Breaking News
Home / Punjab / ਬਾਦਲ ਸਰਕਾਰ ਨੇ ਪੰਜਾਬ ਨੂੰ ਤਬਾਹੀ ਕੰਢੇ ਲਿਆਂਦਾ : ਕੈਪ. ਅਮਰਿੰਦਰ ਸਿੰਘ

ਬਾਦਲ ਸਰਕਾਰ ਨੇ ਪੰਜਾਬ ਨੂੰ ਤਬਾਹੀ ਕੰਢੇ ਲਿਆਂਦਾ : ਕੈਪ. ਅਮਰਿੰਦਰ ਸਿੰਘ

ਖੰਨਾ, 16 ਅਗਸਤ (ਰਿਆੜ) : ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 2 ਫੀਸਦੀ ਧਰਤੀ ਵਾਲਾ ਅਜਿਹਾ ਸੂਬਾ ਹੈ ਜਿਹੜਾ 55% ਕਣਕ ਅਤੇ 45% ਝੋਨਾ ਪੈਦਾ ਕਰਦਾ ਅਤੇ ਫਿਰ ਵੀ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਗਿਆ ਹੈ। ਕਾਂਗਰਸ ਸਰਕਾਰ ਬਣਨ ‘ਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਨਹੀਂ ਵਿਕੇਗੀ ਅਤੇ  ਸਾਰੇ ਕਰਜ਼ਿਆਂ ਤੇ ਲਕੀਰ  ਫੇਰੀ ਜਾਵੇਗੀ। ਉਨ੍ਹਾ ਨੇ ਬਾਦਲ ‘ਤੇ ਵਰ੍ਹਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਰੇਤਾ,ਬੱਜਰੀ, ਕੇਬਲ ਨੈਟਵਰਕ,ਬੱਸਾਂ,ਹੋਟਲਾਂ ‘ਤੇ ਕਬਜ਼ਾ ਕੀਤਾ ਹੋਇਆ ਅਤੇ ਭੋਂ-ਮਾਫ਼ੀਆਂ ਦਾ
ਬੋਲਬਾਲਾ ਪੂਰੇ ਜ਼ੋਰਾਂ ‘ਤੇ ਹੈ। ਉਨ੍ਹਾਂ ਕਿਹਾ ਦੇਸ਼ ਦਾ ਨੰਬਰ ਇੱਕ ਸੂਬਾ ਕਹਾਉਣ ਵਾਲਾ ਸੂਬਾ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਪਛੜ ਕੇ 23ਵੇਂ ਸਥਾਨ ‘ਤੇ ਚਲਾ ਗਿਆ। ਬਾਦਲ ਹਰ ਵੇਲੇ ਪੈਸਾ-ਪੈਸਾ ਕਰਦਾ ਹੈ ਅਤੇ ਦੋਵਂ ਹੱਥੀ ਪੰਜਾਬ ਨੂੰ ਲੁੱਟ ਰਿਹਾ ਹੈ। ”ਚਿੱਟੇ” ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ”ਚਿੱਟੇ” ਦੇ ਵਪਾਰੀ ਹਨ, ਜਿਹਨਾਂ ਨੇ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਧੱਕ ਕੇ ਨੂੰ ਉਹਨਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ। ਮੈਂ ਅੱਜ ਐਲਾਨ ਕਰਦਾ ਹਾਂ ਕਿ ਕਾਂਗਰਸ ਸਰਕਾਰ ਬਣਨ ਉਪਰੰਤ ”ਚਿੱਟੇ” ਦੇ ਵਪਾਰੀਆਂ ਨੂੰ ਜ਼ੇਲ੍ਹਾਂ ਵਿੱਚ ਡੱਕਿਆਂ ਜਾਵੇਗਾ ਅਤੇ 4 ਹਫ਼ਤਿਆਂ ਦੇ ਅੰਦਰ ”ਚਿੱਟਾ” ਖ਼ਤਮ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ‘ਤੇ ਹਮਲੇ ਕਰਦਿਆਂ ਕੈਪਟਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾਦੇ ਸੁਪਨੇ ਲੈਣ ਵਾਲੇ ਅਰਵਿੰਦ ਕੇਜਰੀਵਾਲ ਦੇ 9 ਐਲ. ਐਮ. ਏ. ਵੱਖੋ ਵੱਖਰੇ ਕੇਸਾਂ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਨੇ ਸੂਬੇ ਦੇ ਪਾਣੀਆਂ  ਬਾਰੇ ਪੰਜਾਬੀਆਂ ਦੇ ਹਿੱਤਾਂ ਦੇ ਉੱਲਟ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦੇ ਕੇ  ਪੰਜਾਬ ਦੇ ਵਿਰੋਧ ਵਿੱਚ ਸਟੈਂਡ ਲਿਆ ਹੈ।  ਕੇਜਰੀਵਾਲ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਇਸੇ ਤਰ੍ਹਾਂ ਹੀ ਬਾਦਲ ਆਪਣੀ ਕੁਰਸੀ ਨਾਲ ਮੋਹ ਹੈ। ਉਨ੍ਹਾਂ ਕਿਹਾ ਕਿ ਜੇਕਰ ਸਤਲੁੱਜ ਯਮੁਨਾ ਲਿੰਕ ਨਹਿਰ ਬਾਰੇ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਸਾਡੇ ਵਿਰੋਧ ਵਿੱਚ ਆਇਆ ਤਾਂ ਸਾਡੇ ਸਾਰੇ ਵਿਧਾਇਕ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਗੇ। ਕਿਉਂਕਿ ਇਸ ਲੋਕ ਵਿਰੋਧੀ ਫੈਸਲੇ ਨਾਲ ਅਬੋਹਰ ਤੋਂ ਸਰਦੂਲਗੜ੍ਹ ਤੱਕ ਸਾਰੀ ਜ਼ਮੀਨ ਬੰਜਰ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੱਪੜਾ ਉਦਯੋਗ, ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਉਜੜ ਕੇ ਦੂਜਿਆਂ ਸੂਬਿਆਂ ਵਿੱਚ ਚਲੀ ਗਈ ਹੈ। ਉਨ੍ਹਾਂ ਕਿਹਾ ਬਹਿਬਲ ਕਲਾਂ ਅਤੇ ਹੋਰ ਥਾਵਾਂ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ, ਲੁਧਿਆਣਾ ‘ਚ ਗੀਤਾ, ਮਲੇਰਕੋਟਲਾ ਵਿੱਚ ਕੁਰਾਨ ਸਰੀਫ਼ ਦੀ ਬੇਅਦਬੀ, ਆਰ. ਐਸ. ਐਸ. ਆਗੂ ਜਗਦੀਸ਼ ਗਗਨੇਜਾ, ਨਾਮਧਾਰੀ ਬੀਬੀ ਚੰਦ ਕੌਰ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲਾ ਆਦਿ ਲਈ ਬਾਦਲ ਸਰਕਾਰ ਜ਼ਿਮੇਵਾਰ ਹੈ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸਿਆਸੀ ਲਾਹਾ ਲਿਆ ਜਾ ਸਕੇ। ਉਨ੍ਹਾਂ ਨ ੇਕਿਹਾ ਕਾਂਗਰਸ ਸਰਕਾਰ ਪਰਿਵਾਰ ਨੂੰ ਸਰਕਾਰੀ ਨੌਕਰੀ,ਅੰਗਹੀਣਾ, ਬੁਢਾਪਾ ਅਤੇ ਵਿਧਵਾਵਾਂ ਨੂੰ 2000 ਪ੍ਰਤੀ ਮਹੀਨਾ,ਸ਼ਗਨ ਸਕੀਮ 51000 ਰੁਪਏ ਦਿੱਤੀ ਜਾਵੇਗੀ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਉਪਰੰਤ 100 ਦਿਨਾਂ ਦੇ ਅੰਦਰ ਖੰਨਾ ਸ਼ਹਿਰ ਨੂੰ ਜ਼ਿਲ੍ਹਾ ਅਤੇ ਈਸੜੂ ਦੇ ਸਰਬਪੱਖੀ ਵਿਕਾਸ ਲਈ 1ਕਰੋੜ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ‘ਤੇਸ਼ਹੀਦ ਕਰਨੈਲ ਸਿੰਘ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਜ ਪੰਜਾਬ ਦਾ ਹਰ ਵਰਗ ਦੁੱਖੀ ਹੈ। ਕਿਸਾਨ ਖੁਦਕਸੀਆਂ ਕਰ ਰਿਹਾ, ਬੇਰੁਜਗਾਰ ਸੜਕਾਂ ਤੇ ਧੱਕੇ ਖਾ ਰਹੇ ਹਨ ਪਰ ਬਾਦਲ ਸਰਕਾਰ ਮੂਕ ਦਰਸਕ ਬਣੀ ਹੋਈ ਹੈ। ਉਹਨਾਂ ਕੈਪਟਨ ਸਿੰਘ ਨੂੰ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੇ ਖੰਨਾ ਨੂੰ ਜਿਲ੍ਹਾ ਬਣਾਇਆ ਜਾਵੇ।
ਇਸ ਮੌਕੇ ‘ਤੇ ਪੰਜਾਬ ਕਾਂਗਰਸ ਦੀ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ ਬਾਦਲ ਕਨਵੀਨਰ ਚੋਣ ਕਮੇਟੀ, ਮੀਤ ਪ੍ਰਧਾਨ ਸਾਧੂ ਸਿੰਘ ਧਰਮਸੋਤ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਆਪਣੇ ਲੱਛੇਦਾਰ ਭਾਸ਼ਣਾਂ ਰਾਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਪ ਅਤੇ ਅਕਾਲੀ-ਭਾਜਪਾ ਨੂੰ ਰੱਜਕੇ ਰਗੜ੍ਹੇ ਲਾਏ। ਇਸ ਮੌਕੇ ‘ਤੇ ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ ਬਾਦਲ ਕਨਵੀਨਰ ਚੋਣ ਕਮੇਟੀ, ਵਿਧਾਇਕ ਗੁਰਕੀਤ ਸਿੰਘ ਕੋਟਲੀ, ਬਲਵੀਰ ਸਿੰਘ ਸਿੱਧੂ, ਵਿਧਾਇਕ ਮੁਹੰਮਦ ਸਦੀਕ, ਬੀਬੀ ਹਰਚੰਦ ਕੌਰ, ਅਮਰੀਕ ਸਿੰਘ ਢਿੱਲੋ, ਕੁਲਜੀਤ ਸਿੰਘ ਨਾਗਰਾ, (ਸਾਰੇ ਵਿਧਾਇਕ ), ਮਲਕੀਅਤ ਸਿੰਘ ਦਾਖਾ ਸਾਬਕਾ ਮੰਤਰੀ, ਰਾਜ ਗਾਇਕ ਹੰਸ ਰਾਜ ਹੰਸ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਲੋਕ ਗਾਇਕਾ ਸਤਵਿੰਦਰ ਕੌਰ ਬਿੱਟੀ, ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਪਾਇਲ, ਸਿਆਸੀ ਸਕੱਤਰ ਹਰਿੰਦਰ ਸਿੰਘ ਕਨੇਚ, ਪ੍ਰਧਾਨ ਬੰਤ ਸਿੰਘ ਦੋਬੁਰਜੀ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਬਿੱਕਰ ਸਿੰਘ ਚਣਕੋਈਆਂ, ਗੁਰਦੀਪ ਸਿੰਘ ਰਸੂਲੜਾ, ਜਸਪਾਲ ਸਿੰਘ ਪਾਲੀ ਸਰਪੰਚ ਹੌਲ ਸਮੇਤ ਭਾਰੀ ਗਿਣਤੀ ਵਿੱਚ ਪੰਚ-ਸਰਪੰਚ ਅਤੇ ਵਰਕਰ ਹਾਜ਼ਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *