Breaking News
Home / India / ਦਲਿਤ ਮੁੱਦੇ ‘ਤੇ ਦੇਸ਼ ਦੀ ਸਿਆਸਤ ਗਰਮਾਈ ਦਿਆਸ਼ੰਕਰ ਸਿੰਘ ਘਰੋਂ ਲਾਪਤਾ, ਪੁਲਿਸ ਵੱਲੋਂ ਭਰਾ ਗ੍ਰਿਫ਼ਤਾਰ

ਦਲਿਤ ਮੁੱਦੇ ‘ਤੇ ਦੇਸ਼ ਦੀ ਸਿਆਸਤ ਗਰਮਾਈ ਦਿਆਸ਼ੰਕਰ ਸਿੰਘ ਘਰੋਂ ਲਾਪਤਾ, ਪੁਲਿਸ ਵੱਲੋਂ ਭਰਾ ਗ੍ਰਿਫ਼ਤਾਰ

ਨਵੀਂ ਦਿੱਲੀ, 21 ਜੁਲਾਈ (ਚ.ਨ.ਸ.) :  ਯੂ.ਪੀ. ਚੋਣਾਂ ਤੋਂ ਪਹਿਲਾਂ ਸਿਆਸਤ ਗਰਮਾ ਗਈ ਹੈ। ਸੂਤਰਾਂ ਅਨੁਸਾਰ ਬਸਪਾ ਪ੍ਰਮੁੱਖ ਮਾਇਆਵਤੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਨੇਤਾ ਦਿਆਸ਼ੰਕਰ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਲਖਨਊ ਪੁਲਿਸ ਉਨ੍ਹਾਂ ਦੇ ਅਧਿਕਾਰਤ ਘਰ ਪੁੱਜੀ ਸੀ ਪਰ ਉਹ ਉੱਥੇ ਨਹੀਂ ਮਿਲੇ। ਦੂਜੇ ਪਾਸੇ ਦਿਆਸ਼ੰਕਰ ਸਿੰਘ ਦੀ ਤਲਾਸ਼ ‘ਚ ਬਲੀਆ ਪੁਲਿਸ ਵੀ ਜੁਟੀ ਹੋਈ ਹੈ। ਵੀਰਵਾਰ ਦੀ ਸਵੇਰ ਪੁਲਿਸ ਬਲੀਆ ਸਥਿਤ ਉਨ੍ਹਾਂ ਦੇ ਘਰ ਪੁੱਜੀ ਪਰ ਉਹ ਉੱਥੇ ਵੀ ਨਹੀਂ ਮਿਲੇ ਤਾਂ ਉਨ੍ਹਾਂ ਦੇ ਭਰਾ ਧਰਮੇਂਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿਆਸ਼ੰਕਰ ਦੇ ਖਿਲਾਫ ਲਖਨਊ ‘ਚ ਐੱਫ.ਆਈ. ਆਰ. ਦਰਜ ਕਰਵਾਈ ਗਈ ਹੈ। ਉੱਥੇ ਹੀ ਬਸਪਾ ਦੀ ਪ੍ਰਮੁੱਖ ਮਾਇਆਵਤੀ ਨੂੰ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਭਾਜਪਾ ਨੇਤਾ ਦੇ ਖਿਲਾਫ ਬਸਪਾ ਵਰਕਰਾਂ ਨੇ ਸੜਕ ‘ਤੇ ਉਤਰ ਕੇ ਵਿਰੋਧ-ਪ੍ਰਦਰਸ਼ਨ ਕੀਤਾ। ਲਖਨਊ ਦੇ ਹਜਰਤਗੰਜ ‘ਚ ਵੀਰਵਾਰ ਦੀ ਸਵੇਰ ਤੋਂ ਹੀ ਭਾਰੀ ਗਿਣਤੀ ‘ਚ ਬਸਪਾ ਵਰਕਰ ਭਾਜਪਾ ਅਤੇ
ਦਯਾਸ਼ੰਕਰ ਦੇ ਖਿਲਾਫ ਨਾਅਰੇ ਲਾ ਕੇ ਵਿਰੋਧ ਜ਼ਾਹਰ ਕਰ ਰਹੇ ਸਨ।
ਵਿਰੋਧ ਦੀ ਇਸ ਅੱਗ ‘ਚ ਬਸਪਾ ਦੇ ਵਰਕਰਾਂ ਦਾ ਹੌਂਸਲਾ ਵਧਾਉਣ ਲਈ ਮਾਇਆਵਤੀ ਖੁਦ ਸਾਹਮਣੇ ਆਈ। ਮਾਇਆਵਤੀ ਨੇ ਕਿਹਾ,”ਭਾਜਪਾ ਦੇ ਰਵੱਈਏ ਨੂੰ ਯੂ.ਪੀ. ਵਾਲੇ ਸਮਝ ਚੁੱਕੇ ਹਨ। ਮੈਂ ਯੂਪੀ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਹਾਂ, ਜੋ ਲੋਕ ਮੇਰਾ ਸਮਰਥਨ ਕਰਦੇ ਹਨ, ਉਹ ਮੇਰਾ ਬਹੁਤ ਸਨਮਾਨ ਕਰਦੇ ਹਨ। ਉਹ ਮੈਨੂੰ ਸਿਰਫ ਭੈਣ ਜੀ ਕਹਿੰਦੇ ਹੀ ਨਹੀਂ ਹਨ, ਸਗੋਂ ਦੇਵੀ ਦੀ ਤਰ੍ਹਾਂ ਪੂਜਦੇ ਵੀ ਹਨ।” ਮਾਇਆਵਤੀ ਨੇ ਕਿਹਾ,”ਮੈਂ ਆਪਣੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹਾਂ। ਮਾਇਆਵਤੀ ਦੇ ਇਨ੍ਹਾਂ ਬੋਲਾਂ ਤੋਂ ਬਾਅਦ ਬਸਪਾ ਵਰਕਰਾਂ ‘ਚ ਇਕ ਵਾਰ ਫਿਰ ਤੋਂ ਉਤਸ਼ਾਹ ਦੀ ਲਹਿਰ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਜੇਕਰ ਭਾਜਪਾ ਵਾਲੇ ਪਹਿਲਾਂ ਐੱਫ.ਆਈ.ਆਰ. ਕਰਵਾ ਦਿੰਦੇ ਤਾਂ ਮੇਰਾ ਦਿਲ ਜਿੱਤ ਲੈਂਦੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਜਿਸ ਨਾਲ ਲੋਕਾਂ ਨੂੰ ਠੇਸ ਪੁੱਜੀ ਹੈ।”
ਲਖਨਊ ‘ਚ ਬਸਪਾ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ। ਮਾਇਆਵਤੀ ਦੀ ਬੇਇੱਜ਼ਤੀ ‘ਤੇ ਬਸਪਾ ਅਤੇ ਟੀ.ਐੱਮ.ਸੀ. ਨੇ ਰਾਜ ਸਭਾ ‘ਚ ਨੋਟਿਸ ਦਿੱਤਾ ਹੈ ਅਤੇ ਦਯਾਸ਼ੰਕਰ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਯੂ.ਪੀ. ਭਾਜਪਾ ਉਪ ਪ੍ਰਧਾਨ ਦਯਾਸ਼ੰਕਰ ਸਿੰਘ ਦੇ ਬਿਆਨ ਨੂੰ ਲੈ ਕੇ ਪਾਰਟੀ ਨੇ ਉਨ੍ਹਾਂ ਨੂੰ 6 ਸਾਲਾਂ ਲਈ ਬਰਖਾਸਤ ਕਰ ਦਿੱਤਾ ਹੈ। ਦਰਅਸਲ ਦਯਾਸ਼ੰਕਰ ਸਿੰਘ ਨੇ ਮੰਗਲਵਾਰ ਨੂੰ ਟਿਕਟ ਵਿਕਰੀ ਮਾਮਲੇ ‘ਚ ਮਾਇਆਵਤੀ ‘ਤੇ ਗਲਤ ਟਿੱਪਣੀ ਕੀਤੀ ਸੀ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *