Breaking News
Home / Breaking News / ਪਾਕਿ ਦੀ ਪ੍ਰਸਿੱਧ ਮਾਡਲ ਕੰਦੀਲ ਬਲੋਚ ਦੀ ਭਰਾ ਵੱਲੋਂ ਹੱਤਿਆ

ਪਾਕਿ ਦੀ ਪ੍ਰਸਿੱਧ ਮਾਡਲ ਕੰਦੀਲ ਬਲੋਚ ਦੀ ਭਰਾ ਵੱਲੋਂ ਹੱਤਿਆ

ਮੁਲਤਾਨ, 16 ਜੁਲਾਈ (ਚ.ਨ.ਸ.) :  ਸੋਸ਼ਲ ਮੀਡੀਆ ‘ਤੇ ਚਰਚਾ ਅਤੇ ਅਕਸਰ ਵਿਵਾਦਾਂ ‘ਚ ਰਹਿਣ ਵਾਲੀ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦੀ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕੰਦੀਲ ਨੂੰ ਉਸ ਦੇ ਭਰਾ ਨੇ ਹੀ ਗੋਲੀ ਮਾਰੀ ਹੈ। ਕੰਦੀਲ ਦੀ ਮੁਲਤਾਨ ਸਥਿਤ ਉਸ ਦੇ ਘਰ ‘ਚ ਹੀ ਹੱਤਿਆ ਕੀਤੀ ਗਈ। ਉਸ ਦਾ ਭਰਾ ਕੰਦੀਲ ਦੇ ਫੇਸਬੁੱਕ ‘ਤੇ ਕੀਤੇ ਜਾਣ ਵਾਲੇ ਵਿਵਾਦਪੂਰਨ ਪੋਸਟ ਅਤੇ ਵੀਡੀਓ ਤੋਂ ਪਰੇਸ਼ਾਨ ਸੀ। ਹੱਤਿਆ ਤੋਂ ਬਾਅਦ ਕੰਦੀਲ ਦਾ ਭਰਾ ਫਰਾਰ ਹੈ। ਕੰਦੀਲ ਦੀ ਹੱਤਿਆ ਨੂੰ ਲੈ ਕੇ ਮੀਡੀਆ ‘ਚ ਦੋ ਰਿਪੋਰਟਾਂ ਸਾਹਮਣੇ ਆਈਆਂ ਹਨ। ਪਹਿਲੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਰਾ ਨੇ ਗੋਲੀ ਮਾਰ ਕੇ ਕੰਦੀਲ ਦੀ ਹੱਤਿਆ ਕੀਤੀ ਅਤੇ ਦੂਜੀ ਰਿਪੋਰਟ ‘ਚ ਦੱਸਿਆ ਗਿਆ ਕਿ ਭਰਾ ਨੇ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਹੈ। ਕੰਦੀਲ ਕ੍ਰਿਕਟ ਦੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹੀ ਸੀ। ਉਹ ਕਈ ਮਹੀਨਿਆਂ ਤੋਂ ਟਵਿੱਟਰ ‘ਤੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰ ਰਹੀ ਸੀ। ਜਿਸ ਕਾਰਨ ਕੰਦੀਲ ਆਪਣੀਆਂ ਤਸਵੀਰਾਂ ਨੂੰ ਲੈ ਕੇ ਅਕਸਰ ਆਲੋਚਕਾਂ ਦੇ ਨਿਸ਼ਾਨੇ ‘ਤੇ ਰਹਿੰਦੀ ਸੀ। ਕੰਦੀਲ ਉਸ ਸਮੇਂ ਚਰਚਾ ‘ਚ ਆਈ ਸੀ, ਜਦੋਂ ਉਸ ਨੇ ਕ੍ਰਿਕਟਰ ਵਿਰਾਟ ਕੋਹਲੀ ਨੂੰ ਲੈ ਕੇ ਆਪਣੀ ਦੀਵਾਨਗੀ ਜ਼ਾਹਰ ਕੀਤੀ ਸੀ। ਬਸ ਇੰਨਾ ਹੀ ਨਹੀਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹ ਵਾਲਾ ਕਹਿ ਕੇ ਮਜ਼ਾਕ ਉਡਾਇਆ ਸੀ ਅਤੇ ਕਸ਼ਮੀਰ ਨੂੰ ਆਜ਼ਾਦ ਕਰਨ ਲਈ ਕਿਹਾ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *