Breaking News
Home / India / ਬੰਬੇ ਹਾਈ ਕੋਰਟ ਦਾ ਇਤਿਹਾਸਕ ਫੈਸਲਾ ਔਰਤਾਂ ਨੂੰ ਮਿਲੀ ਹਾਜ਼ੀ ਅਲੀ ਦਰਗਾਹ ‘ਚ ਜਾਣ ਦੀ ਇਜਾਜ਼ਤ

ਬੰਬੇ ਹਾਈ ਕੋਰਟ ਦਾ ਇਤਿਹਾਸਕ ਫੈਸਲਾ ਔਰਤਾਂ ਨੂੰ ਮਿਲੀ ਹਾਜ਼ੀ ਅਲੀ ਦਰਗਾਹ ‘ਚ ਜਾਣ ਦੀ ਇਜਾਜ਼ਤ

ਮੁੰਬਈ, 26 ਅਗਸਤ, (ਚ.ਨ.ਸ.) :  ਔਰਤਾਂ ਦੇ ਹਾਜ਼ੀ ਅਲੀ ਦਰਗਾਹ ‘ਚ ਪ੍ਰਵੇਸ਼ ਨੂੰ ਲੈ ਕੇ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਸੁਣਾਇਆ ਹੈ। ਔਰਤਾਂ ਦੇ ਹਾਜ਼ੀ ਅਲੀ ਦਰਗਾਹ ਅੰਦਰ ਜਾਣ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਕੋਰਟ ਨੇ ਸਾਫ ਕਿਹਾ ਕਿ ਸੰਵਿਧਾਨ ‘ਚ ਮਿਲੇ ਹੱਕ ਦੇ ਮੁਤਾਬਕ ਔਰਤਾਂ ‘ਤੇ ਅਜਿਹੀ ਪਾਬੰਦੀ ਨਹੀਂ ਲਗਾਈ ਜਾ ਸਕਦੀ। ਔਰਤਾਂ ਨੂੰ ਵੀ ਉਸ ਜਗ੍ਹਾ ‘ਤੇ ਜਾਣ ਦਾ ਹੱਕ ਹੈ ਜਿੱਥੇ ਮਰਦਾਂ ਨੂੰ ਦਿੱਤਾ ਗਿਆ ਹੈ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੋਣ ਔਰਤਾਂ ਦਰਗਾਹ ਦੇ ਉਸ ਹਿੱਸੇ ‘ਚ ਜਾ ਸਕਣਗੀਆਂ ਜਿੱਥੇ ਹਾਜ਼ੀ ਅਲੀ ਦਫਨ ਹਨ। ਹਾਜ਼ੀ ਅਲੀ ਟਰੱਸਟ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ। ਦਰਅਸਲ ਟਰੱਸਟ ਨੇ ਔਰਤਾਂ ਦੇ ਦਰਗਾਹ ਅੰਦਰ ਦਾਖਲ ਹੋਣ ਨੂੰ ਗਲਤ ਕਰਾਰ ਦਿੰਦਿਆਂ ਇਸ ‘ਤੇ ਰੋਕ ਲਗਾ ਦਿੱਤੀ ਸੀ। ਇਸ ਫੈਸਲੇ ਤੋਂ ਬਾਅਦ ਦਰਗਾਹ ‘ਚ ਔਰਤਾਂ ਦੇ ਦਾਖਲੇ ਦੀ ਲੜਾਈ ਨੂੰ ਸੁਰਖੀਆਂ ‘ਚ ਲਿਆਉਣ ਵਾਲੀ ਪ੍ਰਾਚੀ ਦੇਸਾਈ ਨੇ ਕਿਹਾ ਹੈ ਕਿ ਇਹ ਦੇਸ਼ ਦੀਆਂ ਔਰਤਾਂ ਦੀ ਜਿੱਤ ਹੈ। ਦੇਸਾਈ ਨੇ ਕਿਹਾ ਕਿ ਮੈਂ ਐਤਵਾਰ ਨੂੰ ਦਰਗਾਹ ‘ਚ ਜਾਵਾਂਗੀ। ਦਰਅਸਲ ਸਾਲ 2012 ਤੱਕ ਹਾਜ਼ੀ ਅਲੀ ਦਰਗਾਹ ‘ਚ ਔਰਤਾਂ ਦੇ ਜਾਣ ‘ਤੇ ਕੋਈ ਰੋਕ ਨਹੀਂ ਸੀ। ਪਰ ਅਚਾਨਕ ਟਰੱਸਟ ਨੇ ਇੱਕ ਫੈਸਲਾ ਲੈ ਕੇ ਔਰਤਾਂ ‘ਤੇ ਪਾਬੰਦੀ ਲਗਾ ਦਿੱਤੀ। ਉਸ ਵੇਲੇ ਕਾਫੀ ਧਰਨਾ ਪ੍ਰਦਰਸ਼ਨ ਹੋਇਆ ਸੀ। ਇਸ ਤੋਂ ਬਾਅਦ ਮਾਮਲਾ ਅਦਾਲਤ ‘ਚ ਜਾ ਪਹੁੰਚਾ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *