Friday, April 19, 2024
Google search engine
HomeUncategorizedਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਅੱਜ ਦਾ ਟੀ-20 ਮੈਚ

ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਅੱਜ ਦਾ ਟੀ-20 ਮੈਚ

ਸ਼ਪੋਰਟਸ ਨਿਊਜ਼ : ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ 7.30 ਵਜੇ ਡਰਬਨ ਦੇ ਕਿੰਗਸਮੀਡ ‘ਚ  (ਭਾਰਤੀ ਸਮੇਂ ਅਨੁਸਾਰ) ਖੇਡਿਆ ਜਾਵੇਗਾ। ਸੀਰੀਜ਼ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀਆਂ ਨੂੰ  ਆਰਾਮ ਦਿੱਤਾ ਗਿਆ ਹੈ, ਜਦਕਿ ਸੂਰਿਆਕੁਮਾਰ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਜਿੱਤਣ ਤੋਂ ਬਾਅਦ ਇਕ ਵਾਰ ਫਿਰ ਟੀ-20 ਫਾਰਮੈਟ ‘ਚ ਕਪਤਾਨੀ ਕਰਦੇ ਨਜ਼ਰ ਆਉਣਗੇ।

ਪਿੱਚ ਰਿਪੋਰਟ

ਡਰਬਨ ਨੇ ਲਗਾਤਾਰ ਬੱਲੇਬਾਜ਼ਾਂ ਦਾ ਪੱਖ ਪੂਰਿਆ ਹੈ, ਸਥਾਨ ‘ਤੇ ਔਸਤ ਸਕੋਰ 170 ਦੇ ਆਸ-ਪਾਸ ਹੈ। ਇੱਥੇ ਬੱਲੇਬਾਜ਼ਾਂ ਦੇ ਅਨੁਕੂਲ ਹਾਲਾਤ ਦੱਸਦੇ ਹਨ ਕਿ ਸੀਰੀਜ਼ ਦੇ ਸ਼ੁਰੂਆਤੀ ਮੈਚ ਵਿੱਚ ਗੇਂਦਬਾਜ਼ਾਂ ਨੂੰ ਚੁਣੌਤੀਪੂਰਨ ਦਿਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਟੀਮਾਂ ਲਈ ਚੰਗਾ ਰਣਨੀਤਕ ਫ਼ੈਸਲਾ ਹੋਵੇਗਾ।

ਮੌਸਮ

ਮੀਂਹ ਦੀ ਸੰਭਾਵਨਾ 20% ਹੈ।ਡਰਬਨ ਵਿੱਚ ਅੱਜ ਹੋਣ ਵਾਲੇ ਪਹਿਲੇ ਮੈਚ ‘ਚ ਬਾਰਿਸ਼ ਦੇ ਕਾਰਨ ਦੇਰੀ ਜਾਂ ਵਿਵਧਾਨ ਦੀ ਆਸ਼ੰਕਾ ਹੈ। ਖੇਡ ਦੌਰਾਨ ਬੱਦਲ ਛਾਏ ਰਹਿਣ ਦੀ ਉਮੀਦ ਹੈ। ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ, ਜਿਸ ਵਿੱਚ  80 ਪ੍ਰਤੀਸ਼ਤ ਤੱਕ ਨਮੀ ਰਹੇਗੀ।

ਸੰਭਾਵਿਤ Player 11

ਭਾਰਤ: ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਰਵਿੰਦਰ ਜਡੇਜਾ, ਦੀਪਕ ਚਾਹਰ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।

ਦੱਖਣੀ ਅਫਰੀਕਾ: ਰੀਜ਼ਾ ਹੈਂਡਰਿਕਸ, ਮੈਥੀਯੂ ਬ੍ਰੇਟਜ਼ਕੇ, ਟ੍ਰਿਸਟਨ ਸਟੱਬਸ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ, ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਕੇਸ਼ਵ ਮਹਾਰਾਜ, ਗੇਰਾਲਡ ਕੋਏਟਜ਼ੀ, ਨੰਦਰੇ ਬਰਗਰ, ਤਬਰੇਜ਼ ਸ਼ਮਸੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments