Breaking News
Home / India / ਰਾਸ਼ਟਰਪਤੀ ਵੱਲੋਂ ਭਾਰਤ ਦੇ 70ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ

ਰਾਸ਼ਟਰਪਤੀ ਵੱਲੋਂ ਭਾਰਤ ਦੇ 70ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ

ਸਾਡਾ ਲੋਕਤੰਤਰ ਨਿਆਂ, ਬਰਾਬਰੀ ਤੇ ਭਾਈਚਾਰੇ ਦੇ ਥੰਮ੍ਹਾਂ ‘ਤੇ ਟਿਕਿਆ ਹੈ : ਪ੍ਰਣਬ

ਨਵੀਂ ਦਿੱਲੀ, 14 ਅਗਸਤ, (ਚ.ਨ.ਸ.) :  ਆਜ਼ਾਦੀ ਦੇ 70ਵੇਂ ਦਿਹਾੜੇ ‘ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਸਾਡੇ ਦੇਸ਼ ਦਾ ਲੋਕਤੰਤਰ ਨਿਆਂ, ਬਰਾਬਰੀ ਤੇ ਭਾਈਚਾਰੇ ਦੇ ਥੰਮ੍ਹਾਂ ‘ਤੇ ਟਿਕਿਆ ਹੋਇਆ ਹੈ। ਲੋਕਤੰਤਰ ਦਾ ਅਰਥ ਸਮੇਂ-ਸਮੇਂ ‘ਤੇ ਸਰਕਾਰਾਂ ਚੁਣਨਾ ਹੀ ਨਹੀਂ ਹੈ। ਇਸ ਮੌਕੇ ਰਾਸ਼ਟਰਪਤੀ ਨੇ  ਕਿਹਾ ਕਿ ਦੇਸ਼ ‘ਚ ਕਮਜ਼ੋਰਾਂ ‘ਤੇ ਹੋ ਰਹੇ ਹਮਲਿਆਂ ਨਾਲ ਸਖ਼ਤੀ ਨਾਲ ਨਿਪਟਣਾ ਚਾਹੀਦਾ ਹੈ। ਦੇਸ਼ ਦਾ ਸੰਵਿਧਾਨ ਸਭ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ 1947 ਵਿਚ ਜਦੋਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਤਾਂ ਕਿਸੇ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਭਾਰਤ ਵਿਚ ਲੋਕਤੰਤਰ ਕਾਇਮ ਰਹੇਗਾ ਪਰ 7 ਦਹਾਕਿਆਂ ਤੋਂ ਬਾਅਦ ਸਵਾ ਕਰੋੜ ਭਾਰਤੀਆਂ ਨੇ ਇਨ੍ਹਾਂ ਭਵਿੱਖਬਾਣੀਆਂ ਨੂੰ ਗਲਤ ਸਾਬਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਦੇਸ਼ ਅਤੇ ਸਮਾਜ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਂਦੀ ਹੈ। ਮਹਿਲਾਵਾਂ ਅਤੇ ਬੱਚਿਆਂ ਪ੍ਰਤੀ ਹਿੰਸਾ ਦੀ ਹਰੇਕ ਘਟਨਾ ਸਭਿਅਤਾ ਦੀ ਆਤਮਾ ਨੂੰ ਜ਼ਖ਼ਮੀ ਕਰ ਦਿੰਦੀ ਹੈ। ਜੇਕਰ ਅਸੀਂ ਇਸ ਕਰਤਵ ਵਿਚ ਸਫ਼ਲ ਰਹੇ ਤਾਂ ਅਸੀਂ ਇਕ ਸਭਿਅਕ ਸਮਾਜ ਨਹੀਂ ਕਹਾ ਸਕਦੇ। ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਬਿੱਲ ਪਾਸ ਹੋਣਾ ਸਾਡੇ ਲੋਕਤੰਤਰ ਲਈ ਖ਼ੁਸ਼ੀ ਦੀ ਗੱਲ ਹੈ। ਆਲਮੀ ਅਤਿਵਾਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਾਰ ਵਿਚ ਉਨ੍ਹਾਂ ਅਤਿਵਾਦੀ ਸਰਗਰਮੀਆਂ ‘ਚ ਤੇਜ਼ੀ ਆਈ ਹੈ ਜਿਨ੍ਹਾਂ ਦੀਆਂ ਜੜ੍ਹਾਂ ਧਰਮ ਦੇ ਆਧਾਰ ‘ਤੇ ਲੋਕਾਂ ਨੂੰ ਕੱਟੜਪੰਥੀ ਬਣਾਉਣ ਵਿਚ ਲੁਕੀਆਂ ਹੋਈਆਂ ਹਨ। ਇਹ ਤਾਕਤਾਂ ਧਰਮ ਦੇ ਨਾਮ ‘ਤੇ ਨਿਰਦੋਸ਼ ਲੋਕਾਂ ਦੇ ਕਤਲ ਤੋਂ ਇਲਾਵਾ ਭੂਗੌਲਿਕ ਹੱਦਾਂ ਨੂੰ ਬਦਲਣ ਦੀ ਧਮਕੀ ਵੀ ਦੇ ਰਹੀਆਂ ਹਨ ਜੋ ਆਲਮੀ ਸ਼ਾਂਤੀ ਲਈ ਵਿਨਾਸ਼ਕਾਰੀ ਸਿੱਧ ਹੋ ਸਕਦਾ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *