Breaking News
Home / Breaking News / ਚੀਨ ਵੱਲੋਂ ਭਾਰਤ ਦੇ ਕਦਮ ਦੀ ਅਲੋਚਨਾ

ਚੀਨ ਵੱਲੋਂ ਭਾਰਤ ਦੇ ਕਦਮ ਦੀ ਅਲੋਚਨਾ

‘ਸਰਹੱਦ ਕੋਲ ਟੈਂਕਾਂ ਦੀ ਤਾਇਨਾਤੀ ਨਾਲ ਨਿਵੇਸ਼ ‘ਤੇ ਪੈ ਸਕਦੈ ਅਸਰ’

ਬੀਜਿੰਗ, 21 ਜੁਲਾਈ (ਚ.ਨ.ਸ.) : ਭਾਰਤ-ਚੀਨ ਸਰਹੱਦ ਦੇ ਕੋਲ ਭਾਰਤੀ ਸੈਨਾ ਵਲੋਂ ਜੰਗੀ ਟੈਂਕਾਂ ਦੀ ਤਾਇਨਾਤੀ ਕੀਤੇ ਜਾਣ ਦੀ ਆਲੋਚਨਾ ਕਰਦੇ ਹੋਏ ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਇਹ ਕਦਮ ਦੇਸ਼ ‘ਚ ਚੀਨੀ ਨਿਵੇਸ਼ ਦੇ ਪ੍ਰਵਾਹ ‘ਤੇ ਅਸਰ ਪਾ ਸਕਦਾ ਹੈ। ਇਸ ਦੇ ਨਾਲ ਹੀ ਚੀਨੀ ਮੀਡੀਆ ਨੇ ਆਪਸੀ ਗਲਤਫਹਿਮੀਆਂ ਨੂੰ ਦੂਰ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ ਦਾ ਮੰਗਲਾਚਰਨ ਕੀਤਾ। ਸਰਕਾਰੀ ਅਖਬਾਰ ‘ਚ ਕਿਹਾ ਗਿਆ ਕਿ ਕਿਸੇ ਵੀ ਸੰਭਾਵਿਤ ਖਤਰੇ ਦਾ ਸਾਹਮਣਾ ਕਰਨ ਲਈ ਭਾਰਤ-ਚੀਨ ਸਰਹੱਦ ਦੇ ਕੋਲ ਲਗਭਗ 100 ਟੈਂਕ ਤਾਇਨਾਤ ਕੀਤੇ ਜਾਣ ਦੀ ਖਬਰ ‘ਤੇ ਲੋਕਾਂ ਦਾ ਧਿਆਨ ਗਿਆ ਹੈ ਕਿਉਂਕਿ ਜ਼ਿਆਦਾ ਚੀਨੀ ਕੰਪਨੀਆਂ ਭਾਰਤ ‘ਚ ਆਪਣਾ ਨਿਵੇਸ਼ ਵਧਾਉਣ ਦੇ ਬਾਰੇ ‘ਚ ਸੋਚ ਰਹੀਆਂ ਹਨ।
ਇਸ ‘ਚ ਕਿਹਾ ਗਿਆ ਕਿ ਹਾਲਾਂਕਿ ਇਹ ਗੱਲ ਉਲਝਾਉਣ ਵਾਲੀ ਹੈ ਕਿ ਚੀਨ ਦੀ ਸਰਹੱਦ ਦੇ ਕੋਲ ਟੈਂਕ ਤਾਇਨਾਤ ਕਰਕੇ ਵੀ ਭਾਰਤ ਚੀਨੀ ਨਿਵੇਸ਼ ਹਾਸਲ ਕਰਨਾ ਚਾਹੁੰਦਾ ਹੈ। ਲੇਖ ‘ਚ ਕਿਹਾ ਗਿਆ ਕਿ ਭਾਰਤ-ਚੀਨ ਸਰਹੱਦ ਦੇ ਕੋਲ ਟੈਂਕ ਤਾਇਨਾਤ ਕੀਤੇ ਜਾਣ ਨਾਲ ਚੀਨੀ ਕਾਰੋਬਾਰੀ ਭਾਈਚਾਰੇ ਨੂੰ ਇਹ ਗੱਲ ਖਟਕ ਸਕਦੀ ਹੈ। ਨਿਵੇਸ਼ਕ ਨਿਵੇਸ਼ ਸੰਬੰਧੀ ਫੈਸਲੇ ਕਰਦੇ ਹੋਏ ਰਾਜਨੀਤਿਕ ਅਸਥਿਰਤਾ ਦੇ ਖਤਰੇ ਨੂੰ ਮਾਪਣ ਦੀ ਕੋਸ਼ਿਸ਼ ਕਰਨਗੇ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *