Breaking News
Home / Punjab / ਕੁਰਾਨ ਬੇਅਦਬੀ ਮਾਮਲਾ ਨਰੇਸ਼ ਯਾਦਵ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਪੰਜਾਬ ਪੁਲਿਸ ਦਿੱਲੀ ਪੁੱਜੀ

ਕੁਰਾਨ ਬੇਅਦਬੀ ਮਾਮਲਾ ਨਰੇਸ਼ ਯਾਦਵ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਪੰਜਾਬ ਪੁਲਿਸ ਦਿੱਲੀ ਪੁੱਜੀ

ਪਟਿਆਲਾ, 24 ਜੁਲਾਈ (ਗੁਰਮੁੱਖ ਸਿੰਘ ਰੁਪਾਣਾ) : ਪੰਜਾਬ ਦੇ ਮਲੇਰਕੋਟਲਾ ‘ਚ 24 ਜੂਨ ਨੂੰ ਕੁਰਾਨ ਸ਼ਰੀਫ ਦੇ ਕਥਿਤ ਬੇਅਦਬੀ ਮਾਮਲੇ ‘ਚ ਨਾਮਜ਼ਦ ਆਮ ਆਦਮੀ ਪਾਰਟੀ ਦੇ ਮਹਿਰੌਲੀ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਪੰਜਾਬ ਪੁਲਿਸ ਦਿੱਲੀ ਪੁੱਜ ਗਈ ਹੈ। ਇਸ ਦੀ ਪੁਸ਼ਟੀ ਆਈ.ਜੀ ਪਟਿਆਲਾ ਸ. ਪਰਮਰਾਜ ਸਿੰਘ ਉਮਰਨੰਗਲ ਨੇ ਕਰ ਦਿੱਤੀ ਹੈ। ਉਨ੍ਹਾਂ ਮੁਤਾਬਿਕ  ਪੁਲਿਸ ਟੀਮ ਨੂੰ ਇਹ ਵਿਧਾਇਕ ਘਰ ਨਹੀਂ ਮਿਲਿਆ ਹੈ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਅੱਗੇ 2 ਵਾਰ ਆਪਣਾ ਪੱਖ ਰੱਖਣ ਲਈ ਉਕਤ ਵਿਧਾਇਕ ਪੇਸ਼ ਹੋ ਚੁੱਕੇ ਹਨ। ਇਕ ਵਾਰ ਪਟਿਆਲਾ ਦੇ ਸੀ.ਆਈ. ਏ ਸਟਾਫ ਵਿਖੇ ਅਤੇ ਇਕ ਵਾਰ ਸੰਗਰੂਰ ਵਿਖੇ ਐਸਆਈਟੀ ਵੱਲੋਂ ਪੁਛਗਿੱਛ ਕੀਤੀ ਜਾ ਚੁੱਕੀ ਹੈ।  ਉਸ ਮੌਕੇ ਯਾਦਵ ਤੋਂ ਉਨ੍ਹਾਂ ਵਿਅਕਤੀਆਂ ਦੇ ਸਾਹਮਣੇ ਬਿਠਾ ਕੇ ਪੁੱਛ ਗਿਛ ਕੀਤੀ ਗਈ ਸੀ, ਜਿਨ੍ਹਾਂ ਨੇ ਉਸ ਦਾ ਨਾਮ ਲਿਆ ਸੀ। ਇਸ ਤੋਂ ਬਾਅਦ ਯਾਦਵ ਦੀ ਗ੍ਰਿਫਤਾਰੀ ਲਈ ਕੋਈ ਵੀ ਕਾਰਵਾਈ
ਨਹੀ ਸੀ ਅਤੇ ਬਾਅਦ ਵਿਚ ਪੰਜਾਬ ਪੁਲਿਸ ਨੇ ਅਦਾਲਤੀ ਪ੍ਰਕਿਰਿਆ ਰਾਹੀਂ ਵਿਧਾਇਕ ਦੇ ਗ੍ਰਿਫਤਾਰੀ ਵਾਰੰਟ ਹਾਸਿਲ ਕਰਕੇ ਦਿੱਲੀ ਦਸਤਕ ਦਿੱਤੀ ਹੈ। ਇਸ ਮਾਮਲੇ ਸਬੰਧੀ ਆਪ ਵਿਧਾਇਕ ਨਰੇਸ ਯਾਦਵ ਸੁਰੂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਉਹ ਇਸ ਮਾਮਲੇ ਵਿਚ ਬੇਕਸੂਰ ਹੋ ਕੇ ਨਿਕਲਾਗਾ। ਦੱਸਣਯੋਗ ਹੈ ਕਿ ਪੁਲਸ ਨੇ ਮਲੇਰਕੋਟਲਾ ਦੀ ਘਟਨਾ ਦੇ ਸੰਦਰਭ ‘ਚ ਬੀਤੇ 27 ਜੂਨ ਨੂੰ ਵਿਜੇ ਕੁਮਾਰ, ਨੰਦ ਕਿਸ਼ੋਰ ਗੋਲਡੀ ਅਤੇ ਗੌਰਵ ਨੂੰ ਗ੍ਰਿਫਤਾਰ ਕਰ ਲਿਆ ਸੀ।। ਦਿੱਲੀ ਦੇ ਰਹਿਣ ਵਾਲੇ ਦੋਸ਼ੀ ਵਿਜੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵਿਧਾਇਕ ਨਰੇਸ਼ ਯਾਦਵ ਦੇ ਕਹਿਣ ‘ਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ।।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *