Breaking News
Home / India / ਪਾਕਿ ਨੇ ਮੁੜ ਦਿੱਤੀ ਕਸ਼ਮੀਰ ਮੁੱਦੇ ਨੂੰ ਹਵਾ ਨਵਾਜ਼ ਸ਼ਰੀਫ ਨੇ ਭਾਰਤ ਵਿਰੁੱਧ ਯੂ.ਐਨ.ਓ. ਨੂੰ ਲਿਖੀ ਚਿੱਠੀ

ਪਾਕਿ ਨੇ ਮੁੜ ਦਿੱਤੀ ਕਸ਼ਮੀਰ ਮੁੱਦੇ ਨੂੰ ਹਵਾ ਨਵਾਜ਼ ਸ਼ਰੀਫ ਨੇ ਭਾਰਤ ਵਿਰੁੱਧ ਯੂ.ਐਨ.ਓ. ਨੂੰ ਲਿਖੀ ਚਿੱਠੀ

ਇਸਲਾਮਾਬਾਦ, 10 ਅਗਸਤ (ਚ.ਨ.ਸ.) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਕ ਵਾਰ ਕੌਮਾਂਤਰੀ ਮੰਚ ‘ਤੇ ਕਸ਼ਮੀਰ ਮੁੱਦੇ ਨੂੰ ਚੁੱਕਿਆ ਹੈ। ਸ਼ਰੀਫ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਬਾਨ ਕੀ ਮੂਨ ਅਤੇ ਮਨੁੱਖੀ ਅਧਿਕਾਰ ਮਾਮਲਿਆਂ ‘ਤੇ ਯੂ. ਐੱਨ. ਦੇ ਹਾਈ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ। ਸ਼ਰੀਫ ਨੇ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕਸ਼ਮੀਰ ‘ਚ ਭਾਰਤੀ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਜਾਰੀ ਹਿੰਸਾ ‘ਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਚਿੱਠੀ ‘ਚ ਸ਼ਰੀਫ ਨੇ ਲਿਖਿਆ ਹੈ ਕਿ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦਾ ਜੋ ਲਗਾਤਾਰ ਉਲੰਘਣ ਹੋ ਰਿਹਾ ਹੈ, ਉਸ ‘ਤੇ ਰੋਕ ਲਾਈ ਜਾਵੇ। ਸ਼ਰੀਫ ਨੇ ਕਿਹਾ ਕਿ ਹਾਲ ਹੀ ‘ਚ ਹਿੰਸਾ ਦੌਰਾਨ 50 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3500 ਤੋਂ ਵਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ 400 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਿੰਸਾ 8 ਜੁਲਾਈ ਨੂੰ ਮਾਰੇ ਗਏ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਭੜਕੀ। ਜਿਸ ਤੋਂ ਬਾਅਦ ਫੌਜ ਦੇ ਜਵਾਨਾਂ ਨੂੰ ਭੀੜ ਨੂੰ ਕਾਬੂ ਕਰਨ ਲਈ ਬਲ ਦੀ ਵਰਤੋਂ ਕਰਨੀ ਪਈ ਸੀ। ਉਨ੍ਹਾਂ ਕਿਹਾ ਕਿ ਕਈ ਬੇਕਸੂਰ ਕਸ਼ਮੀਰੀ ਦੀ ਜਾਨ ਚਲੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਰੀਫ ਨੇ ਕਿਹਾ ਸੀ ਕਿ ਕਸ਼ਮੀਰ ‘ਚ ਪਰੇਸ਼ਾਨ ਲੋਕਾਂ ਦੀ ਆਵਾਜ਼ ਬਣਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਘਾਟੀ ਦੇ ਲੋਕਾਂ ਦੀ ਸਥਿਤੀ ਬਾਰੇ ਦੁਨੀਆ ਨੂੰ ਸਮਝਾਉਣ ‘ਚ ਕੋਈ ਕਸਰ ਨਹੀਂ ਛੱਡਣਗੇ।  ਇਥੇ ਯੂ. ਐੱਨ. ਦੀ ਅਗਲੀ ਜਰਨਲ ਅਸੈਂਬਲੀ ਦੀ ਤਿਆਰੀ ਲਈ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਯੂ. ਐੱਨ. ਦਾ ਇਕ ਅਧੂਰਾ ਏਜੰਡਾ ਅਤੇ ਇਸ ਮੁਤਾਬਕ ਭਾਰਤ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਸ਼ਮੀਰ ਉਸਦਾ ਅੰਦਰੂਨੀ ਮਾਮਲਾ ਨਹੀਂ।

About admin

Check Also

ਦਾਂਤੇਵਾੜਾ ‘ਚ ਨਕਸਲੀ ਹਮਲੇ ਦੌਰਾਨ 7 ਜਵਾਨ ਸ਼ਹੀਦ

ਚੜ੍ਹਦੀਕਲਾ ਬਿਊਰੋ ਰਾਏਪੁਰ, 20 ਮਈ: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਸੁਰੱਖਿਆ …

Leave a Reply

Your email address will not be published. Required fields are marked *