Friday, April 19, 2024
Google search engine
Homeਦੇਸ਼ਯੌਨ ਅਪਰਾਧ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ

ਯੌਨ ਅਪਰਾਧ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ

ਚੰਡੀਗੜ੍ਹ : ਔਰਤਾਂ ਅਤੇ ਬੱਚਿਆਂ ਦੇ ਖ਼ਿਲਾਫ਼ ਜਿਨਸੀ ਅਪਰਾਧਾਂ ਦੇ ਦੋਸ਼ੀਆਂ ਖ਼ਿਲਾਫ਼ ਹਰਿਆਣਾ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ। ਸੂਬਾ ਸਰਕਾਰ ਨੇ ਇਸ ਮਾਮਲੇ ਦੇ ਦੋਸ਼ੀਆਂ ਤੋਂ ਸਮਾਜਿਕ ਪੈਨਸ਼ਨ, ਵਜ਼ੀਫ਼ਾ ਅਤੇ ਅਸਲਾ ਲਾਇਸੈਂਸ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਹਨਾਂ ਅਪਰਾਧਾਂ ਵਿੱਚ ਬਲਾਤਕਾਰ, ਬਲਾਤਕਾਰ ਦੀ ਕੋਸ਼ਿਸ਼, ਜਿਨਸੀ ਹਮਲੇ, ਕੱਪੜੇ ਉਤਾਰਨਾ, ਪਿੱਛਾ ਕਰਨਾ, ਛੇੜਛਾੜ, ਤਸਕਰੀ ਅਤੇ ਸ਼ੋਸ਼ਣ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਦੇ ਤਹਿਤ ਕੋਈ ਵੀ ਧਾਰਾ ਸ਼ਾਮਿਲ ਹੈ। ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਇਸਦੇ ਲਈ ਨਵਾਂ ਡੋਮੇਨ hrycrime-wc-gov.com ਪਾਈਲਟ ਆਧਾਰ ‘ਤੇ ਪੰਚਕੂਲਾ ਜ਼ਿਲ੍ਹੇ ਤੋਂ ਸ਼ੁਰੂ ਕਰਨ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ।

ਵੈੱਬਸਾਈਟ ਨੂੰ ਕਰ ਦਿੱਤਾ ਗਿਆ ਹੈ ਲਾਈਵ

ਬਲਾਤਕਾਰ, ਬਲਾਤਕਾਰ ਦੀ ਕੋਸ਼ਿਸ਼, ਜਿਨਸੀ ਹਮਲੇ,ਛੇੜਛਾੜ, ਪਿੱਛਾ ਕਰਨਾ, ਛੇੜਛਾੜ, ਤਸਕਰੀ, ਸ਼ੋਸ਼ਣ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਦੇ ਤਹਿਤ ਕਿਸੇ ਵੀ ਧਾਰਾ ਸਮੇਤ ਔਰਤਾਂ ਵਿਰੁੱਧ ਅਪਰਾਧਾਂ ਦੇ ਦੋਸ਼ੀ ਸਰਕਾਰੀ ਸਹੂਲਤਾਂ ਗੁਆ ਲੈਣਗੇ। ਵੈੱਬਸਾਈਟ ਹੁਣ ਲਾਈਵ ਹੈ ਅਤੇ ਪੰਚਕੂਲਾ ਜ਼ਿਲ੍ਹੇ ਵਿੱਚ ਡਾਟਾ ਫੀਡਿੰਗ ਲਈ ਤਿਆਰ ਹੈ। ਅੰਕੜਿਆਂ ਦੇ ਆਧਾਰ ‘ਤੇ ਸਮਾਜਿਕ ਨਿਆਂ, ਸਸ਼ਕਤੀਕਰਨ, ਐੱਸ.ਸੀ. ਅਤੇ ਬੀ.ਸੀ. ਭਲਾਈ ਅਤੇ ਅੰਤੋਦਿਆ (ਸੇਵਾਵਾਂ) ਵਿਭਾਗ ਤੁਰੰਤ ਪੈਨਸ਼ਨ ਅਤੇ ਹੋਰ ਲਾਭਾਂ ਨੂੰ ਮੁਅੱਤਲ ਕਰ ਦੇਵੇਗਾ।

ਵਕੀਲ ਕਰੇਗਾ ਡੇਟਾ ਅਪਲੋਡ

ਇਸੇ ਤਰ੍ਹਾਂ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੋਸ਼ੀਆਂ ਦੇ ਵਜ਼ੀਫੇ ਨੂੰ ਮੁਅੱਤਲ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਅਟਾਰਨੀ ਚਾਰਜਸ਼ੀਟ ਕੀਤੇ ਵਿਅਕਤੀਆਂ ਦਾ ਡਾਟਾ ਅਪਲੋਡ ਕਰਨਗੇ, ਜਿਸ ਤੋਂ ਬਾਅਦ ਸਬੰਧਤ ਡੀ.ਸੀ. ਮੁਲਜ਼ਮਾਂ ਦਾ ਅਸਲੀ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ।

ਡੋਮੇਨ ‘ਤੇ ਪੋਸਟ ਕੀਤੇ ਜਾਣਗੇ ਪੂਰੇ ਵੇਰਵੇ

ਸਰਕਾਰੀ ਸੂਤਰਾਂ ਨੇ ਕਿਹਾ ਕਿ ਜਿਨ੍ਹਾਂ ਮੁਲਜ਼ਮਾਂ ਵਿਰੁੱਧ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਲਈ ਅਦਾਲਤ ਵਿੱਚ ਦੋਸ਼ ਆਇਦ ਕੀਤੇ ਗਏ ਹਨ, ਉਨ੍ਹਾਂ ਦੇ ਡੇਟਾ ਨੂੰ ਪੁਲਿਸ ਅਤੇ ਮੁਕੱਦਮੇ ਸਮੇਤ ਵੱਖ-ਵੱਖ ਹਿੱਸੇਦਾਰ ਵਿਭਾਗਾਂ ਤੋਂ ਡੋਮੇਨ ‘ਤੇ ਰੱਖਿਆ ਜਾਵੇਗਾ। ਸਬੰਧਤ ਵਿਭਾਗ ਸਮੇਂ-ਸਮੇਂ ‘ਤੇ ਅੰਕੜਿਆਂ ਦੀ ਨਿਗਰਾਨੀ ਅਤੇ ਸਮੀਖਿਆ ਕਰਨਗੇ ਅਤੇ ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਇਰ ਹੋਣ ਤੋਂ ਤੁਰੰਤ ਬਾਅਦ ਸਰਕਾਰੀ ਸਹੂਲਤਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments