Breaking News
Home / India / ਪ੍ਰਧਾਨ ਮੰਤਰੀ ਵੱਲੋਂ 11ਵੀਂ ਇੰਟਰ ਸਟੇਟ ਕੌਂਸਲ ਮੀਟਿੰਗ ਨੂੰ ਸੰਬੋਧਨ ਦੇਸ਼ ਦੇ ਵਿਕਾਸ ਲਈ ਰਾਜ ਅਤੇ ਕੇਂਦਰ ਮਿਲ ਕੇ ਕਰਨ ਕੰਮ : ਮੋਦੀ

ਪ੍ਰਧਾਨ ਮੰਤਰੀ ਵੱਲੋਂ 11ਵੀਂ ਇੰਟਰ ਸਟੇਟ ਕੌਂਸਲ ਮੀਟਿੰਗ ਨੂੰ ਸੰਬੋਧਨ ਦੇਸ਼ ਦੇ ਵਿਕਾਸ ਲਈ ਰਾਜ ਅਤੇ ਕੇਂਦਰ ਮਿਲ ਕੇ ਕਰਨ ਕੰਮ : ਮੋਦੀ

ਨਵੀਂ ਦਿੱਲੀ, 16 ਜੁਲਾਈ (ਚ.ਨ.ਸ.) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 11ਵੀਂ ਇੰਟਰ ਸਟੇਟ ਕੌਂਸਲ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ‘ਚ ਸਾਰੇ ਕੇਂਦਰੀ ਮੰਤਰੀ ਅਤੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ। ਮੋਦੀ ਨੇ ਕਿਹਾ,”ਉਨ੍ਹਾਂ ਨੂੰ ਖੁਸ਼ੀ ਹੈ ਕਿ ਪਿਛਲੇ ਸਾਲ 2014-15 ਦੀ ਤੁਲਨਾ ‘ਚ 21 ਫੀਸਦੀ ਵਧ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ 2006 ਤੋਂ ਬਾਅਦ ਇਹ ਬੈਠਕ ਨਹੀਂ ਹੋ ਸਕੀ ਪਰ ਮੈਨੂੰ ਖੁਸ਼ੀ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ ਨੇ ਇਸ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਅਜਿਹੇ ਮੌਕੇ ਘੱਟ ਹੀ ਆਉਂਦੇ ਹਨ, ਜਦੋਂ ਦੇਸ਼ ਦਾ ਮੁਖੀਆ ਅਤੇ ਰਾਜਾਂ ਦੇ ਮੁਖੀਆ ਨਾਲ ਆ ਕੇ ਕੋਈ ਕੰਮ ਕਰਨ ਪਰ ਵਿਕਾਸ
ਉਦੋਂ ਸੰਭਵ ਹੈ ਜਦੋਂ ਸਾਰੇ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰਨ। ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਯਾਦ ਕਰ ਕੇ ਕਿਹਾ,”ਵਾਜਪੇਈ ਜੀ ਕਹਿੰਦੇ ਸਨ ਕਿ ਭਾਰਤ ਵਰਗੇ ਵੱਡੇ ਦੇਸ਼ਾਂ ‘ਚ ਵਾਦ-ਵਿਵਾਦ, ਬਹਿਸ ਯੋਜਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ।” ਇਸ ਤੋਂ ਬਾਅਦ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਕਹਿੰਦੇ ਸਨ ਕਿ ਸਿੱਖਿਆ ਦਾ ਮਕਸਦ ਹੈ ਚਰਿੱਤਰ ਦਾ ਨਿਰਮਾਣ, ਆਪਣੀ ਬੌਧਿਕ ਸ਼ਕਤੀ ਨੂੰ ਵਧਾਉਣਾ ਤਾਂ ਕਿ ਖੁਦ ਦੇ ਪੈਰਾਂ ‘ਤੇ ਖੜ੍ਹਾ ਹੋਇਆ ਜਾ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ‘ਚ ਕਿਹਾ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਚੁਣੌਤੀਆਂ ਅਤੇ ਉਨ੍ਹਾਂ ਨਾਲ ਕਿਵੇਂ ਨਿਪਟ ਸਕਦੇ ਹਨ, ਕਿਵੇਂ ਇਕ-ਦੂਜੇ ਦਾ ਸਹਿਯੋਗ ਕਰ ਸਕਦੇ ਹਨ। ਇਸ ‘ਤੇ ਅੱਜ ਚਰਚਾ ਹੋਣੀ ਚਾਹੀਦੀ ਹੈ। ਮੋਦੀ ਬੋਲੇ ਕਿ ਅੰਦਰੂਨੀ ਸੁਰੱਖਿਆ ਨੂੰ ਉਦੋਂ ਤੱਕ ਮਜ਼ਬੂਤ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਖੁਫੀਆ ਸ਼ੇਅਰਿੰਗ ‘ਤੇ ਫੋਕਸ ਨਾ ਹੋਵੇ। ਮੋਦੀ ਬੋਲੇ ਕਿ ਹਰ ਸਮੇਂ ਅਲਰਟ ਅਤੇ ਅਪਡੇਟੇਡ ਰਹਿਣ ਦੀ ਲੋੜ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *