Breaking News
Home / India / ਸੁਪਰੀਮ ਕੋਰਟ ਵੱਲੋਂ ਇਤਿਹਾਸਕ ਫੈਸਲੇ ‘ਹੁਣ ਇੱਕ ਤੋਂ ਵੱਧ ਨਹੀਂ ਕੱਟਣੀ ਪਏਗੀ ਉਮਰ ਕੈਦ’

ਸੁਪਰੀਮ ਕੋਰਟ ਵੱਲੋਂ ਇਤਿਹਾਸਕ ਫੈਸਲੇ ‘ਹੁਣ ਇੱਕ ਤੋਂ ਵੱਧ ਨਹੀਂ ਕੱਟਣੀ ਪਏਗੀ ਉਮਰ ਕੈਦ’

ਨਵੀਂ ਦਿੱਲੀ, 19 ਜੁਲਾਈ (ਚ.ਨ.ਸ.) : ਹੁਣ  ਇੱਕ ਤੋਂ ਵੱਧ ਨਹੀਂ ਕੱਟਣੀ ਪਏਗੀ ਉਮਰ ਕੈਦ। ਜੇਕਰ ਕਿਸੇ ਵਿਅਕਤੀ ਨੂੰ ਇੱਕ ਤੋਂ ਜ਼ਿਆਦਾ ਧਾਰਾਵਾਂ ਤਹਿਤ ਉਮਰ ਕੈਦ ਦੀ ਸਜ਼ਾ ਮਿਲੀ ਹੈ ਤਾਂ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਹ ਨਹੀਂ ਹੋ ਸਕਦਾ ਕਿ ਉਹ ਹਰ ਅਪਰਾਧ ਲਈ ਵੱਖ-ਵੱਖ ਉਮਰ ਕੈਦ ਕੱਟੇ। ਇਹ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਕਿਹਾ ਹੈ। ਦੇਸ਼ ਦੇ ਮੁੱਖ ਚੀਫ਼ ਜਸਟਿਸ ਟੀ.ਐਸ. ਠਾਕੁਰ ਦੀ ਪ੍ਰਧਾਨਗੀ ਵਿੱਚ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਕਾਨੂੰਨ ਨਾਲ ਜੁੜੇ ਕਈ ਸਵਾਲਾਂ ‘ਤੇ ਇਹ ਫੈਸਲਾ ਸੁਣਾਇਆ ਹੈ। ਇਸ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਕੀ ਦੋਸ਼ੀ ਨੂੰ ਇੱਕ ਜਾਂ ਜ਼ਿਆਦਾ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਹਾਲਾਂਕਿ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਉਮਰ ਕੈਦ ਦੇ ਨਾਲ ਕਿਸੇ ਦੂਸਰੀ ਧਾਰਾ ਵਿੱਚ ਘੱਟ ਸਜ਼ਾ ਸੁਣਾਈ ਗਈ ਹੈ ਤਾਂ ਉਨ੍ਹਾਂ ਦਾ ਨਾਲ ਚੱਲਣਾ ਜ਼ਰੂਰੀ ਹੈ। ਫੈਸਲਾ ਸੁਣਾਉਣ ਵਾਲੇ ਜੱਜ ਚਾਹੁਣ ਤਾਂ ਪਹਿਲਾਂ ਘੱਟ ਸਜ਼ਾ ਲਈ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਮਰ ਕੈਦ ਦਾ ਹੁਕਮ ਦੇ ਸਕਦੇ ਹਨ। ਮਾਮਲਾ ਤਾਮਿਲਨਾਡੂ ਦੇ ਮਥੂਰਾਮਲਿੰਗਮ ਸਮੇਤ ਉਸ ਦੇ ਪਰਿਵਾਰ ਦੇ 16 ਮੈਂਬਰਾਂ ਦਾ ਹੈ। ਇਨ੍ਹਾਂ ਨੂੰ ਮਥੂਰਾਲਿੰਗਮ ਦੀ ਪਤਨੀ ਤੇ 7 ਰਿਸ਼ਤੇਦਾਰਾਂ ਦੇ ਕਤਲ ਦੇ ਮਾਮਲੇ ਵਿੱਚ ਕੁੱਲ 8 ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਇਸ ਵਿੱਚ ਹਰ ਹੱਤਿਆ ਲਈ 1 ਉਮਰ ਕੈਦ, ਸਾਰਿਆਂ ਨੂੰ ਹੱਤਿਆ ਦੀ ਕੋਸ਼ਿਸ਼ ਲਈ 10-10 ਸਾਲ ਦੀ ਸਜ਼ਾ ਦਿੱਤੀ ਗਈ ਸੀ। ਮਦਰਾਸ ਹਾਈਕੋਰਟ ਦੀ ਮਦੁਰਾਏ ਬੈਂਚ ਨੇ ਇਹ ਸਜ਼ਾਵਾਂ ਵੱਖਰੀਆਂ ਕੱਟਣ ਦੇ ਹੁਕਮ ਦਿੱਤੇ ਸਨ। ਸੁਪਰੀਮ ਕੋਰਟ ਨੇ ਦਲੀਲ ਨੂੰ ਮੰਨ ਲਿਆ ਹੈ ਕਿ ਜੀਵਨ ਇੱਕ ਹੀ ਹੋਣ ਦੀ ਵਜ੍ਹਾ ਨਾਲ ਇੱਕ ਤੋਂ ਵੱਧ ਵਾਰ ਉਮਰ ਕੈਦ ਦੀ ਸਜ਼ਾ ਕੱਟਣ ਦੇ ਹੁਕਮ ਦੇਣਾ ਸਹੀ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਮਰ ਕੈਦ ਦੀ ਸਜ਼ਾ ਦੇਣ ਦੇ ਵੇਲੇ ਜੱਜ ਪੂਰੀ ਉਮਰ ਜੇਲ੍ਹ ਵਿੱਚ ਕੱਟਣ ਦੇ ਹੁਕਮ ਦੇ ਸਕਦਾ ਹੈ। ਨਾਲ ਹੀ ਜੱਜ ਦੀ ਮਰਜ਼ੀ ਹੋਵੇ ਤਾਂ ਸਜ਼ਾ ਦੀ ਮਿਆਦ 14 ਸਾਲ ਤੋਂ ਜ਼ਿਆਦਾ ਰੱਖ ਸਕਦਾ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *