Breaking News
Home / India / ਰਾਜਨਾਥ ਸਾਰਕ ਸੰਮੇਲਨ ‘ਚ ਹਿੱਸਾ ਲੈਣ ਪਾਕਿ ਪੁੱਜੇ ਵੱਖ-ਵੱਖ ਧਾਰਮਿਕ ਅਤੇ ਜੇਹਾਦੀ ਸੰਗਠਨਾਂ ਵੱਲੋਂ ਪ੍ਰਦਰਸ਼ਨ

ਰਾਜਨਾਥ ਸਾਰਕ ਸੰਮੇਲਨ ‘ਚ ਹਿੱਸਾ ਲੈਣ ਪਾਕਿ ਪੁੱਜੇ ਵੱਖ-ਵੱਖ ਧਾਰਮਿਕ ਅਤੇ ਜੇਹਾਦੀ ਸੰਗਠਨਾਂ ਵੱਲੋਂ ਪ੍ਰਦਰਸ਼ਨ

ਇਸਲਾਮਾਬਾਦ, 3 ਅਗਸਤ (ਚ.ਨ.ਸ.) :   ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੇ ਦੋ ਦਿਨਾ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪਾਕਿਸਤਾਨ ਪਹੁੰਚੇ।
ਇਸਲਾਮਾਬਾਦ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਥੋਂ ਉਹ ਸਿੱਧੇ ਹੀ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਅਮੀਰ ਅਹਿਮਦ ਨੂੰ ਮਿਲਣ ਪੁੱਜੇ।
ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਕੱਲ੍ਹ ਇਥੇ ਪਹੁੰਚ ਗਏ ਸਨ। ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਕਿਸੇ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ। ਰਾਜਨਾਥ ਸਿੰਘ ਵਲੋਂ ਸੰਮੇਲਨ ਦੌਰਾਨ ਅੱਤਵਾਦ, ਫਰਜ਼ੀ ਕਰੰਸੀ ਅਤੇ ਡਰੱਗ ਤਸਕਰੀ ਦਾ ਮੁੱਦਾ ਚੁੱਕਣ ਦੀ ਉਮੀਦ ਹੈ। ਵਿਦੇਸ਼ ਮੰਤਰਾਲਾ ਨੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਦੋਪੱਖੀ ਵਾਰਤਾ ਹੋਣ ਤੋਂ ਇਨਕਾਰ ਕੀਤਾ ਹੈ।
ਦੂਜੇ ਪਾਸੇ ਰਾਜਨਾਥ ਸਿੰਘ ਵਿਰੁੱਧ ਰੋਸ ਪ੍ਰਦਰਸ਼ਨਾਂ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਅੱਜ ਹਿੱਜ਼ਬੁਲ ਮੁਜਾਹੀਦੀਨ ਮੁਖੀ ਸਈਦ ਸਲਾਉਹੂਦੀਨ ਦੀ ਅਗਵਾਈ ‘ਚ ਪ੍ਰਦਰਸ਼ਨ ਕੀਤੇ ਗਏ।  ਉਸ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਲੋਕਾਂ ਨੇ ਇਕੱਠੇ ਹੋ ਕੇ ਰਾਜਨਾਥ ਵਿਰੁੱਧ ਨਾਅਰੇ ਲਗਾਏ। ਇਥੇ ਇਹ ਗੱਲ ਵਰਣਨਯੋਗ ਹੈ ਕਿ ਰਾਜਨਾਥ ਦੇ ਪਾਕਿਸਤਾਨ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਵੱਖ-ਵੱਖ ਧਾਰਮਿਕ ਅਤੇ ਜੇਹਾਦੀ ਸੰਗਠਨਾਂ ਦੇ 2,000 ਤੋਂ ਵਧ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *