Breaking News
Home / India / ਕਸ਼ਮੀਰ ‘ਚ ਜਾਰੀ ਹਿੰਸਾ ਦਾ ਮਾਮਲਾ

ਕਸ਼ਮੀਰ ‘ਚ ਜਾਰੀ ਹਿੰਸਾ ਦਾ ਮਾਮਲਾ

ਮੋਦੀ ਨਾਲ ਰਾਜ ਦੀ ਵਿਰੋਧੀ ਧਿਰ ਵੱਲੋਂ ਮੁਲਾਕਾਤ
ਨਵੀਂ ਦਿੱਲੀ, 22 ਅਗਸਤ, (ਚ.ਨ.ਸ.) :  ਜੰਮੂ ਕਸ਼ਮੀਰ ‘ਚ 84 ਦਿਨਾਂ ਤੋਂ ਜਾਰੀ ਕਰਫਿਊ ਤੇ ਹਿੰਸਾ ਦੇ ਵਿਚਾਲੇ ਸੋਮਵਾਰ ਨੂੰ ਰਾਜ ਦੀ ਵਿਰੋਧੀ ਧਿਰ ਦੇ ਲੀਡਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਕਾਤ ਦੌਰਾਨ ਇਨ੍ਹਾਂ ਲੀਡਰਾਂ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ‘ਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੂਬੇ ‘ਚ ਸਿਕਿਓਰਿਟੀ ਫੋਰਸ ਦੁਆਰਾ ਇਸਤੇਮਾਲ ਕੀਤੀ ਜਾ ਰਹੀ ਪੈਲੇਟ ਗਨ ‘ਤੇ ਫੌਰਨ ਰੋਕ ਲਾਈ ਜਾਵੇ। ਇਥੇ ਇਹ ਵਰਣਨਯੋਗ ਹੈ ਕਿ 8 ਜੁਲਾਈ ਨੂੰ ਹਿਜ਼ਬੁਲ ਕਮਾਂਡਰ ਬਹੁਰਾਨ ਵਾਨੀ ਦੇ ਐਨਕਾਊਂਟਰ ‘ਚ ਮਾਰੇ ਜਾਣ ਦੇ ਬਾਅਦ ਘਾਟੀ ‘ਚ ਵੱਡੇ ਪੱਧਰ ‘ਤੇ ਹਿੰਸਾ ਭੜਕੀ ਸੀ। ਇਸ ‘ਚ ਲੱਗਭਗ 64 ਲੋਕ ਮਾਰੇ ਜਾ ਚੁੱਕੇ ਹਨ। ਮੰਗ ਪੱਤਰ ‘ਚ ਇਹ ਵੀ ਕਿਹਾ ਗਿਆ ਹੈ ਕਿ ਪੈਲੇਟ ਗੰਨ ਨਾਲ ਕਈ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ। ਕਈ ਨੌਜਵਾਨ ਜਾਂ ਤਾਂ ਅਪਾਹਜ ਹੋ ਗਏ ਜਾਂ ਫਿਰ ਉਨ੍ਹਾਂ ਦੀਆਂ ਅੱਖਾਂ ‘ਚੋਂ ਰੋਸ਼ਨੀ ਚਲੀ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਗਰੁੱਪ ਟਾਰਚਰ, ਛਾਪੇਮਾਰੀ ਤੇ ਅਰੈਸਟ ਪਾਲਿਸੀ ‘ਤੇ ਜ਼ਿੰਮੇਵਾਰ ਲੋਕਾਂ ਨੂੰ ਸਲਾਹ ਦੇਣ। ਉਨ੍ਹਾਂ ਕਿਹਾ ਕਿ ਜੋ ਹੁਣ ਪਾਲਿਸੀ ਚੱਲ ਰਹੀ ਹੈ, ਉਹ ਡੈਮੋਕਰੇਸੀ ਦੇ ਵੀ ਖ਼ਿਲਾਫ ਹੈ। ਡੈਲੀਗੇਸ਼ਨ ਨੇ ਮੋਦੀ ਤੋਂ ਮੰਗ ਕੀਤੀ ਕਿ ਉਹ ਕਸ਼ਮੀਰ ‘ਚ ਸਾਰੇ ਪੱਖਾਂ ਨਾਲ ਗੱਲਬਾਤ ਸ਼ੁਰੂ ਕਰਨ ਤਾਂ ਹੀ ਇਸ ਸਮੱਸਿਆ ਦਾ ਕੋਈ ਹੱਲ ਕੱਢਿਆ ਜਾ ਸਕਦਾ ਹੈ। ਮੁਲਾਕਾਤ ਤੋਂ ਬਾਅਦ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਮੀਦ ਹੈ ਕਿ ਸਾਡੀਆਂ ਗੱਲਾਂ ਦਾ ਅਸਰ ਹੋਵੇਗਾ। ਅਸੀਂ ਸ਼ਿਕਾਇਤ ਨਹੀਂ ਗੁਜ਼ਾਰਿਸ਼ ਲੈ ਕੇ ਆਏ ਸੀ। ਉਮਰ ਦੇ ਇਸ ਡੈਲੀਗੇਸ਼ਨ ‘ਚ ਅੱਠ ਪਾਰਟੀਆਂ ਦੇ ਨਮਾਇੰਦੇ ਸ਼ਾਮਲ ਸੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *