Breaking News
Home / Breaking News / ਭਾਰਤ ਤੋਂ ਦੁਬਈ ਪੁੱਜੇ ਜਹਾਜ਼ ਦੀ ਕਰੈਸ਼ ਲੈਂਡਿੰਗ, ਧਮਾਕੇ ਤੋਂ ਬਾਅਦ ਲੱਗੀ ਅੱਗ 275 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਭਾਰਤ ਤੋਂ ਦੁਬਈ ਪੁੱਜੇ ਜਹਾਜ਼ ਦੀ ਕਰੈਸ਼ ਲੈਂਡਿੰਗ, ਧਮਾਕੇ ਤੋਂ ਬਾਅਦ ਲੱਗੀ ਅੱਗ 275 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਦੁਬਈ, 3 ਅਗਸਤ (ਚ.ਨ.ਸ.) :   ਤਿਰੁਵਨੰਤਪੁਰ ਤੋਂ ਦੁਬਈ ਪਹੁੰਚਿਆ ‘ਏਅਰ ਐਮਰੇਟਸ’ ਏਅਰਲਾਈਨ ਦਾ ਜਹਾਜ਼ ਦੁਬਈ ਏਅਰਪੋਰਟ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਜਹਾਜ਼ ਦੀ ਕਰੈਸ਼ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਲੈਂਡਿੰਗ ਸਮੇਂ ਧਮਾਕਾ ਹੋਇਆ ਅਤੇ ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ‘ਚ ਧੂੰਏਂ ਦਾ ਗੁਬਾਰ ਉੱਠਿਆ। ਹਾਦਸਾ ਸਥਾਨਕ ਸਮੇਂ ਅਨੁਸਾਰ ਤਕਰੀਬਨ 12.45 ਵਜੇ ਹੋਇਆ। ਜਹਾਜ਼ ਵਿਚ ਕਰੂ ਮੈਂਬਰਾਂ ਤੋਂ ਇਲਾਵਾ 275 ਯਾਤਰੀ ਸਵਾਰ ਸਨ। ਜਹਾਜ਼ ‘ਚ  ਸਵਾਰ ਸਾਰੇ ਯਾਤਰੀਆਂ ਨੂੰ ਏਅਰਪੋਰਟ ‘ਤੇ ਸੁਰੱਖਿਅਤ ਉਤਾਰ ਲਿਆ ਗਿਆ ਹੈ। ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ
ਨਹੀਂ ਹੈ। ਘਟਨਾ ਤੋਂ ਬਾਅਦ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਆਪ੍ਰੇਸ਼ਨਜ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਦੁਬਈ ਏਅਰਪੋਰਟ ਨੂੰ ਅਗਲੇ ਚਾਰ ਘੰਟਿਆਂ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਅੰਤਰਰਾਸ਼ਟਰੀ ਫਲਾਈਟਸ ਨੂੰ ਮਾਕਟੋਮ ਜਾਂ ਸਾਰਜਾਹ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੁਬਈ ਏਅਰਪੋਰਟ ‘ਤੇ ਕਈ ਸਟ੍ਰਿਪ ਹਨ। ਹੋ ਸਕਦਾ ਹੈ ਕਿ ਜਹਾਜ਼ ਵਿਚ ਖਰਾਬੀ ਆਉਣ ਤੋਂ ਬਾਅਦ ਪਾਇਲਟ ਕਨਫਿਊਜ਼ ਹੋ ਗਿਆ ਕਿ ਕਿਸ ਸਟ੍ਰਿਪ ‘ਤੇ ਲੈਂਡਿੰਗ ਕਰਵਾਈ ਜਾਵੇ। ਜਿਸ ਕਾਰਨ ਜਹਾਜ਼ ਨੋਜ਼ ਡਾਊਨ ਹੋ ਗਿਆ। ਹਾਦਸੇ ਵਿਚ ਜਹਾਜ਼ ਦਾ ਇਕ ਹਿੱਸਾ ਵੀ ਟੁੱਟ ਗਿਆ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *