Breaking News
Home / India / ਸੰਸਦ ‘ਚ ਉਠੀ ਕਰੀਮ ਨਾਲ ਰੰਗ ਗੋਰਾ ਹੋਣ ਦਾ ਦਾਵਾ ਕਰਨ ਵਾਲੀਆਂ ਕੰਪਨੀਆਂ ‘ਤੇ ਰੋਕ ਦੀ ਮੰਗ

ਸੰਸਦ ‘ਚ ਉਠੀ ਕਰੀਮ ਨਾਲ ਰੰਗ ਗੋਰਾ ਹੋਣ ਦਾ ਦਾਵਾ ਕਰਨ ਵਾਲੀਆਂ ਕੰਪਨੀਆਂ ‘ਤੇ ਰੋਕ ਦੀ ਮੰਗ

ਨਵੀਂ ਦਿੱਲੀ, 26 ਜੁਲਾਈ (ਚ.ਨ. ਸ.) : ਰਾਜ ਸਭਾ ‘ਚ ਮੰਗਲਵਾਰ ਨੂੰ ਕਾਂਗਰਸ ਦੀ ਇਕ ਮੈਂਬਰ ਨੇ ਕਰੀਮ ਨਾਲ ਰੰਗ ਗੋਰਾ ਹੋਣ ਦਾ ਦਾਅਵਾ ਕਰਨ ਵਾਲੀਆਂ ਵਿਗਿਆਪਨ ਸੰਬੰਧੀ ਕੰਪਨੀਆਂ ‘ਤੇ ਰੋਕ ਲਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਰੀਮਾਂ ਦਾ ਪ੍ਰਚਾਰ ਜਿਸ ਤਰ੍ਹਾਂ ਕੀਤਾ ਜਾਂਦਾ ਹੈ ਇਸ ਨਾਲ ਔਰਤਾਂ ਦੇ ਦਿਲ ‘ਚ ਹੀਨ ਭਾਵਨਾ ਪੈਦਾ ਹੁੰਦੀ ਹੈ। ਕਾਂਗਰਸ ਦੀ ਵਿਪਲਵ ਠਾਕੁਰ ਨੇ ਮੰਗਲਵਾਰ ਨੂੰ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਕੌਸਮੈਟਿਕਸ ਦਾ ਪ੍ਰਚਾਰ ਕਰਨ ਵਾਲੀਆਂ ਕੁੱਝ ਵਿਗਿਆਪਨ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਇਨ੍ਹਾਂ ਕਰੀਮਾਂ ਦੇ ਇਸਤੇਮਾਲ ਨਾਲ ਰੰਗ ਗੋਰਾ ਹੋ ਜਾਂਦਾ ਹੈ। ਇਹ ਦਾਅਵਾ ਅਸਲ ‘ਚ ਕੇਵਲ ਰੰਗਭੇਦ ਨੂੰ ਵਧਾਵਾ ਦਿੰਦਾ ਹੈ ਬਲਕਿ ਇਸ ਨਾਲ ਔਰਤਾਂ ‘ਚ ਹੀਨ ਭਾਵਨਾ ਪੈਦਾ ਹੁੰਦੀ ਹੈ। ਵਿਪਲਵ ਨੇ ਕਿਹਾ ਕਿ ਹੁਣ ਮੁਕਾਬਲਾ ਵੱਧ ਰਿਹਾ ਹੈ ਅਤੇ ਸਾਹਮਣੇ ਵਾਲੇ ‘ਤੋਂ ਅਗੇ ਨਿਕਲਣ ਦੀ ਇੱਛਾ ਹੋਣਾ ਕੁਦਰਤੀ ਹੈ। ਇਕ ਅਹਿਮ ਗੱਲ ਇਹ ਵੀ ਹੈ ਕਿ ਇਹ ਕਰੀਮ ਮਹਿੰਗੀ ਹੁੰਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੋ ਵੀ ਚੀਜ਼ ਵੇਚੀ ਜਾਂਦੀ ਹੈ ਉਸ ਦਾ ਪਹਿਲਾਂ ਪ੍ਰਯੋਗ ਹੋਣਾ ਚਾਹੀਦਾ ਹੈ। ਕੀ ਗੋਰਾਪਨ ਦਾ ਦਾਵਾ ਕਰਨ ਵਾਲੀਆਂ ਏਜੰਸੀਆਂ ਇਨ੍ਹਾਂ ਕਰੀਮਾਂ ਦਾ ਪ੍ਰਯੋਗ ਕਰਦੀਆਂ ਹਨ। ਫਿਰ ਏਜੰਸੀਆਂ ਕਿਸ ਆਧਾਰ ‘ਤੇ ਇਹ ਦਾਅਵਾ ਕਰਦੀਆਂ ਹਨ ਕਰੀਮ ਨਾਲ ਰੰਗ ਗੋਰਾ ਹੋ ਜਾਵੇਗਾ। ਕਾਂਗਰਸ ਮੈਂਬਰ ਨੇ ਕਿਹਾ ਕਿ ਵਿਗਿਆਪਨ ਏਜੰਸੀਆਂ ਉਤਪਾਦ ਵੇਚੇ ਪਰ ਝੂਠੀ ਉਮੀਦ ਨਾ ਵੇਚੇ ਅਤੇ ਝੂਠਾ ਵਾਅਦਾ ਨਾ ਕਰੇ ਕਿਉਂਕਿ ਇਹ ਉਨ੍ਹਾਂ ਔਰਤਾਂ ਨਾਲ ਧੋਖਾ ਹੋਵੇਗਾ ਜਿਨ੍ਹਾਂ ਦਾ ਰੰਗ ਗੋਰਾ ਨਹੀਂ ਹੈ। ਉਨ੍ਹਾਂ ਨੇ ਏਜੰਸੀਆਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਉਨ੍ਹਾਂ ਦੇ ਇਸ ਮੁੱਦੇ ‘ਤੇ ਹਾਮੀ ਜ਼ਾਹਰ ਕੀਤੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *