Breaking News
Home / India / ਭਗਵੰਤ ਮਾਨ ਨੇ ਖ਼ੁਦ ਵੀਡੀਓ ਬਣਾ ਕੇ ਜਨਤਕ ਕੀਤੇ ਸੰਸਦ ਦੇ ਸੁਰੱਖਿਆ ਪ੍ਰਬੰਧ

ਭਗਵੰਤ ਮਾਨ ਨੇ ਖ਼ੁਦ ਵੀਡੀਓ ਬਣਾ ਕੇ ਜਨਤਕ ਕੀਤੇ ਸੰਸਦ ਦੇ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ, 21 ਜੁਲਾਈ (ਚ.ਨ.ਸ.) : ‘ਆਮ ਆਦਮੀ ਪਾਰਟੀ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਛੱਡੀਆਂ ਅਤੇ ਆਪਣੇ ਵੀਡੀਓ ਕੈਮਰੇ ਰਾਹੀਂ ਸੰਸਦ ਦਾ ਪੂਰਾ ਨਜ਼ਾਰਾ ਜਨਤਾ ਅੱਗੇ ਪੇਸ਼ ਕਰ ਦਿੱਤਾ, ਜਿਸ ਬਾਰੇ  ਸੁਰੱਖਿਆ ਏਜੰਸੀਆਂ ਨੂੰ ਕੋਈ ਖਬਰ ਨਹੀਂ ਸੀ। ਅਸਲ ‘ਚ ਭਗਵੰਤ ਮਾਨ ਜਦੋਂ ਵੀਰਵਾਰ ਨੂੰ ਆਪਣੀ ਕਾਰ ‘ਚ ਸੰਸਦ ਜਾ ਰਹੇ ਸਨ ਤਾਂ ਉਨ੍ਹਾਂ ਨੇ ਇਸ ਦੀ ਪੂਰੀ ਵੀਡੀਓ ਬਣਾ ਕੇ ਫੇਸਬੁੱਕ ਪੇਜ ‘ਤੇ ਲਾਈਵ ਕਰ ਦਿੱਤੀ। ਇਸ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਭਗਵੰਤ ਮਾਨ ਕਿਸ ਤਰੀਕੇ ਨਾਲ ਸੰਸਦ ਦੇ ਮੁੱਖ ਗੇਟ ਤੋਂ ਲੈ ਕੇ ਉਸ ਦੇ ਅੰਦਰਲਾ ਸਾਰਾ ਹਾਲ ਦਿਖਾ ਰਹੇ ਹਨ। ਸੰਸਦ ਦੇ ਜਿਸ ਕੋਨੇ ‘ਚ ਭਗਵੰਤ ਮਾਨ ਦਾਖਲ ਹੁੰੰਦੇ ਹਨ, ਇਸ ਦੀ ਬਕਾਇਦਾ ਭਗਵੰਤ ਮਾਨ ਨੇ ਕੁਮੈਂਟਰੀ ਵੀ ਕੀਤੀ ਹੈ। ਸੰਸਦ ‘ਚ ਦਾਖਲ ਹੋਣ ਤੋਂ ਬਾਅਦ ਭਗਵੰਤ ਮਾਨ ਸਿੱਧਾ ਕੈਮਰਾ ਉਸ ਇਲਾਕੇ ‘ਚ ਲੈ ਜਾਂਦੇ ਹਨ, ਜਿੱਥੇ ਸੰਸਦ ‘ਚ ਸਵਾਲ ਪੁੱਛਣ ਤੋਂ ਪਹਿਲਾਂ ਸਵਾਲ ਜਮ੍ਹਾਂ ਕਰਾਏ ਜਾਂਦੇ ਹਨ। ਸਵਾਲ ਪੁੱਛਣ ਦੀ ਸਾਰੀ ਪ੍ਰਕਿਰਿਆ ਭਗਵੰਤ ਮਾਨ ਖੁਦ ਸਮਝਾ ਰਹੇ ਹਨ। ਇਸ ਤੋਂ ਇਲਾਵਾ ਭਗਵੰਤ ਮਾਨ ਸੰਸਦ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਫੇਸਬੁੱਕ ਰਾਹੀਂ ਜਨਤਾ ਦੇ ਰੂ-ਬ-ਰੂ ਕਰਵਾ
ਰਹੇ ਹਨ। ਦੱਸਣਯੋਗ ਹੈ ਕਿ ਸੰਸਦ ਦੀ ਸੁਰੱਖਿਆ ਦੇ ਨਿਯਮਾਂ ਮੁਤਾਬਕ ਮੈਂਬਰਾਂ ਨੂੰ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਹੈ ਪਰ ਉਹ ਕਿਸੇ ਵੀ ਤਰ੍ਹਾਂ ਦੀ ਰਿਕਾਰਡਿੰਗ ਨਹੀਂ ਸਕਦੇ ਪਰ ਇਸ ਦੇ ਬਾਵਜੂਦ ਸੁਰੱਖਿਆ ਨੂੰ ਛਿੱਕੇ ਟੰਗਦਿਆਂ ਭਗਵੰਤ ਮਾਨ ਨੇ ਸੰਸਦ ਦਾ ਪੂਰਾ ਨਜ਼ਾਰਾ ਲਾਈਵ ਕਰ ਦਿੱਤਾ। ਇਸ ਵੀਡੀਓ ਤੋਂ ਬਾਅਦ ਸੁਰੱਖਿਆ ਏਜੰਸੀਆਂ ‘ਤੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗ ਪਏ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *