Breaking News
Home / Punjab / ਭਾਰਤ-ਪਾਕਿ ਸਰਹੱਦ ਤੋਂ 15 ਪੇਕੈਟ ਹੈਰੋਇਨ ਬਰਾਮਦ, ਤਸਕਰ ਫਰਾਰ

ਭਾਰਤ-ਪਾਕਿ ਸਰਹੱਦ ਤੋਂ 15 ਪੇਕੈਟ ਹੈਰੋਇਨ ਬਰਾਮਦ, ਤਸਕਰ ਫਰਾਰ

ਖਾਲੜਾ/ਖੇਮਕਰਨ, 3 ਅਗਸਤ (ਰਿੰਪਲ ਗੌਲਣ) :  ਭਾਰਤ-ਪਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਖੇ ਤੈਨਾਤ ਬੀ ਐਸ ਐਫ ਦੀ 191 ਬਟਾਲੀਅਨ ਖੇਮਕਰਨ ਵੱਲੋਂ ਬੀਤੀ ਰਾਤ ਦੇ ਤੜਕਸਾਰ ਵੇਲੇ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵੱਲ ਭੇਜੀ ਜਾ ਰਹੀ 15 ਪੈਕੇਟ ਹੈਰੋਇਨ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬਧ ਵਿਚ ਬੀ ਐਸ ਐਫ ਦੇ ਡੀ  ਆਈ ਜੀ ਸ਼੍ਰੀ ਆਰ ਕੇ ਥਾਪਾ ਨੇ  ਖੇਮਕਰਨ  ਵਿਖੈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਾਡੇ ਖੁਫੀਆਤੰਤਰ ਵਲੋਂ ਸਾਨੂੰ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ ਕਿ ਇਸ ਖੇਤਰ ਵਿੱਚ ਭਾਰਤੀ ਅਤੇ ਪਕਿਸਤਾਨੀ ਤਸਕਰ ਇਸ ਇਲਾਕੇ ਅੰਦਰ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੀ ਤਿਆਰੀ ਵਿੱਚ ਹਨ ਜਿਸ ਦੇ ਚੱਲਦਿਆਂ ਸਾਡੇ ਜਵਾਨਾਂ ਵਲੋਂ ਇਸ ਇਲਾਕੇ ਅੰਦਰ ਪੂਰੀ ਤਰ੍ਹਾਂ ਚੋਕਸੀ ਬਣਾਈ ਹੋਈ ਸੀ ਜਦਂੋ ਬੀਤੀ ਰਾਤ ਕਰੀਬ ਸਵੇਰੇ ਤੜਕਸਾਰ ਕਰੀਬ 3 ਵਜੇ  ਸਰੱਹਦੀ ਚੌਂਕੀ ਮੀਆਂ ਵਾਲਾ ਅਧੀਨ ਕੰਢਿਆਲੀ ਤਾਰ ਨੇੜੇ 5 ਪਾਕਿਸਤਾਨੀ ਤਸਕਰ ਭਾਰਤੀ ਸੀਮਾ ਵੱਲ ਆਉਦੇਂ ਦਿਖਾਈ ਦਿੱਤੇ
ਜਦੋਕਿ ਉਹਨਾਂ ਵਿੱਚੋਂ ਤਿੰਨ ਤਸਕਰ ਅੱਗੇ ਵਧੇ ਅਤੇ ਦੋ ਪਿੱਛੇ ਹੀ ਰਹੇ  ਪਕਿਸਤਾਨੀ ਤਸਕਰ ਭਾਰਤੀ ਹੱਦ ਵਿਚ ਦਾਖਲ ਹੋਕੇ ਪਲਾਸਿਟਕ ਦੀ ਪਾਇਪ ਰਾਂਹੀ ਭਾਰਤ ਵੱਲ ਹੈਰੋਇਨ ਭੇਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਾਡੇ ਜਵਾਨਾ ਨੇ ਉਹਨਾਂ ਨੂੰ ਲਲਕਾਰਿਆ ਤੇ ਉਹਨਾਂ ਉਪਰ ਕੁਝ ਫਾਇਰ ਕੀਤੇ ਜਿਸ ਤੇ ਪਕਿਸਤਾਨੀ ਹਨੇਰੇ ਦਾ ਫਾਇਦਾ ਚੁਕਦੇ ਹੋਏ ਵਾਪਿਸ ਪਕਿਸਤਾਨ ਵੱਲ ਭੱਜ ਗਏ । ਬਾਅਦ ਵਿੱਚ ਜਦੋ ਇਸ ਇਲਾਕੇ ਦੀ ਛਾਣਬੀਨ ਕੀਤੀ ਗਈ ਤਾਂ 15 ਪੈਕੇਟ ਹੈਰੋਇਨ ਬਰਾਮਦ ਹੋਈ।ਇਸ ਮੌਕੇ ਬੀਐਸ ਐਫ ਦੇ ਅਧਿਕਾਰੀ ਆਰ ਐਸ ਕਟਾਰੀਆ, ਡਾ ਵਾਈ ਪੀ ਸਿੰਘ ਕਮਾਂਡੈਨਟ, , ਨੂਥਨ ਸਿੰਘ ਅਰਜੂਡੈਂਟ,ਕੁਲਦੀਪ ਸਿੰਘ,  ਐਚ ਆਂਰ ਸ਼ਰਮਾਂ,ਸ਼ਰਮਾਂ ਸ਼ਿੰਘਲ, ਟੀ ਕੇ ਪਾਂਡੇ,ਜੇ ਪੀ ਨਾਇਕ , ਸੰਜੀਵ ਭਗਤ, ਵਿਨੈ ਕੁਮਾਰ,  ਆਦਿ ਹਾਜਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *