Breaking News
Home / India / ਭਾਰਤ ‘ਚ ਬਣੇਗਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼

ਭਾਰਤ ‘ਚ ਬਣੇਗਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼

ਨਵੀਂ ਦਿੱਲੀ, 5 ਅਗਸਤ (ਚ.ਨ.ਸ.) : ਅਮਰੀਕਾ ਦੀ ਪ੍ਰਮੁੱਖ ਰੱਖਿਆ ਉਪਕਰਣ ਕੰਪਨੀ ਲਾਕਹੀਡ ਮਾਰਟਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਲੜਾਕੂ ਜਹਾਜ਼ ਐਫ-16 ਦੇ ਵਧੀਆ ਵਰਜਨ ਐਫ-16 ਬਲਾਕ-70 ਦੀ ਨਿਰਮਾਣ ਸੁਵਿਧਾ ਟੈਕਸਾਸ ਤੋਂ ਭਾਰਤ ਤਬਦੀਲ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਸ ਦਾ ਇਰਾਦਾ ਭਾਰਤ ਤੋਂ ਹੀ ਇਨ੍ਹਾਂ ਜਹਾਜ਼ਾਂ ਦੀ ਸਥਾਨਕ ਅਤੇ ਸੰਸਾਰਕ ਮੰਗ ਨੂੰ ਪੂਰਾ ਕਰਨਾ ਹੈ। ਲਾਕਹੀਡ ਮਾਰਟਿਨ ਦੇ ਕੋਲ ਐਫ-16 ਬਲਾਕ-70 ਜਹਾਜ਼ ਦੀ ਹੁਣ ਸਿਰਫ ਇਕ ਹੀ ਆਉਟਪੁੱਟ ਲਾਈਨ ਹੈ। ਪਰ ਭਾਰਤ ਦੇ ਲਈ ਕੀਤੀ ਗਈ ਪੇਸ਼ਕਸ਼ ਦੇ ਨਾਲ ਸ਼ਰਤ ਇਹ ਹੈ ਕਿ ਉਹ ਭਾਰਤੀ ਹਵਾਈ ਸੈਨਾ ਦੇ ਲਈ ਇਨ੍ਹਾਂ ਜਹਾਜ਼ਾਂ ਦੀ ਚੋਣ ਕਰੇ। ਕੰਪਨੀ ਦੇ ਐਫ-16 ਕਾਰੋਬਾਰ ਦੇ ਮੁਖੀ ਰੈਂਡਲ ਐਲ.ਹਾਵਰਡ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ,”ਅਸੀਂ ਭਾਰਤ ਦੇ ਸਾਹਮਣੇ ਜੋ ਪੇਸ਼ਕਸ਼ ਰੱਖੀ ਹੈ ਉਹ ਅਨਜੋੜ ਹੈ। ਅਸੀਂ ਇਹ ਪੇਸ਼ਕਸ਼ ਕਦੀ ਕਿਸੇ ਦੇ ਸਾਹਮਣੇ ਨਹੀਂ ਰੱਖੀ।” ਉਨ੍ਹਾਂ ਨੇ ਨਾਲ-ਨਾਲ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੰਪਨੀ ਚਾਹੁੰਦੀ ਹੈ ਕਿ ਐਫ-16 ਬਲਾਕ-70 ਜਹਾਜ਼ ਦਾ ਭਾਰਤ ‘ਚ ਭਾਰਤ ਦੇ ਲਈ ਨਿਰਮਾਣ ਹੋਵੇ ਅਤੇ ਇੱਥੋਂ ਹੀ ਦੁਨੀਆ ‘ਚ ਬਰਾਮਦ ਕੀਤਾ ਜਾਵੇ। ਉਨ੍ਹਾਂ ਨੇ ਇਸ ਸਵਾਲ ਨੂੰ ਟਾਲ ਦਿੱਤਾ ਕਿ ਉਹ ਇਹ ਭਰੋਸਾ ਦੇਣਗੇ ਕਿ ਐਫ-16 ਜਹਾਜ਼ ਪਾਕਿਸਤਾਨ ਨੂੰ ਨਹੀਂ ਵੇਚੇ ਜਾਣਗੇਂ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *