Breaking News
Home / Delhi / ਮੋਦੀ ਕੈਬਨਿਟ ‘ਚ ਫੇਰਬਦਲ ਅੱਜ

ਮੋਦੀ ਕੈਬਨਿਟ ‘ਚ ਫੇਰਬਦਲ ਅੱਜ

ਨਵੀਂ ਦਿੱਲੀ, 4 ਜੁਲਾਈ (ਚ.ਨ.ਸ.) :  ਮੋਦੀ ਮੰਤਰੀ ਮੰਡਲ ਦਾ ਮੰਗਲਵਾਰ ਨੂੰ ਵਿਸਥਾਰ ਹੋਣ ਜਾ ਰਿਹਾ ਹੈ। ਇਸ ਵਾਰ ਭਾਰੀ ਫੇਰਬਦਲ ਹੋਣ ਦੀ ਸੰਭਾਵਨਾ ਹੈ। ਕੁਝ ਨਵੇਂ ਚਿਹਰੇ ਇਸ ‘ਚ ਸ਼ਾਮਲ ਹੋ ਸਕਦੇ ਹਨ ਤਾਂ ਕੁਝ ਦਾ ਅਹੁਦਾ ਹੋਰ ਵਧਾਇਆ ਜਾ ਸਕਦਾ ਹੈ।
੍ਵ ਕੱਲ੍ਹ ਸਵੇਰੇ 11 ਵਜੇ ਇਨ੍ਹਾਂ ਨਵੇਂ ਬਣਨ ਵਾਲੇ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਸਬੰਧੀ ਸਰਕਾਰ ਵੱਲੋਂ ਰਾਸ਼ਟਰਪਤੀ ਭਵਨ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
ਦਰਅਸਲ ਪ੍ਰਧਾਨ ਮੰਤਰੀ 7 ਜੁਲਾਈ ਨੂੰ ਅਫਰੀਕੀ ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋਣਗੇ, ਇਸ ਲਈ ਮੰਤਰੀ ਮੰਡਲ ‘ਚ ਫੇਰਬਦਲ ਮੰਗਲਵਾਰ ਨੂੰ ਕੀਤਾ ਜਾਵੇਗਾ। ਇਸ ਦੇ ਪਿੱਛੇ ਮੁੱਖ ਕਾਰਨ ਕਈ ਰਾਜਾਂ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਮੰਨੀਆਂ ਜਾ ਰਹੀਆਂ ਹਨ। ਇਸ ਵਾਰ ਆਉਣ ਵਾਲੇ ਰਾਜਾਂ ‘ਚ ਚੋਣਾਂ ਨੂੰ ਦੇਖ ਕੇ ਕੁਝ ਚਿਹਰੇ ਯੂ.ਪੀ. ਅਤੇ ਪੰਜਾਬ ਤੋਂ ਸ਼ਾਮਲ ਕੀਤੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ 10-12 ਸੰਸਦ ਮੈਂਬਰਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇਨ੍ਹਾਂ ‘ਚ ਮਹਾਰਾਸ਼ਟਰ ਤੋਂ ਸ਼ਿਵ ਸੈਨਾ ਦੇ ਅਨਿਲ ਦੇਸਾਈ, ਆਰ.ਪੀ.ਆਈ. ਦੇ ਰਾਮਦਾਸ ਅਠਾਵਲੇ ਦੇ ਨਾਂ ਸ਼ਾਮਲ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਤੋਂ ਆਪਣਾ ਦਲ ਦੀ ਅਨੁਪ੍ਰਿਯਾ ਪਟੇਲ, ਸਹਾਰਨਪੁਰ ਤੋਂ ਭਾਜਪਾ ਸੰਸਦ ਮੈਂਬਰ ਰਾਘਵ ਲਖਨਪਾਲ, ਰਾਜਸਥਾਨ ਤੋਂ ਅਰਜੁਨ ਮੇਘਵਾਲ, ਗੁਜਰਾਤ ਤੋਂ ਪੁਰਸ਼ੋਤਮ ਰੂਪਾਲਾ, ਦਾਰਜੀਲਿੰਗ ਤੋਂ ਸੰਸਦ ਮੈਂਬਰ ਐਸ.ਐਸ. ਆਹਲੂਵਾਲੀਆ ਅਤੇ ਉਤਰਾਖੰਡ ਤੋਂ ਅਜੇ ਟਮਟਾ ਨੂੰ ਮੰਤਰੀ ਅਹੁਦੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਐੱਮ.ਜੇ. ਅਕਬਰ ਦਾ ਨਾਂ ਵੀ ਚਰਚਾ ‘ਚ ਹੈ। ਰਾਮਚੰਦਰ ਕਠੇਰੀਆ ਅਤੇ ਨਿਹਾਲਚੰਦ ਮੇਘਵਾਲ ਦੀ ਛੁੱਟੀ ਹੋਵੇਗੀ ਅਤੇ  ਇਨ੍ਹਾਂ ਨੂੰ ਵਾਪਸ ਸੰਗਠਨ ‘ਚ ਲਿਆਂਦਾ ਜਾ ਸਕਦਾ ਹੈ।
ਸੋਮਵਾਰ ਦੀ ਸ਼ਾਮ ਨੂੰ ਸੰਭਾਵਿਤ ਮੰਤਰੀਆਂ ਐਸ.ਐਸ. ਆਹਲੂਵਾਲੀਆ, ਅਨੁਪ੍ਰਿਯਾ ਪਟੇਲ ਅਤੇ ਅਨਿਲ ਮਾਧਵ ਦਵੇ ਅਮਿਤ ਤੋਂ ਇਲਾਵਾ, ਫਗਨ ਸਿੰਘ ਕੁਲਸਤੇ, ਵਿਜੇ ਗੋਇਲ, ਐਮ.ਜੇ. ਅਕਬਰ, ਮਹੇਂਦਰਨਾਥ ਪਾਂਡੇ ਅਤੇ ਪੀ.ਪੀ. ਚੌਧਰੀ  ਵੱਲੋਂ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ  ਮੁਲਾਕਾਤ ਕੀਤੀ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *