Breaking News
Home / Punjab / ਕੇਜਰੀਵਾਲ ਹਿੰਦੂ ਤਖ਼ਤ ‘ਤੇ ਤਲਬ

ਕੇਜਰੀਵਾਲ ਹਿੰਦੂ ਤਖ਼ਤ ‘ਤੇ ਤਲਬ

ਪਟਿਆਲਾ, 14 ਜੁਲਾਈ (ਚ.ਨ.ਸ.) :  ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਟਿਆਲਾ ਦੇ ਸ੍ਰੀ ਹਿੰਦੂ ਤਖ਼ਤ ਦੇ ਮੁਖੀ ਸਵਾਮੀ ਪੰਚਾਨੰਦ ਗਿਰੀ ਨੇ ਭਗਵਤ ਗੀਤਾ ਦੇ ਅਪਮਾਨ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ 16 ਜੁਲਾਈ ਨੂੰ ਪਟਿਆਲਾ ਦੇ ਕਾਲੀ ਮਾਤਾ ਦੇ ਮੰਦਰ ‘ਚ ਬੁਲਾਇਆ ਗਿਆ ਹੈ।
ਦਰਅਸਲ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ ਤੇ ਬਾਈਬਲ ਨਾਲ ਕੀਤੀ ਸੀ। ਇਸ ਤੋਂ ਬਾਅਦ ‘ਆਪ’ ਲੀਡਰਸ਼ਿਪ ਨੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਸੀ ਤੇ 18 ਨੂੰ ਕੇਜਰੀਵਾਲ ਖ਼ੁਦ ਸ੍ਰੀ ਹਰਿਮੰਦਰ ਸਾਹਿਬ ਰਸਮੀ ਤੌਰ ‘ਤੇ ਮੁਆਫੀ ਮੰਗਣ ਆ ਰਹੇ ਹਨ।
ਹਿੰਦੂ ਤਖ਼ਤ ਦੇ ਸਵਾਮੀ ਪੰਚਾਨੰਦ ਗਿਰੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਵੱਡੀ ਗਲਤੀ ਕੀਤੀ ਹੈ ਤੇ ਇਸ ਲਈ ਉਸ ਨੂੰ ਆਪਣੀ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ‘ਆਪ’ ਲਗਾਤਾਰ ਗਲਤੀਆਂ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਵਾਰਥ ਲਈ ਇਹ ਸਭ ਕੁਝ ਕਰ ਰਹੀ ਹੈ ਤੇ ਪੰਜਾਬ ਦਾ ਹਿੰਦੂ ਤੇ ਸਿੱਖ ਭਾਈਚਾਰਾ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੂਰਾ ਭਾਈਚਾਰਾ ਹੈ ਤੇ ਇਸੇ ਭਾਈਚਾਰੇ ਨੂੰ ਤੋੜਣ ਦੀ ਕੋਸ਼ਿਸ਼ ‘ਆਪ’ਕਰ ਰਹੀ ਹੈ।

About admin

Check Also

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ …

Leave a Reply

Your email address will not be published. Required fields are marked *