Breaking News
Home / Punjab / ਸਰਹੱਦ ਪਾਰ ਕਰਦੇ 3 ਪਾਕਿ ਘੁਸਪੈਠੀਏ ਬੀ. ਐਸ. ਐਫ.ਵੱਲੋਂ ਢੇਰ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਹੋਰ ਪਾਕਿਸਤਾਨੀ ਨੌਜਵਾਨ ਕਾਬੂ

ਸਰਹੱਦ ਪਾਰ ਕਰਦੇ 3 ਪਾਕਿ ਘੁਸਪੈਠੀਏ ਬੀ. ਐਸ. ਐਫ.ਵੱਲੋਂ ਢੇਰ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਹੋਰ ਪਾਕਿਸਤਾਨੀ ਨੌਜਵਾਨ ਕਾਬੂ

ਅੰਮ੍ਰਿਤਸਰ/ਅਜਨਾਲਾ 12 ਜੁਲਾਈ (ਗੁਰਦਿਆਲ ਸਿੰਘ/ ਵਿਜੇ ਪੰਕਜ,ਰੰਧਾਵਾ) : ਸਰਹੱਦੀ ਤਹਿਸੀਲ ਅਜਨਾਲਾ ਅਧੀਨ ਪਂੈਦੀ ਬੀ ਐਸ ਐਫ ਦੀ ਗੁਰਦਾਸਪੁਰ ਦੀ ਬੀ À ਪੀ ਦਰਿਆ ਮਨਸੂਰ ਚੌਕੀ ਨੇੜਿÀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰਦੇ ਤਿੰਨ ਪਾਕਿਸਾਨੀ ਸਮਗਲਰਾਂ ਨੂੰ ਬੀ ਐਸ ਐਫ ਨੇ ਤੜਕਸਾਰ 3-4 ਵਜੇ ਦੇ ਕਰੀਬ ਭਾਰਤ ਅੰਦਰ ਘੁਸਪੈਠ ਕਰਦਿਆਂ ਮਾਰ ਮਕਾਉਣ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ।
ਦਰਾਸਲ ਇਹ ਸਮਗਲਰ ਪਾਕਿਸਤਾਨ ਦੀ ਹੱਦ ਤੋਂ ਕਾਫੀ ਅੱਗੇ ਆ ਕੇ ਪਹਿਲਾਂ ਭਾਰਤ ਦੀ ਜ਼ਮੀਨ ਵਿੱਚ ਦਾਖਲ ਹੋਏ ਅਤੇ ਬਾਅਦ ਵਿੱਚ ਜਦ ਇਹ ਭਾਰਤ ਪਾਕਿਸਤਾਨ ਦੀ ਸਰਹੱਦ ‘ਤੇ ਲੱਗੀ ਹੋਈ ਕੰਡਿਆਲੀ ਤਾਰ ਨੂੰ ਪਾਰ ਕਰਕੇ ਭਾਰਤ ਅੰਦਰ ਦਾਖਲ ਹੋ ਰਹੇ ਸਨ ਤਾਂ ਬੀ ਐਸ ਐਫ ਦੇ ਅਧਿਕਾਰੀਆਂ ਨੂੰ ਤਾਰ ਨੇੜੇ ਕੁਝ ਹਰਕਤ ਹੁੰਦੀ ਦਿਖਾਈ ਦਿੱਤੀ ਤੇ ਜਦ ਬੀ ਐਸ ਐਫ ਵੱਲੋਂ ਸੇਫ ਸਾਈਡ ਕਰਨ ਲਈ ਫਾਇਰਿੰਗ ਕੀਤੀ ਗਈ ਤਾਂ ਅੱਗੋਂ ਇਹਨਾਂ ਸਮਗਲਰਾਂ ਨੇ ਵੀ ਫਾਇਰਿੰਗ ਕਰਨੀਂ ਸ਼ੁਰੂ ਕਰ ਦਿੱਤੀ ਅਤੇ ਬੀ ਐਸ ਐਫ ਵੱਲੋਂ ਕੀਤੀ ਫਾਇਰਿੰਗ ਵਿੱਚ ਇਹ ਸਮਗਲਰ ਢੇਰ ਹੋ ਗਏ। ਬੀ. ਐਸ. ਐਫ. ਵੱਲੋਂ ਜਦੋਂ ਦਿਨ ਚੜ੍ਹੇ ਘਟਨਾ ਵਾਲੀ ਥਾਂ ‘ਤੇ ਜਾ ਕੇ ਸਰਚ ਓਪਰੇਸ਼ਨ ਕੀਤਾ ਗਿਆ ਤਾਂ ਬੀ ਐਸ ਐਫ ਨੂੰ ਤਿੰਨਾਂ ਸਮਗਲਰਾਂ ਦੀਆਂ ਲਾਸ਼ਾਂ ਤਾਂ ਮਿਲੀਆਂ ਹੀ ਨਾਲ ਦੀ ਨਾਲ ਓੁਹਨਾਂ ਨੂੰ ਤਿੰਨ ਪਾਕਿਸਤਾਨੀ ਨੌਜਵਾਨ ਵਿਅਕਤੀ ਹੋਰ ਮਿਲੇ ਹਨ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ ਐਸ ਐਫ ਦੇ ਆਈ ਜੀ ਅਨਿਲ ਪਾਲੀਵਾਲ ਨੇ ਦੱਸਿਆ ਕਿ ਬੀ ਐਸ ਐਫ ਦੀ ਗੋਲੀਬਾਰੀ ਨਾਲ ਇਹ ਤਿੰਨੌਂ ਸਮਗਲਰ ਢੇਰ ਹੋ ਗਏ ਪਰ ਓੁਹਨਾਂ ਨੂੰ ਸ਼ੱਕ ਹੈ ਕਿ ਇਹਨਾਂ ਨਾਲ ਦੋ ਜਾਂ ਤਿੰਨ ਵਿਅਕਤੀ ਹੋਰ ਸਨ ਜੋ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇਸ ਮੌਕੇ ਓੁਹਨਾਂ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਬੀ ਐਸ ਐਫ ਦੇ ਜਵਾਨਾਂ ਵੱਲੋਂ ਸਰਚ ਓਪਰੇਸ਼ਨ ਕਰਦਿਆਂ ਤਿੰਂਨ ਹੋਰ ਪਾਕਿਸਤਾਨੀਂ ਨੌਜਵਾਨਾਂ ਨੂੰ
ਕਾਬੂ ਕੀਤਾ ਗਿਆ ਹੈ ਜੋ ਭਾਰਤ ਦੀ ਜਮੀਨ ਵਿੱਚ ਦਾਖਲ ਹੋ ਗਏ ਸਨ ਅਤੇ ਇਹਨਾਂ ਤੋਂ ਬਾਰੀਕੀ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ ਕਿ ਕਿਤੇ ਇਹਨਾਂ ਦੇ ਸੰਬੰਧ ਮਾਰੇ ਗਏ ਸਮਗਲਰਾਂ ਨਾਲ ਤਾਂ ਨਹੀਂ ਹਨ।ਓੁਹਨਾਂ ਕਿਹਾ ਕਿ ਮਾਰੇ ਗਏ ਸਮਗਲਰਾਂ ਪਾਸੋਂ ਪਾਕਿਸਤਾਨੀ ਕਰੰਸੀ ਦੇ ਕੁਝ ਨੋਟ , ਸਿਗਰਟਾਂ ਅਤੇ ਮੋਬਾਇਲ ਫੋਨ ਮਿਲੇ ਹਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *