Friday, March 29, 2024
Google search engine
HomeSportਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰੇਗਾ ਇਹ ਖਿਡਾਰੀ

ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ ‘ਚ ਵਾਪਸੀ ਕਰੇਗਾ ਇਹ ਖਿਡਾਰੀ

ਮੈਡ੍ਰਿਡ : ਸਪੇਨਿਸ਼ ਸਟਾਰ ਰਾਫੇਲ ਨਡਾਲ ( Rafael Nadal) ਨੇ ਬੀਤੇ ਦਿਨ ਕਿਹਾ ਕਿ ਉਹ ਜਨਵਰੀ ‘ਚ ਆਸਟ੍ਰੇਲੀਆ (Australia)  ‘ਚ ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ (International tournament )‘ਚ ਵਾਪਸੀ ਕਰਨਗੇ। 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਜਨਵਰੀ ਤੋਂ ਬਾਅਦ ਟੂਰਨਾਮੈਂਟ’ਚ ਨਹੀਂ ਖੇਡੇ ਹਨ। ਉਨ੍ਹਾਂਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡੀਓ ‘ਚ ਕਿਹਾ ਕਿ ਇਕ ਸਾਲ ਤੱਕ ਟੂਰਨਾਮੈਂਟ ‘ਚ ਹਿੱਸਾ ਨਾ ਲੈਣ ਤੋਂ ਬਾਅਦ ਹੁਣ ਵਾਪਸੀ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਬ੍ਰਿਸਬੇਨ ਵਿੱਚ ਵਾਪਸੀ ਹੋਵੇਗੀ।

ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ‘ਚ ਹਾਰ ਦੇ ਦੌਰਾਨ ਉਨ੍ਹਾਂ ਨੂੰ ਕਮਰ ‘ਤੇ ਸੱਟ ਲੱਗ ਗਈ ਸੀ। ਮਈ ਵਿੱਚ ਫ੍ਰੈਂਚ ਓਪਨ ਦੀ ਸ਼ੁਰੂਆਤ ਤੋਂ ਪਹਿਲਾਂ ਨਡਾਲ ਨੇ ਘੋਸ਼ਣਾ ਕੀਤੀ ਸੀ ਕਿ ਉਹ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ, ਜਿਸਨੂੰ ਉਹ 14 ਵਾਰ ਜਿੱਤ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਵਾਪਸ ਆਵਾਗਾ। ਉਨ੍ਹਾਂ ਨੇ ਕਿਹਾ ਕਿ ਉਸ ਨੂੰ 2024 ਵਿੱਚ ਖੇਡਣ ਦੀ ਉਮੀਦ ਹੈ, ਜੋ ਉਨ੍ਹਾਂ ਦਾ ਆਖਰੀ ਸੀਜ਼ਨ ਹੋ ਸਕਦਾ ਹੈ।

ਉਨ੍ਹਾਂ ਨੇ ਉਸ ਸਮੇਂ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਤੁਸੀਂ ਨਹੀਂ ਜਾਣਦੇ ਕਿ ਹਾਲਾਤ ਕਿਵੇਂ ਹਨ। ਪਰ ਮੈਂ ਚਾਹੁੰਦਾ ਹਾਂ ਕਿ ਅਗਲਾ ਸਾਲ ਮੇਰੇ ਕਰੀਅਰ ਦਾ ਆਖਰੀ ਸਾਲ ਹੋਵੇ। ਬਾਰਸੀਲੋਨਾ ਵਿੱਚ ਜੂਨ ਮਹੀਨੇ ਉਨ੍ਹਾਂ ਦੀ   ‘ਆਰਥਰੋਸਕੋਪਿਕ’ ਸਰਜਰੀ ਹੋਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments