Breaking News
Home / India / ਇਸ ਸਾਲ ਦੇ ਆਜ਼ਾਦੀ ਜਸ਼ਨ ਕਸ਼ਮੀਰ ਦੀ ਆਜ਼ਾਦੀ ਦੇ ਨਾਂ : ਬਾਸਿਤ

ਇਸ ਸਾਲ ਦੇ ਆਜ਼ਾਦੀ ਜਸ਼ਨ ਕਸ਼ਮੀਰ ਦੀ ਆਜ਼ਾਦੀ ਦੇ ਨਾਂ : ਬਾਸਿਤ

ਨਵੀਂ ਦਿੱਲੀ/ਇਸਲਾਮਾਬਾਦ, 14 ਅਗਸਤ, (ਚ.ਨ.ਸ.) :  ਭਾਰਤ ‘ਚ ਪਾਕਿਸਤਾਨੀ ਹਾਈ ਕਮਿਸ਼ਨ ਅਬਦੁੱਲ ਬਾਸਿਤ ਨੇ ਦਿੱਲੀ ‘ਚ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਪਾਇਆ। ਬਾਸਿਤ ਨੇ ਬਿਆਨ ਦਿੱਤਾ ਕਿ ਇਸ ਸਾਲ ਦੀ ਜਸ਼ਨ-ਏ-ਆਜ਼ਾਦੀ ਅਸੀਂ ਕਸ਼ਮੀਰ ਦੀ ਆਜ਼ਾਦੀ ਦੇ ਨਾਂ ਕਰਦੇ ਹਾਂ। ਬਾਸਿਤ ਨੇ ਇਸ ਦੇ ਨਾਲ ਹੀ ਕਿਹਾ ਕਿ ਕਸ਼ਮੀਰ ਦੀ ਆਜ਼ਾਦੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਸ਼ਮੀਰ ਲਈ ਜਾਨ ਦੇਣ ਵਾਲਿਆਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਬਾਸਿਤ ਦੇ ਇਸ ਬਿਆਨ ਤੋਂ ਸਾਫ ਹੈ ਕਿ ਪਾਕਿਸਤਾਨ ਆਪਣੀ ਆਜ਼ਾਦੀ ਤੋਂ ਜ਼ਿਆਦਾ ਕਸ਼ਮੀਰ ਨੂੰ ਲੈ ਕੇ ਪਰੇਸ਼ਾਨ ਹੈ। ਦੱਸਣ ਯੋਗ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਤੇ ਪੀ.ਐਮ. ਮੋਦੀ ਵਲੋਂ ਦਿੱਤੇ ਬਿਆਨ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ ਅਤੇ ਇਸ ਕਾਰਨ ਹੀ ਬਾਸਿਤ ਇਸ ਤਰ੍ਹਾਂ ਦਾ ਬਿਆਨ ਦੇ ਰਹੇ ਹਨ। ਓਧਰ ਬਲੋਚਿਸਤਾਨ ਸੂਬੇ ਦੇ ਲੋਕਾਂ ਪਾਕਿਸਤਾਨ ਨੂੰ ਹੀ ਸ਼ੀਸ਼ਾ ਦਿਖਾ ਰਹੇ ਸਨ। ਬਲੋਚ ਦੇ ਨੇਤਾ ਬਰਹੁਮਦਾਗ ਬੁਗਤੀ ਨੇ ਪਾਕਿਸਤਾਨ ਸਰਕਾਰ ਅਤੇ ਫੌਜ ‘ਤੇ ਕਰਾਰਾ ਹਮਲਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਫੌਜ ਦਾ ਮਕਸਦ ਇਹ ਹੈ ਕਿ ਉਹ ਚੀਨੀ ਕੰਪਨੀਆਂ ਨੂੰ ਲਿਆ ਕੇ ਬਲੋਚਿਸਤਾਨ ਨੂੰ ਖੋਖਲਾ ਕਰਵਾਏ। ਉਨ੍ਹਾਂ ਨੇ ਕਿਹਾ ਕਿ ਬਲੋਚਿਸਤਾਨ ‘ਚ ਪਾਕਿਸਤਾਨੀ ਫੌਜ ਦਾ ਆਪਰੇਸ਼ਨ ਬੀਤੇ ਕਈ ਸਾਲਾਂ ਤੋਂ ਵਧ ਰਿਹਾ ਹੈ। ਬੁਗਤੀ ਨੇ ਦੁਨੀਆ ਦਾ ਧਿਆਨ ਬਲੋਚਿਸਤਾਨ ਵੱਲ ਦਿਵਾਉਂਦੇ ਹੋਏ ਕਿਹਾ ਕਿ ਇਕ ਹਫਤਾ ਨਹੀਂ ਬੀਤਦਾ, ਜਦੋਂ ਕੋਈ ਸ਼ੱਕੀ ਤਰੀਕੇ ਨਾਲ ਲਾਪਤਾ ਨਾ ਹੋਵੇ ਅਤੇ ਕਿਸੇ ਨੂੰ ਅਗਵਾ ਨਾ ਕੀਤਾ ਗਿਆ ਹੋਵੇ। ਬਲੋਚਿਸਤਾਨ ‘ਚ ਹਾਲਾਤ ਬਹੁਤ ਹੀ ਭਿਆਨਕ ਹਨ। ਉਨ੍ਹਾਂ ਨੇ ਨਵਾਜ਼ ਸ਼ਰੀਫ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਸ਼ਰੀਫ ਸਰਕਾਰ ਬਣਨ ਤੋਂ ਬਾਅਦ ਫੌਜ ਨੇ ਆਪਣੀ ਗਤੀਵਿਧੀ ਵਧਾਈ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *