Breaking News
Home / Delhi / ਅਰੁਣਾਚਲ ਪ੍ਰਦੇਸ਼ ‘ਚ ਸਿਆਸੀ ਸੰਕਟ ਸੁਲਝਿਆ ਕਾਂਗਰਸ ਨੇ ਨਬਾਮ ਤੁਕੀ ਦੀ ਥਾਂ ਪੇਮਾ ਖਾਂਡੂ ਨੂੰ ਚੁਣਿਆ ਆਪਣਾ ਨਵਾਂ ਨੇਤਾ

ਅਰੁਣਾਚਲ ਪ੍ਰਦੇਸ਼ ‘ਚ ਸਿਆਸੀ ਸੰਕਟ ਸੁਲਝਿਆ ਕਾਂਗਰਸ ਨੇ ਨਬਾਮ ਤੁਕੀ ਦੀ ਥਾਂ ਪੇਮਾ ਖਾਂਡੂ ਨੂੰ ਚੁਣਿਆ ਆਪਣਾ ਨਵਾਂ ਨੇਤਾ

ਇਟਾਨਗਰ,16 ਜੁਲਾਈ (ਚ.ਨ.ਸ.) :  ਅਰੁਣਾਚਲ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਫਲੋਰ ਟੈਸਟ ਤੋਂ ਪਹਿਲਾਂ ਮੁੱਖ ਮੰਤਰੀ ਨਬਾਮ ਤੁਕੀ ਨੇ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ ਹੈ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਤੁਕੀ ਨੂੰ ਸ਼ਨੀਵਾਰ ਦੁਪਹਿਰ ਇਕ ਵਜੇ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨੀ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਹੁਣ ਕਾਂਗਰਸ ਦੇ ਪੇਮਾ ਖਾਂਡੂ ਅਰੁਣ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਬਣ ਸਕਦੇ ਹਨ। ਅਸਤੀਫਾ ਦਿੰਦੇ ਹੋਏ ਨਬਾਮ ਤੁਕੀ ਨੇ ਕਿਹਾ ਕਿ ਹੁਣ ਰਾਜ ਨੂੰ ਨੌਜਵਾਨ ਅਗਵਾਈ ਦੀ ਲੋੜ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ 9 ਵਜੇ ਵਿਧਾਇਕ ਦਲ ਦੀ ਬੈਠਕ ਬੁਲਾਈ। ਜਿਸ ‘ਚ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ। ਵਿਧਾਨ ਸਭਾ ‘ਚ ਫਲੋਰ ਟੈਸਟ ਨੂੰ ਲੈ ਕੇ ਪੂਰੇ ਸ਼ਹਿਰ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਕਾਂਗਰਸ ਦੇ 20 ਬਾਗੀ ਵਿਧਾਇਕਾਂ ਨੇ ਸੰਕੇਤ ਦਿੱਤੇ ਹਨ ਕਿ ਪਾਰਟੀ ਜੇਕਰ ਅਗਵਾਈ ਬਦਲਦੀ ਹੈ ਤਾਂ ਉਹ ਪਾਰਟੀ ‘ਚ ਵਾਪਸ ਆ ਸਕਦੇ ਹਨ। ਭਾਜਪਾ ਸੂਤਰਾਂ ਅਨੁਸਾਰ ਫਲੋਰ ਟੈਸਟ ਦੌਰਾਨ ਸਪੀਕਰ ਰੇਬੀਆ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਕੋਰਟ ਦੇ ਫੈਸਲੇ ਅਨੁਸਾਰ,”ਜੇਕਰ ਭਾਜਪਾ ਰੇਬੀਆ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਲਿਆਂਦੀ ਹੈ ਤਾਂ ਉਨ੍ਹਾਂ ਨੂੰ ਖੁਦ ਦਾ ਵੀ ਵੋਟ ਸਾਬਤ ਕਰਨਾ ਪਵੇਗਾ। ਇਸ ਤੋਂ ਪਹਿਲਾਂ ਨਵਾਬ ਤੁਕੀ ਨੇ ਰਾਜਪਾਲ ਤੋਂ ਬਹੁਮਤ ਸਾਬਤ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਸ਼ੁੱਕਰਵਾਰ ਨੂੰ ਰਾਜਪਾਲ ਤਥਾਗਤ ਰਾਏ ਨੇ ਤੁਕੀ ਨੂੰ ਸ਼ਨੀਵਾਰ ਨੂੰ ਹੀ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਉੱਥੇ ਹੀ ਹੁਣ ਅਗਲੇ ਕਦਮ ਲਈ ਕਾਂਗਰਸ ਕਾਨੂੰਨੀ ਸਲਾਹ ਵੀ ਲੈ ਰਹੀ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *