Breaking News
Home / Delhi / ਓਵੈਸੀ ਕਰਵਾਉਣਗੇ ਆਈ.ਐਸ. ਦੇ ਸ਼ੱਕੀਆਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ

ਓਵੈਸੀ ਕਰਵਾਉਣਗੇ ਆਈ.ਐਸ. ਦੇ ਸ਼ੱਕੀਆਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ

ਹੈਦਰਾਬਾਦ, 2 ਜੁਲਾਈ (ਚ.ਨ.ਸ.) :  ਬੀਤੇ ਬੁੱਧਵਾਰ 29 ਜੂਨ ਨੂੰ ਹੈਦਰਾਬਾਦ ਵਿੱਚ ਫੜੇ ਗਏ ਇਸਲਾਮਿਕ ਸਟੇਟ (ਆਈ.ਐਸ.) ਦੇ ਪੰਜ ਸ਼ੱਕੀਆਂ ਨੂੰ ਅਦਾਲਤ ਨੇ 12 ਦਿਨ ਦੀ ਐਨ.ਆਈ.ਏ. ਦੀ ਰਿਮਾਂਡ ‘ਤੇ ਭੇਜ ਦਿੱਤਾ। ਇਸ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਐਮ.ਆਈ.ਐਮ ਪ੍ਰਮੁੱਖ ਅਸਦੂਦੀਨ ਓਵੈਸੀ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਕਾਨੂੰਨੀ ਮਦਦ ਦੇਣ ਦੀ ਗੱਲ ਕਹੀ ਹੈ। ਓਵੈਸੀ ਨੇ ਕਿਹਾ, ਜਿਨਾਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਆਪਣੇ ਬੱਚਿਆਂ ਨੂੰ ਬੇਕਸੂਰ ਦੱਸਿਆ ਹੈ। ਇੰਨਾ ਹੀ ਨਹੀਂ ਓਵੈਸੀ ਨੇ ਐਨ.ਆਈ.ਏ. ‘ਤੇ ਵੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਐਨ.ਆਈ.ਏ. ਦੀ ਰਿਮਾਂਡ ਰਿਪੋਰਟ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਲੜਕੇ ਮੰਦਰ ਵਿੱਚ ਗਉ ਦਾ ਮੀਟ ਸੁੱਟਣ ਦੀ ਸਾਜਿਸ਼ ਰਚ ਰਹੇ ਸਨ। ਇਸ ਦੇ ਨਾਲ ਹੀ ਅਜਿਹੀਆਂ ਘਟਨਾਵਾਂ ਤੋਂ ਬਾਅਦ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰੀ ਤੇ ਵੱਡੇ ਅਫਸਰ ਪ੍ਰਧਾਨ ਮੰਤਰੀ ਮੋਦੀ ਨਾਲ ਅਹਿਮ ਬੈਠਕ ਕਰਨ ਜਾ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਖਤਰੇ ਨੂੰ ਲੈ ਕੇ ਮਿਲੇ ਅਲਰਟ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *