Breaking News
Home / admin (page 30)

admin

ਰੋਟੋਮੈਕ’ ਦਾ ਮਾਲਕ 5000 ਕਰੋੜ ਦਾ ਲੋਨ ਲੈ ਕੇ ਫਰਾਰ

ਕਾਨਪੁਰ, 17 ਫਰਵਰੀ (ਪੱਤਰ ਪ੍ਰੇਰਕ) :  ਪੰਜਾਬ ਨੈਸ਼ਨਲ ਬੈਂਕ ਦੇ 11,300 ਕਰੋੜ ਦੇ ਘੋਟਾਲੇ ਤੋਂ ਬਾਅਦ ਕਾਨਪੁਰ ‘ਚ ਲਗਭਗ 5000 ਕਰੋੜ ਦਾ ਇਕ ਹੋਰ ਵੱਡਾ ਬੈਂਕਿੰਗ ਘੋਟਾਲਾ ਸਾਹਮਣੇ ਆਇਆ ਹੈ। ਕਾਨਪੁਰ ‘ਚ ਹੋਏ ਇਸ ਘੋਟਾਲੇ ਦਾ ਦੋਸ਼ੀ ਵਿਕਰਮ ਕੋਠਾਰੀ ਪੈੱਨ ਬਣਾਉਣ ਵਾਲੀ ਕੰਪਨੀ ਰੋਟੋਮੈਕ ਦਾ ਮਾਲਕ ਹੈ। ਘੋਟਾਲੇ ਦਾ ਖੁਲ੍ਹਾਸਾ …

Read More »

ਜ਼ਮੀਨ ਖਾਤਰ ਪੁੱਤ ਨੇ ਪਿਓ ਨੂੰ ਕਤਲ ਕਰਕੇ ਤੂੜੀ ਵਾਲੇ ਕਮਰੇ ‘ਚ ਦਬਿਆ

ਬਠਿੰਡਾ, 17 ਫਰਵਰੀ (ਪੱਤਰ ਪ੍ਰੇਰਕ) : ਜ਼ਮੀਨ ਆਪਣੇ ਨਾਂਅ ਨਾ ਲਵਾਉਣ ਕਾਰਨ ਇਕਲੌਤੇ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਪਸ਼ੂਆਂ ਦੇ ਖਾਣੇ ਵਾਲੇ ਯਾਨੀ ਤੂੜੀ ਵਾਲੇ ਕਮਰੇ ਵਿੱਚ ਦਫਨਾ ਕੇ ਕਤਲ ਕਰ ਦਿੱਤਾ। ਬਠਿੰਡਾ ਦੇ ਪਿੰਡ ਸੇਮਾ ਕਲਾਂ ਵਿੱਚ ਪੁੱਤਰ ਆਪਣੇ ਪਿਤਾ ਨੂੰ ਦਫਨਾ ਕੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ …

Read More »

ਸੰਜੇ ਸਿੰਘ ਲੁਧਿਆਣਾ ਅਦਾਲਤ ‘ਚ ਪੇਸ਼, ਅਗਲੀ ਤਾਰੀਖ਼ 7 ਮਾਰਚ ਨੂੰ

ਲੁਧਿਆਣਾ, 17 ਫਰਵਰੀ (ਪੱਤਰ ਪ੍ਰੇਰਕ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਖ਼ਿਲਾਫ਼ ਕੀਤਾ ਗਿਆ ਮਾਣਹਾਨੀ ਦੇ ਕੇਸ ਦੀ ਅਗਲੀ ਸੁਣਵਾਈ ਅਦਾਲਤ ਨੇ 7 ਮਾਰਚ ‘ਤੇ ਪਾ ਦਿੱਤੀ ਹੈ। ਅੱਜ ਸੰਜੇ ਸਿੰਘ ਨੇ ਅਦਾਲਤ ‘ਚ ਹਾਜ਼ਰੀ ਲਗਵਾਈ। ਅਦਾਲਤ …

Read More »

ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਪਰਿਵਾਰ ਸਮੇਤ ਭਾਰਤ ਪੁੱਜੇ

ਨਵੀਂ ਦਿੱਲੀ, 17 ਫਰਵਰੀ (ਚੜ੍ਹਦੀਕਲਾ ਬਿਊਰੋ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ 7 ਦਿਨਾਂ ਦੌਰੇ ਉੱਤੇ ਸ਼ਨੀਵਾਰ ਸ਼ਾਮ ਨਵੀਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉੱਤੇ ਉਨ੍ਹਾਂ ਦਾ ਇਹ ਦੌਰਾ ਸਾਹਮਣੇ ਆਇਆ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਬਣਨ ਤੋਂ ਬਾਅਦ ਕੈਨੇਡੀਆਈ ਪ੍ਰਧਾਨ ਮੰਤਰੀ ਦਾ ਇਹ …

Read More »

ਨੀਰਵ ਮੋਦੀ ਦੇ 21 ਹੋਰ ਟਿਕਾਣਿਆਂ ‘ਤੇ ਛਾਪੇ, ਕਰੋੜਾਂ ਦੇ ਹੀਰੇ ਬਰਾਮਦ

ਨਵੀਂ ਦਿੱਲੀ, 17 ਫਰਵਰੀ (ਚੜ੍ਹਦੀਕਲਾ ਬਿਊਰੋ) : ਬਹੁ-ਕਰੋੜੀ ਪੀ.ਐਨ.ਬੀ ਘੁਟਾਲਾ ਮਾਮਲੇ ਵਿਚ ਅੱਜ ਈ.ਡੀ ਵੱਲੋਂ ਦੋਸ਼ੀ ਨੀਰਵ ਮੋਦੀ ਦੇ 21 ਹੋਰ ਟਿਕਾਣਿਆਂ ਉਤੇ ਛਾਪੇ ਮਾਰੇ ਗਏ। ਇਸ ਦੌਰਾਨ 25 ਕਰੋੜ ਦੇ ਹੀਰੇ, ਕੀਮਤੀ ਪੱਥਰ ਅਤੇ ਗਹਿਣੇ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਨੀਰਵ ਮੋਦੀ ਦੇ ਟਿਕਾਣਿਆਂ …

Read More »

ਭਾਰਤ ਤੇ ਈਰਾਨ ‘ਚ 9 ਸਮਝੌਤਿਆਂ ‘ਤੇ ਦਸਤਖ਼ਤ

ਨਵੀਂ ਦਿੱਲੀ, 17 ਫਰਵਰੀ (ਚੜ੍ਹਦੀਕਲਾ ਬਿਊਰੋ) : ਭਾਰਤ ‘ਚ 3 ਦਿਨਾਂ ਦੌਰੇ ‘ਤੇ ਆਏ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਸਮਝੌਤੇ ਹੋਏ। ਦੋਵੇਂ ਦੇਸ਼ਾਂ ਵਿਚਕਾਰ ਟੈਕਸ ਤੋਂ ਬਚਣ, ਵੀਜ਼ਾ ਨਿਯਮ ਆਸਾਨ ਕਰਨ ਅਤੇ ਹਵਾਲਗੀ ਸੰਧੀ ਸਮੇਤ 9 ਸਮਝੌਤਿਆਂ ‘ਤੇ ਦਸਤਖਤ ਹੋਏ। …

Read More »

ਮੋਦੀ ਵਾਅਦੇ ਕਰ ਕੇ ਭੁੱਲ ਜਾਂਦੇ ਨੇ : ਰਾਹੁਲ

ਅਗਰਤਲਾ, 16 ਫਰਵਰੀ (ਪੱਤਰ ਪ੍ਰੇਰਕ) : ਕਰਨਾਟਕ ਤੋਂ ਬਾਅਦ ਤ੍ਰਿਪੁਰਾ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ 18 ਫਰਵਰੀ ਨੂੰ ਹੋਣ ਵਾਲੀਆਂ ਤ੍ਰਿਪੁਰਾ ਚੋਣਾਂ ਦੇ ਮੱਦੇਨਜ਼ਰ ਕੈਲਾਸ਼ਹਾਰ ‘ਚ ਰੈਲੀ ਕਰਨ ਪੁੱਜੇ ਸਨ। ਰਾਹੁਲ ਨੇ ਪੀ.ਐਮ. ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,”ਮੋਦੀ …

Read More »

ਜੌਹਲ ਸਮੇਤ ਸਾਰੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ‘ਚ ਭੇਜਣ ਦੀ ਅਰਜ਼ੀ ਰੱਦ

ਮੁਹਾਲੀ, 16 ਫਰਵਰੀ (ਪੱਤਰ ਪ੍ਰੇਰਕ) : ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਨਹੀਂ ਕੀਤਾ ਜਾਏਗਾ। ਮੁਹਾਲੀ ਦੀ ਅਦਾਲਤ ਨੇ ਐਨ.ਆਈ.ਏ. ਨੂੰ ਝਟਕਾ ਦਿੰਦਿਆਂ ਇਸ ਸਬੰਧੀ ਅਰਜ਼ੀ ਖਾਰਜ ਕਰ ਦਿੱਤੀ ਹੈ। ਐਨ.ਆਈ.ਏ. ਨੇ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਅਦਾਲਤ ਤੋਂ ਜੱਗੀ ਜੌਹਲ ਸਮੇਤ ਤਲਜੀਤ ਸਿੰਘ ਜਿੰਮੀ, …

Read More »

ਚੋਣ ਲੜਨ ਵਾਲੇ ਨੂੰ ਹੁਣ ਕਰਨਾ ਪਵੇਗਾ ਪਰਿਵਾਰ ਦੀ ਜਾਇਦਾਦ ਦਾ ਖ਼ੁਲਾਸਾ’

ਨਵੀਂ ਦਿੱਲੀ, 16 ਫਰਵਰੀ (ਪੱਤਰ ਪ੍ਰੇਰਕ) : ਚੋਣ ਦੌਰਾਨ ਉਮੀਦਵਾਰਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਆਮਦਨ ਦਾ ਸਰੋਤ ਦੱਸਣਾ ਹੋਵੇਗਾ। ਇੱਕ ਐਨ.ਜੀ.ਓ. ਵੱਲੋਂ ਦਾਇਰ ਪਟੀਸ਼ਨ ‘ਤੇ ਦੇਸ਼ ਦੀ ਸਿਖਰਲੀ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਐਨ.ਜੀ.ਓ. ‘ਲੋਕ ਪ੍ਰਹਰੀ’ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ‘ਚ ਨੇਤਾਵਾਂ ਦੀ ਤੇਜ਼ੀ …

Read More »

ਨੀਰਵ ਮੋਦੀ ਤੇ ਮੇਹੁਲ ਚੌਕਸੀ ਦਾ ਪਾਸਪੋਰਟ ਸਸਪੈਂਡ

ਮੁੰਬਈ, 16 ਫਰਵਰੀ (ਪੱਤਰ ਪ੍ਰੇਰਕ): ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ‘ਚ 11 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਪਾਸਪੋਰਟ 4 ਹਫਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਦੇਸ਼ ਮੰਤਰਾਲੇ ਨੇ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੇ ਪੀ.ਐਨ.ਬੀ. ਦੀ ਸ਼ਿਕਾਇਤ …

Read More »