Breaking News
Home / Punjab / ‘ਆਪ’ ਵੱਲੋਂ 13 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

‘ਆਪ’ ਵੱਲੋਂ 13 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਪਟਿਆਲਾ ਦਿਹਾਤੀ ਤੋਂ ਕਰਨਵੀਰ ਸਿੰਘ ਟਿਵਾਣਾ ਨੂੰ ਮਿਲੀ ਟਿਕਟ

ਪਟਿਆਲਾ, 18 ਅਗਸਤ, (ਗੁਰਮੁੱਖ ਸਿੰਘ ਰੁਪਾਣਾ): ‘ਆਮ ਆਦਮੀ ਪਾਰਟੀ’ ਵਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਵਿਧਾਨ ਸਭਾ ਦੇ ਉਮੀਦਵਾਰਾਂ ਦੀ ਦੂਜੀ ਸੂਚੀ ‘ਚ ਤਲਵੰਡੀ ਸਾਬੋ ਤੋਂ ਜ਼ਿਮਨੀ ਚੋਣ ਲੜ ਕੇ ਜ਼ਮਾਨਤ ਜ਼ਬਤ ਕਰਾਉਣ ਵਾਲੀ ਪ੍ਰੋ. ਬਲਜਿੰਦਰ ਕੌਰ ਨੂੰ ਵੀ ਟਿਕਟ ਦਿੱਤੀ ਗਈ ਹੈ। ਆਪ ਦੇ ਇਨ੍ਹਾਂ ਉਮੀਦਵਾਰਾਂ ਦੀ ਸੂਚੀ ਪਾਰਟੀ ਵਲੋਂ ਵੀਰਵਾਰ ਸ਼ਾਮ ਜਾਰੀ ਕੀਤੀ ਗਈ।  13 ਉਮੀਦਵਾਰਾਂ ਦੀ ਸੂਚੀ ਮੁਤਾਬਕ ਅਟਾਰੀ ਰਿਜ਼ਰਵ ਸੀਟ ਤੋਂ ਜਸਵਿੰਦਰ ਸਿੰਘ ਜਹਾਂਗੀਰ, ਲੁਧਿਆਣਾ ਪੂਰਬੀ ਤੋਂ ਬਲਜੀਤ ਸਿੰਘ ਗਰੇਵਾਲ, ਸਮਰਾਲਾ ਤੋਂ ਸਰਬੰਸ ਸਿੰਘ ਮਾਣਕੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਭੱਟੀ, ਦਿੜ੍ਹਬਾ ਰਿਜ਼ਰਵ ਸੀਟ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਪਟਿਆਲਾ ਦਿਹਾਤੀ ਸੀਟ ਤੋਂ ਕਰਨਵੀਰ ਸਿੰਘ ਟਿਵਾਣਾ, ਘਨੌਰ ਤੋਂ ਅਨੂ ਰੰਧਾਵਾ, ਨਾਭਾ ਰਿਜ਼ਰਵ ਸੀਟ ਤੋਂ ਦੇਵ ਮਾਨ, ਮਲੋਟ ਰਿਜ਼ਰਵ ਸੀਟ ਤੋਂ ਬਲਦੇਵ ਸਿੰਘ ਆਜ਼ਾਦ, ਸ਼ਾਮ ਚੁਰਾਸੀ ਰਿਜ਼ਰਵ ਸੀਟ ਤੋਂ ਡਾ. ਰਵਜੋਤ ਸਿੰਘ, ਅਤੇ ਜੈਤੋਂ ਰਿਜ਼ਰਵ ਸੀਟ ਤੋਂ ਮਾਸਟਰ ਬਲਦੇਵ ਸਿੰਘ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਤਲਵੰਡੀ ਸਾਬੋ ਸੀਟ ਤੋਂ ਮੈਦਾਨ ‘ਚ ਉਤਾਰੀ ਗਈ ਪ੍ਰੋ. ਬਲੰਿਜਦਰ ਕੌਰ ਨੇ ਅਗਸਤ 2014 ‘ਚ ਹੋਈ ਜ਼ਿਮਨੀ ਚੋਣ ਦੌਰਾਨ ਵੀ ਹਿੱਸਾ ਲਿਆ ਸੀ।

About admin

Check Also

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ …

Leave a Reply

Your email address will not be published. Required fields are marked *