Breaking News
Home / India / ਵਿਦੇਸ਼ ਮੰਤਰੀ ਵੱਲੋਂ ਬ੍ਰਿਕਸ ਯੁਵਾ ਸੰਮੇਲਨ ਨੂੰ ਸੰਬੋਧਨ ਅਤਿਵਾਦੀਆਂ ਨੂੰ ਪਨਾਹ ਦੇ ਰਹੇ ਦੇਸ਼ਾਂ ਨੂੰ ਚੁਕਾਉਣੀ ਪਵੇਗੀ ਇਸ ਦੀ ਕੀਮਤ : ਸੁਸ਼ਮਾ

ਵਿਦੇਸ਼ ਮੰਤਰੀ ਵੱਲੋਂ ਬ੍ਰਿਕਸ ਯੁਵਾ ਸੰਮੇਲਨ ਨੂੰ ਸੰਬੋਧਨ ਅਤਿਵਾਦੀਆਂ ਨੂੰ ਪਨਾਹ ਦੇ ਰਹੇ ਦੇਸ਼ਾਂ ਨੂੰ ਚੁਕਾਉਣੀ ਪਵੇਗੀ ਇਸ ਦੀ ਕੀਮਤ : ਸੁਸ਼ਮਾ

ਨਵੀਂ ਦਿੱਲੀ, 30 ਜੂਨ (ਚ.ਨ.ਸ.) : ਅੱਤਵਾਦ ਵਿਰੁੱਧ ਇਕਜੁਟਤਾ ਨਾਲ ਆਲਮੀ ਲੜਾਈ ਦੀ ਅਪੀਲ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦੀਆਂ ਨੂੰ ਆਸਰਾ ਦੇਣ ਵਾਲੇ ਦੇਸ਼ਾਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਬ੍ਰਿਕਸ ਯੁਵਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੁਸ਼ਮਾ ਨੇ ਕਿਹਾ ਕਿ ‘ਚੰਗੇ’ ਅਤੇ ‘ਮਾੜੇ’ ਅੱਤਵਾਦੀਆਂ ਵਿਚਾਲੇ ਫਰਕ ਕੀਤੇ ਬਿਨਾਂ ਲੜਾਈ ਲੜੀ ਜਾਣੀ ਚਾਹੀਦੀ ਹੈ। ਸੁਸ਼ਮਾ ਨੇ ਕਿਹਾ ਕਿ ਬ੍ਰਿਕਸ— (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਜਲਵਾਯੂ ਪਰਿਵਰਤਨ, ਗਰੀਬੀ ਦਾ ਖਾਤਮਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਲਈ ਮਹੱਤਵਪੂਰਨ ਤਰੀਕੇ ਨਾਲ ਵੈਸ਼ਵਿਕ ਗੱਲਬਾਤ ਨੂੰ ਆਕਾਰ ਦੇ ਰਿਹਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ, ”ਸਾਨੂੰ ਬ੍ਰਿਕਸ, ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਅਤੇ ਉਸ ਦੀਆਂ ਵੱਖ-ਵੱਖ ਕਮੇਟੀਆਂ ‘ਚ ਕੌਮਾਂਤਰੀ ਅੱਤਵਾਦ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨ ਅਤੇ ਸੰਘਰਸ਼ ਕਰਨ ਦੀ ਲੋੜ ਹੈ।” ਸੁਸ਼ਮਾ ਨੇ ਕਿਹਾ ਕਿ ਅੱਤਵਾਦੀ ਅੱਤਵਾਦੀ ਹੁੰਦਾ ਹੈ ਅਤੇ ਉਹ ਪੂਰੀ ਮਨੁੱਖਤਾ ਵਿਰੁੱਧ ਕੰਮ ਕਰ ਰਿਹਾ ਹੈ। ਅੱਤਵਾਦੀਆਂ ਨੂੰ ਆਸਰਾ ਦੇ ਰਹੇ ਦੇਸ਼ਾਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *