ ਕੋਈ ਹੁਕਮ ਪਾਸ ਨਹੀਂ ਕਰੇਗੀ ਤਾਂ ਹੋਣ ਕੌਣ ਕਰੇਗਾ। ਅਪੀਲਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਫੁੱਟਪਾਥਾਂ ਅਤੇ ਸੜਕਾਂ ‘ਤੇ ਸਿਰਫ਼ ਦਿੱਲੀ ਵਿਚ ਹੀ ਨਹੀਂ ਬਲਕਿ ਦੇਸ਼ ਭਰ ਵਿਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਉਹ ਇਸ ਅਪੀਲ ਨੂੰ ਰੱਦ ਕਰ ਦੇਵੇਗੀ। ਅਦਾਲਤ ਨੂੰ ਅਪੀਲਕਰਤਾ ਨੂੰ ਕਿਹਾ ਕਿ ਅਸੀਂ ਇਸ ਕਲਪਨਾ ‘ਤੇ ਨਹੀਂ ਜਾ ਸਕਦੇ ਕਿ ਦੇਸ਼ ਵਿਚ ਸਭ ਕੁਝ ਗ਼ਲਤ ਹੋ ਰਿਹਾ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਅਪੀਲਕਰਤਾ ਨੂੰ ਕਿਹਾ ਕਿ ਉਹ ਹਾਈਕੋਰਟ ‘ਚ ਜਾਣ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *