Breaking News
Home / Delhi / ਸਾਡੇ ਯਤਨਾਂ ਕਾਰਨ ਅੱਜ ਪਾਕਿ ਨੂੰ ਜਵਾਬ ਦੇਣ ‘ਚ ਹੋ ਰਹੀ ਹੈ ਮੁਸ਼ਕਿਲ : ਮੋਦੀ

ਸਾਡੇ ਯਤਨਾਂ ਕਾਰਨ ਅੱਜ ਪਾਕਿ ਨੂੰ ਜਵਾਬ ਦੇਣ ‘ਚ ਹੋ ਰਹੀ ਹੈ ਮੁਸ਼ਕਿਲ : ਮੋਦੀ

ਨਵੀਂ ਦਿੱਲੀ, 27 ਜੂਨ (ਚ.ਨ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੂੰ ਹਰ ਸਮੇਂ ਚੌਕਸ  ਰਹਿਣ ਦੀ ਲੋੜ ਹੈ, ਪਰ ਨਾਲ ਹੀ ਉਨ੍ਹਾਂ ਸਵਾਲ ਉਠਾਇਆ ਕਿ ਪਾਕਿਸਤਾਨ ਵਿਚ ਕਿਸ ਨਾਲ ਗੱਲਬਾਤ ਕਰਨ ਲਈ ਲਕਸ਼ਮਣ ਰੇਖਾ ਖਿਚੀ ਜਾ ਸਕਦੀ ਹੈ-ਲੋਕਾਂ ਦੁਆਰਾ ਚੁਣੀ ਗਈ ਸਰਕਾਰ ਜਾਂ ‘ਹੋਰਨਾਂ ਤੱਤਾਂ ਨਾਲ’। ਉਨ੍ਹਾਂ ਕਿਹਾ ਕਿ ਸਾਡੇ ਯਤਨਾਂ ਕਾਰਨ ਅੱਜ ਪਾਕਿਸਤਾਨ ਨੂੰ ਦੁਨੀਆਂ ਅੱਗੇ ਜਵਾਬ ਦੇਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਦੌਰ ਵਿਚ ਅਮਰੀਕਾ-ਭਾਰਤ ਦੇ ਸਬੰਧਾਂ ਵਿਚ ਕਾਫ਼ੀ ਗਰਮਾਹਟ ਆਈ ਹੈ। ਇਕ ਖ਼ਬਰ ਚੈਨਲ ਨਾਲ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤੀ ਚਾਹੁੰਦਾ ਹੈ। ਭਾਰਤ ਨੂੰ ਵੀ ਗਰੀਬੀ ਨਾਲ ਲੜਨਾ ਪੈਣਾ ਹੈ। ਜਦ ਕਿ ਪਾਕਿਸਤਾਨ ਵੀ ਅਜਿਹੇ ਹਲਾਤ  ਨਾਲ ਹੀ ਦੋ-ਚਾਰ ਹੋ ਰਿਹਾ ਹੈ। ਕਿਉਂ ਨਾ ਦੋਵੇਂ ਦੇਸ਼ ਗਰੀਬੀ ਨਾਲ ਮਿਲ ਕੇ ਲੜਨ। ਟੇਬਲ ‘ਤੇ ਜੋ ਕੰਮ ਕਰਨੇ ਹੋਣ ਉਹ ਟੇਬਲ ‘ਤੇ ਹੋਣ ਅਤੇ ਜਿਹੜਾ ਕੰਮ ਸਰਹੱਦ ‘ਤੇ ਕੀਤਾ ਜਾਣਾ ਹੈ ਉਸ ਨੂੰ ਸਰਹੱਦ ‘ਤੇ ਚੌਕਸੀ ਨਾਲ ਕਰ ਸਕਣ। ਅਤਿਵਾਦੀ ਨਿਰਾਸ਼ਾ ਵਿਚ ਆ ਕੇ ਹਮਲੇ ਕਰ ਰਹੇ ਹਨ। ਸਾਨੂੰ ਆਪਣੇ ਜਵਾਨਾਂ ‘ਤੇ ਮਾਣ ਹੈ। ਪਾਕਿਸਤਾਨ ਵਿਚ ਕਈ ਪ੍ਰਕਾਰ ਦੀਆਂ ਤਾਕਤਾਂ ਕੰਮ ਕਰ ਰਹੀਆਂ ਹਨ। ਸਰਕਾਰ ਇਕ ਚੁਣੀ ਹੋਈ ਵਿਵਸਥਾ ਨਾਲ ਗੱਲ ਕਰਦੀ ਹੈ। ਸਾਡਾ ਉਦੇਸ਼ ਸ਼ਾਂਤੀ
ਅਤੇ ਭਾਰਤੀ ਹਿੱਤਾਂ ਦੀ ਰੱਖਿਆ ਕਰਨਾ ਹੈ। ਅਸੀਂ ਯਤਨ ਕਰਦੇ ਹਾਂ ਅਤੇ ਸਾਨੂੰ ਸਫ਼ਲਤਾ ਵੀ ਮਿਲਦੀ ਹੈ। ਸਾਡੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਹੀ ਇਹ ਸਾਫ਼ ਹੋ ਗਿਆ ਸੀ ਕਿ ਭਾਰਤ ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਹੈ। ਸਰਹੱਦ ‘ਤੇ ਤੈਨਾਤ ਜਵਾਨਾਂ ਨੂੰ ਛੋਟ ਹੈ ਕਿ ਉਹ ਆਪਣੀ ਭਾਸ਼ਾ ਵਿਚ ਜਵਾਬ ਦੇਣ। ਦੁਨੀਆ ਇਕ ਸੁਰ ਵਿਚ ਭਾਰਤ ਦੀ ਭੂਮਿਕਾ ਦੀ ਪ੍ਰਸ਼ੰਸਾ ਕਰ ਰਹੀ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *