Breaking News
Home / India / ਅਸੀਂ ਭਾਜਪਾ ਨਾਲ ਗਠਜੋੜ ‘ਚ 25 ਸਾਲ ਕੀਤੇ ‘ਬਰਬਾਦ’: ਉਧਵ ਠਾਕਰੇ

ਅਸੀਂ ਭਾਜਪਾ ਨਾਲ ਗਠਜੋੜ ‘ਚ 25 ਸਾਲ ਕੀਤੇ ‘ਬਰਬਾਦ’: ਉਧਵ ਠਾਕਰੇ

ਮੁੰਬਈ, 26 ਜੁਲਾਈ (ਚ.ਨ.ਸ.) : ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਭਾਜਪਾ ‘ਤੇ ਹਮਲਾ ਤੇਜ਼ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਉਸ ਨਾਲ ਗਠਜੋੜ ਵਿਚ 25 ਸਾਲ ‘ਬਰਬਾਦ’ ਕੀਤੇ ਅਤੇ ਕਿਹਾ ਕਿ ਜਿਉਂ ਹੀ ਉਨ੍ਹਾਂ ਦੀ ਪਾਰਟੀ ਨੂੰ ਲੱਗੇਗਾ ਕਿ ਉਸ ਦਾ ‘ਅਸਨਮਾਨ’ ਕੀਤਾ ਜਾ ਰਿਹਾ ਹੈ, ਉਹ ਸਰਕਾਰ ਤੋਂ ਨਿਕਲ  ਜਾਵੇਗੀ। ਸ਼ਿਵ ਸੈਨਾ ਮੁਖੀ ਨੇ ਪਾਰਟੀ ਦੇ ਅਖ਼ਬਾਰ ‘ਸਾਮਨਾ’ ਨੂੰ ਦਿੱਤੀ ਇਕ ਇੰਟਰਵਿਊ ਦੇ ਤੀਸਰੇ ਅਤੇ ਆਖਰੀ ਹਿੱਸੇ ਵਿਚ ਹਾਲਾਂਕਿ ਇਹ ਵੀ ਕਿਹਾ ਕਿ ਉਹ ਭਾਜਪਾ ਨੂੰ ਕਦੇ ਵੀ ਬਲੈਕਮੇਲ ਨਹੀਂ ਕਰੇਗੀ ਅਤੇ ਨਾ ਹੀ ਉਸ ਦੀ ਪਿੱਠ ਵਿਚ ਛੁਰਾ ਮਾਰੇਗੀ। ਉਨਾਂ ਕਿਹਾ ਕਿ ਜੂਨ ਵਿਚ ਸਾਡੀ ਸ਼ੁਰੂਆਤ ਦੇ 50 ਸਾਲ ਪੂਰੇ ਹੋ ਗਏ ਹਨ ਅਤੇ ਅੱਧੇ ਤੋਂ ਵੱੱਧ ਸਮਾਂ ਜਿਸ ਦਾ ਮਤਲਬ ਹੈ 25 ਸਾਲ ਅਸੀਂ (ਭਾਜਪਾ ਨਾਲ) ਗਠਜੋੜ ‘ਚ ਰਹੇ ਹਾਂ। ਉਨ੍ਹਾਂ ਕਿਹਾ ਕਿ 25 ਸਾਲ ਇਕ ਲੰਬਾ ਸਮਾਂ ਹੁੰਦਾ ਹੈ ਅਤੇ ਅਸੀਂ ਇਕ ਦੂਜੇ ਦੇ ਹੱਥ ਅਜੇ ਵੀ ਫੜੇ ਹੋਏ ਹਨ। ਪਰ ਜਿਸ ਤਰ੍ਹਾ ਦੀਆਂ ਕੁਝ ਚੀਜਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਸ ‘ਚ ਗਠਜੋੜ ਦਾ ਟੁੱਟਣਾ ਸ਼ਾਮਲ ਹੈ, ਹੁਣ ਮੈਨੂੰ ਲੱਦਾ ਹੈ ਕਿ ਅਸੀਂ ਗਠਜੋੜ ‘ਚ 25 ਸਾਲ ਬਰਬਾਦ ਕੀਤੇ ਹਨ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *