Breaking News
Home / India / ਭਗਵੰਤ ਮਾਨ ਦੀ ਵੀਡੀਓ ਦਾ ਮਾਮਲਾ ਸੰਸਦ ਦੀ ਸੁਰੱਖਿਆ ਨੂੰ ਲੱਗੀ ਢਾਅ:ਜਾਂਚ ਰਿਪੋਰਟ

ਭਗਵੰਤ ਮਾਨ ਦੀ ਵੀਡੀਓ ਦਾ ਮਾਮਲਾ ਸੰਸਦ ਦੀ ਸੁਰੱਖਿਆ ਨੂੰ ਲੱਗੀ ਢਾਅ:ਜਾਂਚ ਰਿਪੋਰਟ

ਨਵੀਂ ਦਿੱਲੀ , 26 ਜੁਲਾਈ (ਚ.ਨ.ਸ.) :   ਭਗਵੰਤ ਮਾਨ ਦੇ ਵੀਡੀਓ ਮਾਮਲੇ ‘ਚ ਜਾਂਚ ਕਰ ਰਹੀ ਲੋਕ ਸਬਾ ਦੀ ਕਮੇਟੀ ਨੇ ਰਿਪੋਰਟ ਪੇਸ਼ ਕਰ ਦਿੱਤੀ ਹੈ। ਜਾਂਚ ਕਮੇਟੀ ਨੇ ਰਿਪੋਰਟ ਵਿਚ ਕਿਹਾ ਹੈ ਕਿ ਇਸ ਘਟਨਾ ਨਾਲ ਸੰਸਦ ਦੀ ਸੁਰੱਖਿਆ ਨੂੰ ਵੱਡੀ ਢਾਅ ਲੱਗੀ ਹੈ। ਹੁਣ ਜਦੋਂ ਜਾਂਚ ਕਮੇਟੀ ਵਲੋਂ ਇਸ ਰਿਪੋਰਟ ਨੂੰ ਪੇਸ਼ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਣਾ ਸੁਭਾਵਕ ਹੈ। ਸੰਸਦ ਦੀ ਵੀਡੀਓ ਬਣਾ ਕੇ ਵਿਵਾਦਾਂ ‘ਚ ਆਏ ਭਗਵੰਤ ਮਾਨ ‘ਤੇ ਆਏ ਦਿਨ ਵਿਰੋਧੀ ਧਿਰਾਂ ਵਲੋਂ ਹਮਲੇ ਜਾਰੀ ਹਨ। ਇਸ ਵਿਵਾਦ ਦੇ ਚੱਲਦੇ ਸਪੀਕਰ ਵਲੋਂ 3 ਅਗਸਤ ਤੱਕ ਭਗਵੰਤ ਮਾਨ ਦੇ ਸੰਸਦ ‘ਚ ਜਾਣ ‘ਤੇ ਬੈਨ ਲਗਾ ਦਿੱਤਾ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *